3 ਦਿਨਾਂ ਤੋਂ ਐਲ ਜੀ ਦਫਤਰ ਵਿੱਚ ਧਰਨੇ ਤੇ ਬੈਠੇ ਹਨ ਕੇਜਰੀਵਾਲ, ਭੁੱਖ ਹੜਤਾਲ ਤੇ ਬੈਠੇ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ

ਨੈਸ਼ਨਲ ਡੈਸਕ, 13 ਜੂਨ (ਸ.ਬ.) ਆਮ ਆਦਮੀ ਪਾਰਟੀ ਦੇ ਮੁਖੀਆ ਅਤੇ ਰਾਜ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ 3 ਦਿਨਾਂ ਤੋਂ ਐਲ.ਜੀ ਦਫਤਰ ਵਿੱਚ ਧਰਨੇ ਤੇ ਬੈਠੇ ਹਨ| ਕੇਜਰੀਵਾਲ ਦੇ ਨਾਲ ਧਰਨੇ ਤੇ ਬੈਠੇ ਸਤਯੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੇ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ| ਧਰਨੇ ਨੂੰ ਦੇਖਦੇ ਹੋਏ ਐਲ.ਜੀ ਹਾਊਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ|
ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਆਈ.ਏ.ਐਸ ਅਧਿਕਾਰੀਆਂ ਨੂੰ ਹੜਤਾਲ ਖਤਮ ਕਰਨ ਦਾ ਨਿਰਦੇਸ਼ ਦੇਣ ਅਤੇ ਚਾਰ ਮਹੀਨਿਆਂ ਤੋਂ ਕੰਮਕਾਜ਼ ਰੋਕਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਸਮੇਤ ਤਿੰਨ ਮੰਗਾਂ ਰੱਖੀਆਂ ਹਨ| ਬੀਤੇ ਦਿਨੀਂ ਸੀ.ਐਮ ਆਪਣੇ ਮੰਤਰੀਆਂ ਨਾਲ ਉਪ-ਰਾਜਪਾਲ ਨੂੰ ਮਿਲਣ ਪਹੁੰਚੇ ਸਨ, ਜਿਸ ਦੇ ਬਾਅਦ ਮੰਗਾਂ ਪੂਰੀਆਂ ਨਾ ਹੋਣ ਤੇ ਉਹ ਆਪਣੇ ਮੰਤਰੀਆਂ ਨਾਲ ਐਲ.ਜੀ ਦਫਤਰ ਵਿੱਚ ਧਰਨੇ ਤੇ ਬੈਠ ਗਏ| ਕੱਲ੍ਹ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ| ਜਿਸ ਦੇ ਬਾਅਦ ਅੱਜ ਮਨੀਸ਼ ਸਿਸੋਦੀਆ ਨੇ ਵੀ ਹੜਤਾਲ ਦਾ ਐਲਾਨ ਕਰ ਦਿੱਤਾ| ਸਿਸੋਦੀਆ ਨੇ ਆਪਣੀ ਭੁੱਖ ਹੜਤਾਲ ਨੂੰ ਲੈ ਕੇ ਟਵੀਟ ਕਰਦੇ ਹੋਏ ਲਿਖਿਆ ਕਿ ਦਿੱਲੀ ਦੀ ਜਨਤਾ ਨੂੰ ਉਸ ਦਾ ਹੱਕ ਦਿਵਾਉਣ ਅਤੇ ਉਸ ਦੇ ਰੁੱਕੇ ਹੋਏ ਕੰਮ ਕਰਵਾਉਣ ਲਈ ਅੱਜ ਤੋਂ ਮੈਂ ਹੜਤਾਲ ਤੇ ਬੈਠ ਰਿਹਾ ਹਾਂ| ਸਤਯੇਂਦਰ ਜੈਨ ਦੀ ਭੁੱਖ ਹੜਤਾਲ ਵੀ ਕੱਲ ਤੋਂ ਜਾਰੀ ਹੈ|

Leave a Reply

Your email address will not be published. Required fields are marked *