ਮੇਖ :-ਨਵੀਂ ਨੌਕਰੀ ਜਾਂ ਰੁਜਗਾਰ ਪ੍ਰਾਪਤ ਹੋ ਜਾਵੇਗਾ| ਜੀਵਨ ਵਿੱਚ ਜਦੋ-ਜਹਿਦ ਰਹੇਗੀ ਪ੍ਰੰਤੂ ਸਫਲਤਾ ਵੀ ਮਿਲਦੀ ਰਹੇਗੀ| ਵਿਰੋਧੀ ਤੁਹਾਡਾ ਕੁੱਝ ਨਹੀਂ ਵਿਗਾੜ ਸਕਣਗੇ| ਵਿਆਹ ਆਦਿ ਦੇ ਪ੍ਰਸਤਾਵ ਤਾਂ ਆਉਣਗੇ ਪ੍ਰੰਤੂ ਗਤੀ ਨਹੀਂ ਫੜਨਗੇ| ਸਫਲਤਾ ਲਈ ਤੁਹਾਨੂੰ ਆਪਣੀ ਬਾਣੀ ਉੱਤੇ ਵੀ ਕਾਬੂ ਰੱਖਣਾ ਜਰੂਰੀ ਹੈ| ਹਫਤੇ ਦੇ ਅੰਤ ਵਿਚ ਵਾਹਨ ਵੇਚਣ ਦਾ ਪ੍ਰੋਗਰਾਮ ਬਣੇਗਾ| ਅਚਾਨਕ ਯਾਤਰਾ ਵੀ ਹੋ ਸਕਦੀ ਹੈ| ਸਿਹਤ ਵੱਲ ਤੁਹਾਨੂੰ  ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ| ਕਾਰੋਬਾਰ ਆਮ ਵਾਂਗ ਚੱਲਦਾ ਰਹੇਗਾ|
ਬ੍ਰਿਖ :- ਵਾਹਨ ਆਦਿ ਦੀ ਖਰੀਦ-ਫਰੋਖਤ ਦੀ ਸੰਭਾਵਨਾ ਹੈ| ਘਰ ਵਿੱਚ ਸੁੱਖ-ਸੁਵਿਧਾ ਦਾ ਸਾਮਾਨ ਆਏਗਾ| ਘਰ ਵਿਚ ਨਵਾਂ ਵਾਹਨ ਵੀ ਆ ਸਕਦਾ ਹੈ| ਵਿਦਿਆਰਥੀਆਂ ਵਿਚ ਵਿੱਦਿਆ ਪ੍ਰਤੀ ਉਤਸ਼ਾਹ ਵਧੇਗਾ ਪ੍ਰੰਤੂ ਵਿਦਿਆਰਥੀ ਵਰਗ ਕੁਝ ਤਨਾਅ ਵਿਚ ਵੀ ਰਹੇਗਾ| ਮਨੋਰੰਜਨ ਕੰਮਾਂ ਉੱਤੇ ਖਰਚਾ ਹੋਵੇਗਾ| ਨੌਕਰੀ ਵਿੱਚ  ਪ੍ਰੇਸ਼ਾਨੀ ਹੋ ਸਕਦੀ ਹੈ| ਰੁਜਗਾਰ ਲਈ ਭੱਜ-ਦੌੜ ਕਰਨੀ ਹੋਵੇਗੀ| ਹਫਤੇ ਦੇ ਅੰਤ ਵਿਚ ਘਰ ਵਿਚ ਅਣਸੁੱਖਾਵੇਂ ਹਾਲਾਤ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ| ਯਾਤਰਾ ਵੀਜਾ ਮਿਲਣ ਵਿਚ ਵਿਘਨ ਪਵੇਗਾ|
ਮਿਥੁਨ :- ਕੰਮਕਾਰ ਵਿਚ ਵਿਘਨ ਅਤੇ ਅੜਚਣਾਂ ਕਾਰਨ ਮਨ ਪ੍ਰੇਸ਼ਾਨ ਰਹੇਗਾ| ਅਸਥਿਰਤਾ ਦਾ ਮਾਹੌਲ ਬਣੇਗਾ ਅਤੇ ਕਾਰੋਬਾਰੀ ਸਥਿਤੀ ਮੱਧਮ ਰਹੇਗੀ| ਆਮਦਨ ਆਮ ਵਾਂਗ ਪ੍ਰੰਤੂ ਖਰਚਾ ਵਧੇਰੇ ਹੋਵੇਗਾ| ਧਿਆਨ ਰਹੇ, ਅਨੁਚਿਤ ਕੰਮ ਹਾਨੀ ਦਾ ਕਾਰਨ ਬਣ ਸਕਦੇ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਦੋ ਨੰਬਰ ਦੇ ਖਾਤੇ ਵੀ ਫੜ ਹੋ ਸਕਦੇ ਹਨ| ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ| ਵਿਅਰਥ ਦਾ ਇੱਧਰ-ਉੱਧਰ ਵੀ ਘੁੰਮਣਾ ਪਵੇਗਾ| ਕੋਸ਼ਿਸ਼ ਨਾਲ ਹੀ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿਚ ਧਨ ਪ੍ਰਤੀ ਲਾਲਸਾ ਵਧੇਗੀ|
ਕਰਕ :- ਕੰਮਾਂ ਵਿਚ ਰੁਕਾਵਟਾਂ ਕਾਰਨ ਮਾਨਸਿਕ ਪ੍ਰੇਸ਼ਾਨੀ ਹੋਵੇਗੀ ਵਾਹਨ ਧਿਆਨ ਨਾਲ ਚਲਾਉਣਾ ਹੋਵੇਗਾ, ਨਹੀਂ ਤਾਂ ਸੱਟ-ਚੋਟ ਆਦਿ ਦਾ ਡਰ ਹੈ| ਧਨ ਦੀ ਕਮੀ ਮਹਿਸੂਸ ਹੋਵੇਗੀ| ਮਿਹਨਤ ਵਧੇਰੇ ਹੋਵੇਗੀ ਪ੍ਰੰਤੂ ਕਾਰਜ ਗਤੀ ਕੁਝ ਢਿੱਲੀ ਹੀ ਰਹੇਗੀ| ਪੇਟ ਵਿਕਾਰ ਹੋ ਸਕਦਾ ਹੈ ਅਤੇ ਪ੍ਰੇਮ ਸੰਬੰਧਾਂ ਵਿਚ ਮਨ-ਮੁਟਾਵ ਹੋਵੇਗਾ| ਕੋਈ ਕਾਨੂੰਨੀ ਮਸਲਾ ਅਜੇ ਹੱਲ ਨਹੀਂ ਹੋਵੇਗਾ| ਹਫਤੇ ਦੇ ਅੰਤ ਵਿਚ ਮਹਤੱਵਪੂਰਨ ਕੰਮ ਗਤੀ ਫੜਨਗੇ|
ਸਿੰਘ :- ਵਿਦਿਆਰਥੀਆਂ ਲਈ ਅਤੀ ਅਨੁਕੂਲ ਸਮਾਂ ਹੈ, ਸਫਲਤਾ ਮਿਲੇਗੀ| ਉੱਚ ਵਿੱਦਿਆ ਪ੍ਰਾਪਤੀ ਹਿੱਤ ਕੀਤੇ ਯਤਨ ਸਫਲ ਹੋਣਗੇ| ਇੱਛਾ ਅਨੁਸਾਰ ਤਬਾਦਲਾ ਹੋ            ਸਕੇਗਾ| ਵਿਦੇਸ਼ ਯਾਤਰਾ ਲਈ ਸਮਾਂ ਅਨੁਕੂਲ ਹੈ| ਪ੍ਰੀਖਿਆ ਅਤੇ ਪ੍ਰਤੀਯੋਗਤਾ ਵਿਚ ਸਫਲਤਾ           ਮਿਲੇਗੀ| ਹਫਤੇ ਦੇ ਅੰਤਲੇ ਦਿਨਾਂ ਵਿਚ ਦੈਨਿਕ ਕਾਰਜ-ਗਤੀ ਅਨੁਕੂਲ ਰਹੇਗੀ| ਸਮਾਂ ਸੁੱਖਮਈ ਰਹੇਗੀ| ਨਵੇਂ ਪ੍ਰੇਮ ਸੰਬੰਧਾਂ ਲਈ ਸਮਾਂ ਢੁੱਕਵਾਂ ਕਿਹਾ ਜਾ ਸਕਦਾ ਹੈ| ਕੋਈ ਮਹੱਤਵਪੂਰਨ ਕੰਮ ਵੀ ਸਿਰੇ ਚੜ੍ਹ ਜਾਵੇਗਾ| ਧਨ ਲਾਭ ਹੋਵੇਗਾ|
ਕੰਨਿਆ :- ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਅਤੇ ਨੌਕਰੀ ਕਰਨ ਵਾਲਿਆਂ ਲਈ ਇਹ ਸਮਾਂ ਤਰੱਕੀ ਦੇਣ ਵਾਲਾ ਹੈ| ਵਣਜ-ਵਪਾਰ ਵਿਚ ਸਫਲਤਾ ਤਾਂ ਨਿਸ਼ਚਿਤ ਹੀ ਹੈ| ਉਤਸ਼ਾਹ ਵਿਚ ਕਮੀ ਦੇ ਬਾਵਜੂਦ ਵਾਤਾਵਰਣ ਅਨੁਕੂਲ ਰਹੇਗਾ| ਕੋਈ ਨਵਾਂ ਕੰਮ ਕਰਨ ਨਾਲ ਵਿਸ਼ੇਸ਼ ਸਫਲਤਾ ਮਿਲੇਗੀ| ਘਰ ਵਿਚ ਕੋਈ ਸ਼ੁੱਭ ਕੰਮ ਵੀ ਹੋ ਸਕਦਾ ਹੈ| ਹਫਤੇ ਦੇ ਅੰਤ ਵਿਚ ਵਾਦ-ਵਿਵਾਦ ਅਤੇ ਕਿਸੇ ਰੋਗ ਦਾ ਡਰ ਰਹੇਗਾ| ਇਸਤਰੀ ਪੱਖ ਤੋਂ ਚਿੰਤਾ ਹੋਵੇਗੀ| ਬਾਕੀ ਸਭ ਚੰਗਾ ਹੀ ਚੱਲੇਗਾ|
ਤੁਲਾ :-ਆਮਦਨ ਚੰਗੀ ਹੋਵੇਗੀ ਪ੍ਰੰਤੂ ਪੈਸਾ ਘਰ ਵਿੱਚ ਘੱਟ ਹੀ ਟਿਕੇਗਾ| ਕਾਰੋਬਾਰ ਵਿਚ ਨੱਠ-ਭੱਜ ਅਤੇ ਮਿਹਨਤ ਉਪਰੰਤ ਹੀ ਸਫਲਤਾ ਮਿਲੇਗੀ ਪ੍ਰੰਤੂ ਕਈ ਵਿਗਾੜੇ ਅਤੇ ਅਧੂਰੇ ਕੰਮ ਵੀ ਪੂਰੇ ਹੋਣ ਦੀ ਆਸ ਹੈ| ਪਰਿਵਾਰ ਵੱਲੋਂ ਸਹਿਯੋਗ ਘੱਟ ਮਿਲਣ ਕਰਕੇ, ਮਨ ਅਸ਼ਾਂਤ ਰਹੇਗਾ| ਸਖਤ ਮਿਹਨਤ ਪਿੱਛੋਂ ਹੀ ਵਿਦਿਆਰਥੀਆਂ ਨੂੰ ਸਫਲਤਾ ਮਿਲੇਗੀ| ਮਾਨਸਿਕ ਅਸਥਿਰਤਾ ਕਾਰਨ ਹਰ ਕੰਮ ਵਿੱਚ ਡਰ ਲੱਗਿਆ ਰਹੇਗਾ| ਹਫਤੇ ਦੇ ਅੰਤ ਵਿਚ ਸਫਲਤਾ ਮਿਲੇਗੀ ਅਤੇ ਤੁਹਾਡਾ ਹੌਂਸਲਾ ਵਧੇਗਾ|
ਬ੍ਰਿਸ਼ਚਕ :- ਕਿਸੇ ਔਰਤ ਤੋਂ ਮਦਦ ਮਿਲੇਗੀ| ਨੌਕਰੀ ਕਾਰੋਬਾਰ ਨੂੰ ਬਦਲੀ ਦਾ ਡਰ ਰਹੇਗਾ ਪ੍ਰੰਤੂ ਜੇ ਤਰੱਕੀ ਹੋਵੇਗੀ ਤਾਂ ਬਦਲੀ ਵੀ ਜਰੂਰ  ਹੋਵੇਗੀ| ਇਸੇ ਤਰ੍ਹਾਂ ਤਰੱਕੀ ਦੇ ਨਾਲ ਹੀ ਬਦਲੀ ਦੀ ਸੰਭਾਵਨਾ ਹੈ| ਦਿਮਾਗ ਵਿੱਚ ਕੋਈ ਵਹਿਮ ਦੀ ਹਾਲਤ ਹਾਨੀ ਕਰ ਸਕਦੀ ਹੈ| ਸਥਾਨ ਪਰਿਵਰਤਨ ਦੀ ਸੰਭਾਵਨਾ ਹੈ| ਵਿੱਦਿਆ ਵਿਚ ਰੁਚੀ ਘਟੇਗੀ ਅਤੇ ਮਨੋਰੰਜਨ ਵਿਚ ਵਧੇਗੀ| ਹਫਤੇ ਦੇ ਅੰਤ ਵਿਚ ਪ੍ਰੇਮੀਆਂ ਲਈ ਸਮਾਂ ਰਲਵਾਂ-ਮਿਲਵਾਂ ਫਲ ਦੇਵੇਗਾ| ਖੁਸ਼ੀ ਦੇ ਨਾਲ-ਨਾਲ ਕੁਝ ਪਲ ਪ੍ਰੇਸ਼ਾਨੀ ਦੇ ਵੀ ਜਰੂਰ  ਆਉਣਗੇ|
ਧਨੁ :- ਮਨ-ਚਾਹੇ ਕੰਮ ਵਿਚ ਦੇਰੀ ਹੋਵੇਗੀ| ਘਰ ਵਿਚ ਹਾਲਾਤ ਉੱਥਲ-ਪੁੱਥਲ ਜਿਹੇ ਰਹਿਣਗੇ|  ਘਰੇਲੂ ਸੁੱਖ ਵਿਚ ਕਮੀ ਆਵੇਗੀ| ਪਤੀ/ਪਤਨੀ ਨਾਲ ਖੱਟਾ-ਮਿੱਠਾ ਤਕਰਾਰ ਵੀ ਹੋ ਸਕਦਾ ਹੈ| ਸਾਵਧਾਨ ਰਹੋ| ਜਾਇਦਾਦ ਸੰਬੰਧੀ ਰਹੋ| ਕਿਸੇ ਨਾਲ ਵਿਚਾਰਕ ਮਤਭੇਦ ਕਾਰਨ  ਪ੍ਰੇਸ਼ਾਨੀ ਹੋ ਸਕਦੀ ਹੈ| ਕੋਈ ਫੈਸਲਾ ਸੋਚ-ਵਿਚਾਰ ਉਪਰੰਤ ਕਰਨਾ ਹੀ ਠੀਕ ਰਹੇਗਾ| ਹਫਤੇ ਦੇ ਅੰਤ ਵਿਚ ਵਿਰੋਧੀ ਅਤੇ ਦੁਸ਼ਮਣ ਤੁਹਾਨੂੰ ਦੇਖਦੇ ਹੀ ਦੌੜ ਜਾਣਗੇ|
ਮਕਰ :- ਪਤੀ/ਪਤਨੀ ਸੰਬੰਧਾਂ ਵਿਚ ਮਧੁਰਤਾ ਆਵੇਗੀ| ਪ੍ਰੇਮੀ, ਪਿਆਰ ਵਧੇਗਾ| ਘਰੇਲੂ ਵਾਤਾਵਰਣ ਅਨੰਦਮਈ ਰਹੇਗਾ| ਵਿਆਹ ਆਦਿ ਦੇ ਪ੍ਰਸਤਾਵ ਆਉਣਗੇ ਅਤੇ ਗੱਲਬਾਤ ਜਰੂਰ ਅੱਗੇ ਵਧੇਗੀ| ਘਰ ਵਿਚ ਕਿਸੇ ਗੱਲੋਂ ਅਸ਼ਾਂਤੀ ਹੋ ਸਕਦੀ ਹੈ| ਸਿਹਤ ਪ੍ਰਤੀ ਚਿੰਤਾ ਹੋਵੇਗੀ| ਕੋਈ ਸ਼ੁੱਭ ਸਮਾਚਾਰ ਵੀ ਸੁਣਨ ਨੂੰ ਮਿਲੇਗਾ| ਆਪਣੇ ਤਾਂ ਪਰਾਇਆਂ ਜਿਹਾ ਵਿਹਾਰ ਕਰਨਗੇ| ਹਫਤੇ ਦੇ ਅੰਤ ਵਿਚ ਜਿਸ ਪੱਤਰ ਦੀ ਉਡੀਕ ਹੈ, ਉਹ ਪੱਤਰ ਮਿਲ ਜਾਣ ਦੀ ਪ੍ਰਬਲ ਸੰਭਾਵਨਾ ਹੈ| ਯਾਤਰਾ ਦੁਆਰਾ ਲਾਭ ਮਿਲੇਗਾ|
ਕੁੰਭ :-ਜਮੀਨ-ਜਾਇਦਾਦ ਦੀ ਕੋਈ ਸਮੱਸਿਆ ਖੜੀ ਹੋ ਸਕਦੀ ਹੈ| ਸਖਤ ਮਿਹਨਤ ਕਰਨ ਉਪਰੰਤ ਹੀ ਵਿੱਦਿਆ ਵਿਚ ਸਫਲਤਾ ਮਿਲੇਗੀ ਨਹੀਂ ਤਾਂ ਵਿੱਦਿਆ ਵਿਚ ਰੁਕਾਵਟ ਵੀ ਆ ਸਕਦੀ ਹੈ| ਕੰਮਾਂ ਵਿਚ ਰੁਕਾਵਟ ਪਵੇਗੀ ਅਤੇ ਦਿੱਤਾ ਗਿਆ ਪੈਸੇ ਵਾਪਸ ਮਿਲਣ ਦੀ ਉਮੀਦ ਨਹੀਂ ਹੋਵੇਗੀ| ਯਾਤਰਾ ਲਾਭ ਦੇ ਸਕਦੀ ਹੈ| ਨਵੇਂ ਸੰਪਰਕ ਬਣ ਸਕਦੇ ਹਨ| ਕਾਰੋਬਾਰ ਵਿਚ ਲਾਭ ਹੋਵੇਗਾ ਪ੍ਰੰਤੂ ਤੁਸੀਂ ਸੰਤੁਸ਼ਟ ਨਹੀਂ ਹੋਵੋਗੇ| ਹਫਤੇ ਦੇ ਅੰਤ ਵਿਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਵਿਚ ਪੈਣ ਦੀ ਲੋੜ ਨਹੀਂ ਹੈ|
ਮੀਨ :- ਕਿਸੇ ਰਾਜਨੇਤਾ ਦੇ ਸੰਪਰਕ ਵਿਚ ਆਉਣ ਨਾਲ ਸਹਾਇਤਾ ਅਤੇ ਲਾਭ ਮਿਲੇਗਾ ਅਤੇ ਤੁਹਾਡਾ ਪ੍ਰਭਾਵ ਵਧੇਗਾ| ਮਿੱਤਰਾਂ ਤੋਂ ਸਹਾਇਤਾ ਮਿਲੇਗੀ ਅਤੇ ਕੰਮਾਂ ਵਿਚ ਵੀ ਸਫਲਤਾ ਆਸ ਅਨੁਸਾਰ ਰਹੇਗੀ| ਆਮਦਨ ਵਿਚ ਵਾਧਾ ਹੋਵੇਗਾ ਅਤੇ ਘਰ ਦਾ ਸੁੱਖ ਪ੍ਰਾਪਤ ਹੋਵੇਗਾ| ਸ਼ਾਦੀ ਦਾ ਯੋਗ ਵੀ ਬਣਿਆ ਹੋਇਆ ਹੈ| ਮਿਹਨਤ ਅਤੇ ਯਤਨਾਂ ਨਾਲ ਹੀ ਲਾਭ ਅਤੇ ਸਫਲਤਾ ਮਿਲੇਗੀ| ਕਾਰੋਬਾਰ ਦੀ ਭਾਲ ਵਿੱਚ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿਚ ਕਾਰੋਬਾਰੀ ਉਤਰਾ-ਚੜ੍ਹਾਅ ਪ੍ਰੇਸ਼ਾਨ ਕਰ ਸਕਦੇ ਹਨ| ਪ੍ਰੀਖਿਆ ਵਿਚ ਸਫਲ ਰਹੋਗੇ|

Leave a Reply

Your email address will not be published. Required fields are marked *