3 ਹਜ਼ਾਰ ਕਰੋੜ ਵਿਚ ਨੀਲਾਮ ਹੋਈ ਜੀਸਸ ਦੀ ਪੇਟਿੰਗ

ਨਿਊਯਾਰਕ 16 ਨਵੰਬਰ (ਸ.ਬ.) ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਜੀਸਸ ਕ੍ਰਾਈਸਟ ਦੀ ਕਈ ਸਦੀਆਂ ਪੁਰਾਣੀ ਪੇਂਟਿੰਗ ਨੂੰ ਕਰੀਬ 2940 ਕਰੋੜ ਰੁਪਏ ਵਿਚ ਖਰੀਦਿਆ ਗਿਆ ਹੈ| ਈਸਾ ਮਸੀਹ ਦੀ ਇਸ 500 ਸਾਲ ਪੁਰਾਣੀ ਪੇਂਟਿੰਗ ਦਾ ਨਾਂ ਸਾਲਵਾਡੋਰ ਮੁੰਡੀ (ਦੁਨੀਆ ਦਾ ਰਖਵਾਲਾ) ਹੈ| ਇਸ ਪੇਂਟਿੰਗ ਨੂੰ ਲਿਅੋਨਾਰਦੋ ਦ ਵਿੰਚੀ ਨੇ ਬਣਾਇਆ ਸੀ| ਇਸ ਕਲਾਕਾਰ ਦੀ ਮੌਤ ਸਾਲ 1519 ਵਿਚ ਹੋਈ ਸੀ| ਇਸ ਪੇਂਟਿੰਗ ਦੀ ਨੀਲਾਮੀ ਨੇ ਦੁਨੀਆ ਵਿਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਕਲਾਕ੍ਰਿਤੀ ਹੋਣ ਦਾ ਰਿਕਾਰਡ ਬਣਾਇਆ ਹੈ|
ਲੱਗਭਗ 3 ਹਜ਼ਾਰ ਕਰੋੜ ਰੁਪਏ ਦੇ ਕੇ ਇਸ ਪੇਂਟਿੰਗ ਨੂੰ ਖਰੀਦਿਆ ਗਿਆ ਹੈ| ਹਾਲਾਂਕਿ ਪੇਂਟਿੰਗ ਖਰੀਦਣ ਵਾਲੇ ਦਾ ਨਾਂ ਗੁਪਤ ਰੱਖਿਆ ਗਿਆ ਹੈ| ਨਿਊਯਾਰਕ ਵਿਚ ਨੀਲਾਮੀ ਦੌਰਾਨ ਖਰੀਰਦਦਾਰ ਨੇ 20 ਮਿੰਟ ਤੱਕ ਟੈਲੀਫੋਨ ਤੇ ਗੱਲ ਕਰਦੇ ਹੋਏ ਇਸ ਪੇਂਟਿੰਗ ਲਈ 40 ਕਰੋੜ ਡਾਲਰ ਦੀ ਅਖੀਰੀ ਬੋਲੀ ਲਗਾਈ| ਫੀਸ ਨਾਲ ਇਸ ਪੇਂਟਿੰਗ ਦੀ ਕੀਮਤ ਕਰੀਬ 45 ਕਰੋੜ ਡਾਲਰ ਹੋ ਗਈ|

Leave a Reply

Your email address will not be published. Required fields are marked *