Horoscope

ਮੇਖ :- ਮਿਹਨਤ ਦਾ ਫਲ ਤੁਹਾਨੂੰ ਜਰੂਰ ਮਿਲੇਗਾ, ਤੁਹਾਨੂੰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ| ਨਵੀਂ ਨੌਕਰੀ, ਰੁਜਗਾਰ ਮਿਲਣ ਦੀ ਸੰਭਾਵਨਾ ਹੈ| ਕਿਸਮਤ ਦਾ ਸਾਥ ਰਹੇਗਾ| ਦੁਸ਼ਮਣ ਪੱਖ ਕਮਜੋਰ ਰਹੇਗਾ| ਪ੍ਰੀਖਿਆ ਵਿੱਚ ਸਫਲਤਾ ਮਿਲੇਗੀ| ਕਾਰੋਬਾਰ ਪਰਿਵਰਤਨ ਦੀ ਭਾਵਨਾ ਪੈਦਾ  ਹੋਵੇਗੀ| ਪ੍ਰੀਖਿਆ ਵਿਚ ਸਫਲਤਾ ਮਿਲੇਗੀ| ਸਾਵਧਾਨ ਰਹੋ, ਇਨ੍ਹਾਂ ਵਿੱਚ ਕਿਸੇ ਪ੍ਰੇਮੀ ਸੱਜਣ ਨਾਲ ਮਤਭੇਦ ਹੋ ਸਕਦਾ ਹੈ| ਹਫਤੇ ਦੇ ਅੰਤਲੇ ਦਿਨਾਂ ਵਿਚ ਯਾਤਰਾ ਦਾ ਯੋਗ ਹੈ| ਲੇਖਕ ਕਲਾ ਵਿੱਚ ਮਾਣ-ਯੱਸ਼ ਮਿਲੇਗਾ|
ਬ੍ਰਿਖ :- ਹਫਤੇ ਦੇ ਮੁੱਢਲੇ ਦਿਨਾਂ ਵਿਚ ਸਫਲਤਾ ਮਿਲੇਗੀ ਪ੍ਰੰਤੂ ਰੁਕਿਆ ਹੋਇਆ ਧਨ ਅਜੇ ਮਿਲਣ ਦੀ ਸੰਭਾਵਨਾ ਘੱਟ ਹੀ ਜਾਪਦੀ ਹੈ|  ਘਰੇਲੂ ਜੀਵਨ ਆਨੰਦਮਈ ਰਹੇਗਾ| ਸਹਿਯੋਗ ਅਤੇ ਸਹਾਇਤਾ ਪ੍ਰਾਪਤ  ਹੋਵੇਗੀ| ਜੀਵਨ ਸਾਥੀ ਦੁਆਰਾ ਲਾਭ ਪ੍ਰਾਪਤ ਹੋਵੇਗਾ| ਪਰਿਵਾਰ ਵਿਚ ਵਾਧਾ ਹੋ ਸਕਦਾ ਹੈ| ਕੋਈ ਸ਼ੁੱਭ ਕੰਮ ਹੋਣ ਦੀ ਵੀ ਪ੍ਰਬਲ ਸੰਭਾਵਨਾ ਬਣੀ ਹੋਈ ਹੈ|  ਇੰਟਰਵਿਊ ਵਿਚ ਸਫਲਤਾ ਦੀ ਆਸ ਰੱਖੀ ਜਾ ਸਕਦੀ ਹੈ| ਹਫਤੇ ਦੇ ਅੰਤਲੇ ਦਿਨਾਂ ਵਿਚ ਜਮੀਨ-ਜਾਇਦਾਦ ਦੇ ਕੰਮਾਂ ਵਿਚ ਉਲਝਣ ਠੀਕ ਨਹੀਂ ਹੈ| ਕਿਸੇ ਕਿਰਾਏਦਾਰ ਨਾਲ ਵਿਵਾਦ ਹੋ ਸਕਦਾ ਹੈ|
ਮਿਥੁਨ :- ਹਫਤੇ ਦੇ ਸ਼ੁਰੂ ਵਿਚ ਤਬਾਦਲੇ ਦਾ ਡਰ ਲਗਿਆ ਰਹੇਗਾ ਅਤੇ ਸਰਕਾਰੀ ਨੌਕਰੀ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ| ਭਵਿੱਖ ਅਤੇ ਸੇਵਾਮੁਕਤ ਹੋਣ ਦਾ ਵੀ ਡਰ ਲੱਗਾ ਰਹੇਗਾ| ਧਨ ਦੀ ਘਾਟ ਅਨੁਭਵ ਹੋਵੇਗੀ| ਵਿਦਿਆਰਥੀਆਂ ਦਾ ਵਿੱਦਿਆ ਪ੍ਰਤੀ ਉਤਸ਼ਾਹ ਵਧੇਗਾ ਅਤੇ ਉੱਚ ਵਿੱਦਿਆ ਪ੍ਰਾਪਤੀ ਦਾ ਮੌਕਾ ਮਿਲੇਗਾ| ਵਿੱਦਿਆ ਪ੍ਰਾਪਤੀ ਲਈ ਵਿਦੇਸ਼ ਵੀ ਜਾ ਸਕੋਗੇ| ਨੇੜੇ ਅਤੇ ਦੂਰ ਦੀ ਯਾਤਰਾ ਦਾ ਯੋਗ ਹੈ| ਰੁਜਗਾਰ, ਨੌਕਰੀ ਦੀ ਭਾਲ ਵਿਚ ਸਫਲਤਾ ਮਿਲੇਗੀ| ਧਨ ਲਾਭ ਹੋਵੇਗਾ| ਸਮੱਸਿਆਵਾਂ ਦਾ ਹੱਲ ਨਿਕਲ  ਆਵੇਗਾ| ਕੋਈ ਸ਼ੁੱਭ ਸਮਾਚਾਰ ਵੀ ਮਿਲ ਸਕਦਾ ਹੈ| ਜੇ ਲਾਟਰੀ ਵੀ ਲੱਗ ਜਾਵੇ  ਤਾਂ ਕੋਈ ਵੱਡੀ ਗੱਲ ਨਹੀਂ ਹੈ|
ਕਰਕ :-ਹਫਤੇ ਦੇ ਸ਼ੁਰੂ ਵਿਚ ਕਿਸੇ ਨੇੜੇ ਦੇ ਸੰਬੰਧੀ ਦੀ ਸਹਾਇਤਾ  ਨਾਲ ਕੋਈ ਵਿਗੜਿਆ ਕੰਮ ਬਣ ਜਾਵੇਗਾ| ਸਮੱਸਿਆ ਹੱਲ ਹੋਣ ਨਾਲ ਪ੍ਰਸੰਨਤਾ ਮਿਲੇਗੀ| ਆਰਥਿਕ ਸਮੱਸਿਆਵਾਂ ਵੀ ਵਧਣਗੀਆਂ ਪ੍ਰੰਤੂ ਆਮਦਨ ਦੇ ਸ੍ਰੋਤ ਵੀ ਚੱਲਦੇ   ਰਹਿਣਗੇ| ਨੌਕਰੀ ਦੇ ਹਾਲਾਤ ਬੇਹਤਰ   ਰਹਿਣਗੇ| ਸਰਕਾਰ ਵੱਲੋਂ ਮਾਣ-ਯੱਸ਼ ਪ੍ਰਾਪਤ ਹੋਵੇਗਾ| ਸਿਹਤ ਪ੍ਰਤੀ ਚਿੰਤਾ ਵੀ ਹੋ ਸਕਦੀ ਹੈ, ਸਾਵਧਾਨ ਰਹੋ| ਹਫਤੇ ਦੇ ਅੰਤ ਵਿਚ ਘਰ ਦਾ ਸੁੱਖ ਮਿਲੇਗਾ| ਕਿਸੇ ਮਹਿਮਾਨ ਦੇ ਆਉਣ ਦੀ ਵੀ ਸੰਭਾਵਨਾ ਹੈ| ਤੁਹਾਡੇ ਵਤੀਰੇ ਕਾਰਨ ਮਾਹੌਲ ਖਰਾਬ ਹੋ ਸਕਦਾ ਹੈ, ਸੁਚੇਤ ਰਹੋ|
ਸਿੰਘ :- ਸਭ ਮਹੱਤਵਪੂਰਨ ਕੰਮਾਂ ਦੇ ਹੋ ਜਾਣ ਨਾਲ ਖੁਸ਼ੀ ਦਾ ਮਾਹੌਲ    ਬਣੇਗਾ| ਵਣਜ-ਵਪਾਰ ਵਿਚ ਲਾਭ ਪਵੇ| ਨੌਕਰੀ ਵਿੱਚ ਤਰੱਕੀ ਦਾ ਰਾਹ ਪੱਧਰਾ ਹੋਵੇਗਾ| ਮਾਣ-ਯੱਸ਼ ਦੀ ਪ੍ਰਾਪਤੀ ਹੋਵੇਗੀ| ਸੰਘਰਸ਼ ਬਣਿਆ ਰਹੇਗਾ ਪ੍ਰੰਤੂ ਧਨ ਲਾਭ ਹੋਵੇਗਾ| ਦੁਸ਼ਮਣ ਪੱਖ ਕਮਜੋਰ ਰਹੇਗਾ| ਨੱਠ ਭੱਜ ਕਾਰਨ ਪ੍ਰੇਸ਼ਾਨੀ ਹੋਵੇਗੀ| ਹਫਤੇ ਦੇ ਅੰਤ ਵਿਚ ਕੋਈ ਅਸ਼ੁੱਭ ਸਮਾਚਾਰ ਮਿਲ ਸਕਦਾ ਹੈ| ਤੁਹਾਨੂੰ ਵਿਰੋਧੀ ਪ੍ਰੇਸ਼ਾਨ ਕਰ ਸਕਦੇ ਹਨ, ਸਵਾਧਾਨ ਰਹੋ|
ਕੰਨਿਆ :- ਹਫਤੇ ਦੇ ਸ਼ੁਰੂ ਵਿਚ ਮਾਣ-ਸਨਮਾਨ ਦੀ ਚਿੰਤਾ ਰਹੇਗੀ| ਤੁਹਾਡੇ ਆਪਣੇ ਹੀ, ਤੁਹਾਡੇ ਨਾਲ ਵਿਸ਼ਵਾਸਘਾਤ ਕਰ ਸਕਦੇ ਹਨ| ਮਿੱਤਰ ਵੀ ਅੰਦਰ-ਖਾਤੇ ਹਾਨੀ ਪਹੁੰਚਾਣ ਦਾ ਯਤਨ ਕਰਨਗੇ| ਸਰੀਰਕ ਅਤੇ ਆਰਥਿਕ ਪੱਖ ਕੁਝ ਕਮਜੋਰ      ਰਹੇਗਾ ਪ੍ਰੰਤੂ ਫਿਰ ਵੀ ਖੁਸ਼ੀ ਦੇ ਪਲ ਤਾਂ ਜਰੂਰ ਆਉਣਗੇ| ਸਫਲਤਾ ਦੀ ਆਸ ਬਣੇਗੀ| ਕੰਮਾਂ ਵਿਚ ਕੁਝ ਰੁਕਾਵਟ ਬਣ ਸਕਦੀ ਹੈ| ਦੁਸ਼ਮਣਾ ਦਾ ਡਰ  ਰਹੇਗਾ| ਆਪਣੇ ਲੋਕ ਹੀ ਕੰਮ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ| ਘਰੇਲੂ ਕਲਹ-ਕਲੇਸ਼ ਵੀ ਹੋ ਸਕਦਾ ਹੈ|
ਤੁਲਾ :- ਹਫਤੇ ਦੇ ਸ਼ੁਰੂ ਵਿਚ ਸਰਕਾਰੀ ਕੰਮਾਂ ਵਿਚ ਸਫਲਤਾ  ਮਿਲੇਗੀ| ਦਫਤਰ ਵਿਚ ਤੁਹਾਡਾ ਪ੍ਰਭਾਵ ਵਧੇਗਾ| ਉਤਸ਼ਾਹ ਅਤੇ ਕੰਮ ਦੀ ਸ਼ਕਤੀ ਬਣੀ ਰਹੇਗੀ| ਅਧਿਕਾਰੀਆਂ ਦਾ ਸਹਿਯੋਗ ਮਿਲੇਗਾ ਅਤੇ ਤਰੱਕੀ ਦਾ ਰਸਤਾ ਖੁੱਲੇਗਾ| ਦੁਸ਼ਮਣ ਕਮਜੋਰ ਰਹਿਣਗੇ| ਪਰਿਵਾਰਕ ਸਮੱਸਿਆਵਾਂ ਸੁਲਝਦੀਆਂ ਦਿਖਾਈ ਦੇਣਗੀਆ, ਨਵੇਂ-ਨਵੇਂ ਮਿੱਤਰ ਬਣਨਗੇ|  ਸੰਤਾਨ ਸੁੱਖ ਮਿਲੇਗਾ| ਘਰ ਵਿਚ ਕੋਈ ਸ਼ੁੱਭ ਕੰਮ ਹੋਵੇਗਾ| ਹਫਤੇ ਦੇ ਅੰਤ ਵਿਚ ਖਰਚਾ ਵਧੇਗਾ ਅਤੇ ਕਲੇਸ਼ ਵੀ ਹੋ ਸਕਦਾ ਹੈ|
ਬ੍ਰਿਸ਼ਚਕ :-ਵਿਅਰਥ ਦੀ ਯਾਤਰਾ ਹੋਵੇਗੀ| ਖਰਚਾ ਵੱਧ ਸਕਦਾ ਹੈ ਅਤੇ ਫਜ਼ੂਲ ਦਾ ਖਰਚਾ ਵੀ ਸਹਿਣਾ ਪੈ ਸਕਦਾ ਹੈ| ਯਤਨ ਕਰਨ ਨਾਲ ਕੰਮ ਪੂਰੇ ਹੋਣਗੇ ਅਤੇ ਧਨ ਲਾਭ ਹੋਵੇਗਾ| ਕਾਰੋਬਾਰ ਵਿਚ ਸੁਧਾਰ ਆਵੇਗਾ| ਵਣਜ-ਵਪਾਰ ਵਿਚ ਲਾਭ ਦੀ ਮਾਤਰਾ ਠੀਕ ਰਹੇਗੀ| ਹਫਤੇ ਦੇ ਅੰਤਲੇ ਪੜਾਅ ਵਿਚ ਨਵੀਆਂ ਯੋਜਨਾਵਾਂ ਲਾਭਕਾਰੀ ਰਹਿਣਗੀਆਂ| ਦਿੱਤੀ ਅਰਜ਼ੀ ਦਾ ਨਿਪਟਾਰਾ ਤੁਰੰਤ ਹੋਵੇਗਾ| ਸਫਲਤਾ ਮਿਲੇਗੀ|
ਧਨੁ :- ਹਫਤੇ ਦੇ ਮੁੱਢਲੇ ਦਿਨਾਂ ਵਿਚ ਘਰ ਦੀ ਸ਼ਾਂਤੀ ਭੰਗ ਹੋ ਜਾਣ ਦਾ ਸੰਕੇਤ ਹੈ| ਘਰ ਵਿਚ ਕਿਸੇ ਕਾਰਨ ਕਲਹ-ਕਲੇਸ਼ ਹੋ ਸਕਦਾ ਹੈ| ਸਾਵਧਾਨ ਰਹੋ| ਧਨ ਪ੍ਰਾਪਤੀ ਅਤੇ ਰੁਜਗਾਰ ਲਈ ਭੱਜ-ਦੌੜ ਲੱਗੀ ਰਹੇਗੀ| ਕਿਸੇ ਉੱਪਰ ਬਹੁਤਾ ਵਿਸ਼ਵਾਸ ਕਰਨ ਨਾਲ ਤੁਹਾਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ| ਗਲੇ ਦਾ ਵਿਕਾਰ ਪ੍ਰੇਸ਼ਾਨ ਕਰ ਸਕਦਾ ਹੈ| ਸਾਵਧਾਨ ਰਹੋ| ਹਫਤੇ ਦੇ ਅੰਤਲੇ ਦਿਨਾਂ ਵਿਚ ਵਿਦਿਆਰਥੀ ਵਰਗ ਲਈ ਅਨੁਕੂਲ ਰਹੇਗਾ| ਕੋਈ ਯੋਜਨਾ ਲਾਭ ਦੇਵੇਗੀ| ਮਿੱਤਰਾਂ ਵੱਲੋਂ ਸਹਾਇਤਾ ਮਿਲੇਗੀ| ਦੈਨਿਕ ਕਾਰਜਗਤੀ ਅਨੁਕੂਲ ਰਹੇਗੀ|
ਮਕਰ :- ਪਤਨੀ ਦੀ ਸਿਹਤ ਢਿੱਲੀ ਹੋ ਸਕਦੀ ਹੈ ਅਤੇ ਘਰੇਲੂ ਉਲਝਣਾਂ ਵੱਧ ਸਕਦੀਆਂ ਹਨ| ਮਿੱਤਰਾਂ ਦਾ ਆਣ-ਜਾਣ ਲੱਗਿਆ ਰਹੇਗਾ| ਕਿਸੇ ਪ੍ਰੇਮੀ-ਸੱਜਣ ਨਾਲ ਵੀ ਸੰਪਰਕ ਬਣੇਗਾ| ਬੁੱਧੀ-ਵਿਵੇਕ ਨਾਲ ਹੀ ਕਾਰਜਗਤੀ ਵਿਚ ਸੁਧਾਰ  ਆਵੇਗਾ| ਕੋਈ ਨਵਾਂ ਕੰਮ ਲਾਭ ਦੇ ਸਕਦਾ ਹੈ| ਹਫਤੇ ਦੇ ਅੰਤ ਵਿਚ ਅਦਾਲਤੀ ਕੰਮਾਂ ਵਿਚ ਸਫਲਤਾ ਮਿਲੇਗੀ| ਦੌੜ-ਭੱਜ ਤਾਂ ਰਹੇਗੀ ਪ੍ਰੰਤੂ ਲਾਭ ਮਿਲੇਗਾ|
ਕੁੰਭ :- ਹਫਤੇ ਦੇ ਮੁੱਢਲੇ ਦਿਨਾਂ ਵਿਚ ਅਚਾਨਕ ਧਨ ਪ੍ਰਾਪਤੀ ਹੋ ਸਕਦੀ ਹੈ| ਕੰਮਾਂ ਵਿਚ ਸਫਲਤਾ ਮਿਲੇਗੀ| ਮਿੱਤਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਸਹਿਯੋਗ ਅਤੇ ਸਹਾਇਤਾ ਮਿਲੇਗੀ| ਨਵੇਂ ਸੰਬੰਧ ਲਾਭ ਦੇਣਗੇ|  ਆਮਦਨ ਦੇ ਨਵੇਂ ਸਾਧਨ ਵੀ ਬਣ ਸਕਦੇ ਹਨ| ਮਿਹਨਤ ਘੱਟ ਅਤੇ ਲਾਭ ਦੀ ਮਾਤਰਾ ਕੁਝ ਵੱਧ ਰਹੇਗੀ| ਕੰਮਕਾਰ ਸਹਿਜੇ ਹੀ ਨਿਬੜ ਜਾਣਗੇ| ਅਸ਼ਾਂਤੀ, ਪ੍ਰੇਸ਼ਾਨੀ ਅਤੇ ਕੰਮਾਂ ਵਿਚ ਰੁਕਾਵਟ ਦਾ ਜਰੂਰ ਸਾਥ ਰਹੇਗਾ| ਬੇਲੋੜਾ ਖਰਚ ਹੋ ਸਕਦਾ ਹੈ| ਬੁਰੀ ਸੰਗਤ ਦਾ ਸਾਥ ਹਾਨੀ ਕਰਾ ਸਕਦਾ ਹੈ| ਹਫਤੇ ਦੇ ਅੰਤ ਵਿਚ ਬਹੁਤਾ ਸਮਾਂ ਅਨੁਕੂਲ ਰਹੇਗਾ| ਕੰਮਾਂ ਵਿਚ ਮਿਹਨਤ ਨਾਲ ਸਫਲਤਾ ਮਿਲੇਗੀ|
ਮੀਨ :- ਹਫਤੇ ਦੇ ਸ਼ੁਰੂ ਵਿਚ ਤੁਹਾਡੇ ਉੱਤੇ ਕਿਸੇ ਤੱਥ ਤੋਂ ਬਗੈਰ ਕੋਈ ਆਰੋਪ ਲੱਗਣ ਦਾ ਡਰ ਹੈ| ਵਪਾਰ ਵਿਚ ਮੰਦੇ ਦਾ ਪ੍ਰਭਾਵ ਰਹੇਗਾ| ਸਿਹਤ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ| ਕਿਸੇ ਅਸ਼ੁੱਭ ਘਟਨਾ ਦੇ ਵਾਪਰਨ ਦੀ ਸੰਭਾਵਨਾ ਹੈ| ਇਨ੍ਹਾਂ ਦਿਨਾਂ ਵਿਚ ਤੁਸੀਂ ਕਿਸੇ ਦੀਆਂ ਚਾਲਾਂ ਵਿਚ ਵੀ ਫੱਸ ਸਕਦੇ ਹੋ ਅਤੇ ਕੋਈ ਝਮੇਲਾ ਖੜਾ ਹੋ ਸਕਦਾ ਹੈ| ਕਿਸੇ ਧਾਰਮਿਕ ਸਮਾਰੋਹ ਜਾਣ ਦਾ ਮੌਕਾ ਮਿਲ ਸਕਦਾ ਹੈ| ਬੇਰੁਜਗਾਰਾਂ ਨੂੰ ਰੁਜਗਾਰ ਮਿਲਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ| ਹਫਤੇ ਦੇ ਅੰਤਲੇ ਪੜਾਅ ਵਿਦਿਆਰਥੀਆਂ ਲਈ ਅਨੁਕੂਲ ਰਹੇਗਾ|

Leave a Reply

Your email address will not be published. Required fields are marked *