30,000 ਕਿਸਾਨਾਂ ਦੀ ਰੈਲੀ ਪਹੁੰਚੀ ਵਾਸਿੰਦ

ਵਾਸਿੰਦ, 10 ਮਾਰਚ (ਸ.ਬ.) ਆਲ ਇੰਡੀਆ ਕਿਸਾਨ ਸਭਾ ਦੇ ਕਰੀਬ 30,000 ਇਕੱਠੇ ਹੋਏ ਕਿਸਾਨਾਂ ਦੀ ਰੈਲੀ ਭਵੰਡੀ ਤੋਂ ਹੁੰਦੇ ਹੋਏ ਵਾਸਿੰਦ ਪਹੁੰਚ ਚੁੱਕੀ ਹੈ|
ਕਰਜ਼ਾ ਮੁਆਫੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਤੇ ਦਬਾਅ ਬਣਾਉਣ ਲਈ ਮਹਾਰਾਸ਼ਟਰ ਦੇ ਕਿਸਾਨਾਂ ਨੇ ਪਹਿਲਾਂ ਨਾਸਿਕ ਤੋਂ ਮੁੰਬਈ ਤੱਕ ਪੈਦਲ ਮਾਰਚ ਕੱਢਿਆ| ਆਲ ਇੰਡੀਆ ਕਿਸਾਨ ਸਭਾ ਵਲੋਂ ਕੱਢੀ ਜਾ ਰਹੀ ਇਸ ਰੈਲੀ ਵਿਚ ਸੂਬੇ ਦੇ ਹਜ਼ਾਰਾਂ ਕਿਸਾਨ ਸ਼ਾਮਲ ਹੋ ਗਏ ਹਨ|
6 ਦਿਨਾਂ ਤੱਕ ਚੱਲਣ ਵਾਲੀ ਇਸ ਰੈਲੀ ਵਿਚ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚੋਂ ਕਿਸਾਨ ਅਤੇ ਮਜ਼ਦੂਰ ਪਹੁੰਚੇ ਹਨ| ਨਾਸਿਕ ਜੇ ਸੀ.ਬੀ.ਐਸ. ਚੌਂਕ ਤੋਂ ਸ਼ੁਰੂ ਹੋਈ ਇਸ ਰੈਲੀ ਵਿਚ ਕਰਜ਼ਾ ਮੁਆਫੀ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਤੇ ਕਈ ਸਮੱਸਿਆਵਾਂ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਹੈ| ਇਹ ਰੈਲੀ ਵੱਖ-ਵੱਖ ਜ਼ਿਲਿਆ ਵਿਚੋਂ ਹੁੰਦੀ ਹੋਈ 12 ਮਾਰਚ ਨੂੰ ਮੁੰਬਈ ਪਹੁੰਚੇਗੀ|

Leave a Reply

Your email address will not be published. Required fields are marked *