3 ਲੱਖ ਰੁਪਏ ਲਈ ਹੱਥ-ਪੈਰ ਬੰਨ੍ਹ ਸਾੜ ਦਿੱਤਾ ਪਰਿਵਾਰ

ਆਗਰਾ, 1 ਸਤੰਬਰ (ਸ.ਬ.) ਉੱਤਰ ਪ੍ਰਦੇਸ਼ ਵਿੱਚ ਆਗਰਾ ਦੇ           ਏਤਮਾਦ-ਉਦ-ਦੌਲਾ ਖੇਤਰ ਵਿੱਚ ਪੁਲੀਸ ਨੇ ਤਿਹਰੇ ਕਤਲਕਾਂਡ ਦਾ 24 ਘੰਟਿਆਂ ਦੇ ਅੰਦਰ ਖੁਲਾਸਾ ਕਰਦੇ ਹੋਏ ਇਕ ਮੁਕਾਬਲਾ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ| ਪੁਲੀਸ ਅਫਸਰ ਰੋਹਨ ਪ੍ਰਮੋਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਚੂਨ ਦੁਕਾਨਦਾਰ ਰਾਮਵੀਰ, ਉਨ੍ਹਾਂ ਦੀ ਪਤਨੀ ਮੀਰਾ ਅਤੇ ਪੁੱਤਰ ਬਬਲੂ ਦੇ 2 ਕਾਤਲਾਂ ਨੂੰ ਪੁਲੀਸ ਨੇ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ| ਦੋਹਾਂ ਦੋਸ਼ੀਆਂ ਦੇ ਪੈਰ ਵਿੱਚ ਗੋਲੀ ਲੱਗੀ ਹੈ, ਉੱਥੇ ਹੀ ਇਕ ਸਿਪਾਹੀ ਅਨੂਪ ਵੀ ਜ਼ਖਮੀ ਹੋਇਆ ਹੈ| ਦਿਲ ਦਹਿਲਾਉਣ ਵਾਲੇ ਕਤਲਕਾਂਡ ਵਿੱਚ ਕੁੱਲ 3 ਲੋਕ ਸ਼ਾਮਲ ਸਨ| ਤੀਜੇ ਦੋਸ਼ੀ ਦੀ ਭਾਲ ਜਾਰੀ ਹੈ| ਉਨ੍ਹਾਂ ਨੇ ਦੱਸਿਆ ਕਿ ਤਿਹਰੇ ਕਤਲਕਾਂਡ ਦੇ ਪਿੱਛੇ 3 ਲੱਖ ਰੁਪਏ ਦੇ ਲੈਣ-ਦੇਣ ਦਾ ਵਿਵਾਦ ਸਾਹਮਣੇ ਆਇਆ ਹੈ|

Leave a Reply

Your email address will not be published. Required fields are marked *