3 ਬੀ 1 ਵਿੱਚ 193 ਨੰਬਰ ਕੋਠੀ ਦੇ ਸਾਹਮਣੇ ਦਰੱਖਤ ਦਾ ਭਾਰੀ ਟਾਹਣਾ ਡਿਗਿਆ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਸਥਾਨਕ ਫੇਜ 3 ਬੀ 1 ਵਿਖੇ ਕੋਠੀ ਨੰਬਰ 193 ਦੇ ਸਾਹਮਣੇ ਬੱਲਮ ਖੀਰੇ ਦਾ ਇਕ ਭਾਰੀ ਦਰੱਖਤ ਦਾ ਭਾਰੀ ਟਾਹਣਾ ਟੁੱਟ ਕੇ ਹੇਠਾਂ ਡਿਗ ਪਿਆ| ਇਸ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ  ਇਸ ਟਾਹਣੇ ਨਾਲ ਬਿਜਲੀ ਦੀਆਂ ਤਾਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਤੇ ਤਾਰਾਂ ਟੁੱਟ ਗਈਆਂ| ਇਸ ਕਾਰਨ ਕਾਫੀ ਸਮਾਂ ਆਵਾਜਾਈ ਵਿਚ ਵਿਘਨ ਪਿਆ ਰਿਹਾ| ਇਸ ਮੌਕੇ ਮਕਾਨ ਨੰ: 193 ਦੇ ਵਸਨੀਕ ਰਾਮ ਪ੍ਰਸ਼ਾਦ ਸ਼ਾਸ਼ਤਰੀ ਨੇ ਕਿਹਾ ਕਿ ਇਲਾਕੇ ਦੇ ਲੋਕ ਇਹਨਾਂ ਰੁੱਖਾਂ ਤੋਂ ਬਹੁਤ ਤੰਗ ਹਨ| ਇਹਨਾਂ ਰੁੱਖਾਂ ਦੀ ਛੰਗਾਈ ਲਈ ਕਈ ਵਾਰ ਪ੍ਰਸ਼ਾਸ਼ਨ ਨੂੰ ਪੱਤਰ ਲਿਖੇ ਗਏ ਹਨ ਪਰ ਕੋਈ ਸੁਣਵਾਈ ਨਹੀਂ ਹੋਈ|
ਵਾਰਡ ਦੇ ਕੌਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਇਸ ਮੌਕੇ ਦਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਇਸ ਇਲਾਕੇ ਦੇ ਦਰਖੱਤਾਂ ਦੀ ਮਾੜੀ ਹਾਲਤ ਬਾਰੇ ਵਾਰ ਵਾਰ ਜਾਣੂੰ ਕਰਵਾ ਚੁਕੇ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਹੋਈ| ਅੱਜ ਇਸ ਦਰਖੱਤ ਦੇ ਭਾਰੀ ਟਾਹਣੇ ਦੇ ਡਿੱਗਣ ਕਾਰਨ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਫਿਰ ਵੀ ਬਚਾਓ ਹੋ ਗਿਆ ਅਤੇ ਕਾਫੀ ਸਮੇਂ ਲਈ ਆਵਾਜਾਈ ਬੰਦ ਰਹੀ| ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਵਿਚ ਮਾੜੀ ਹਾਲਤ ਵਾਲੇ ਹੋਰਨਾਂ ਦਰੱਖਤਾਂ ਦੀ ਵੀ ਛੰਗਾਈ ਕੀਤੀ ਜਾਵੇ ਤਾਂ ਕਿ ਕੋਈ  ਹਾਦਸਾ ਨਾ ਵਾਪਰ ਸਕੇ|

Leave a Reply

Your email address will not be published. Required fields are marked *