308 ਵਿਅਕਤੀਆਂ ਨੂੰ ਸਮਾਰਟ ਕਾਰਡ ਵੰਡੇ

ਪਟਿਆਲਾ, 22 ਮਾਰਚ (ਬਿੰਦੂ ਸ਼ਰਮਾ) ਸਥਾਨਕ ਡੂੰਮਾ ਵਾਲੀ ਗਲੀ, ਮੁਹੱਲਾ ਘੇਰ ਸੋਢੀਆਂ  ਵਿਖੇ ਫੂਡ ਸਪਲਾਈ ਵਿਭਾਗ ਵਲੋਂ ਡਿੱਪੂ ਤਾਰਾ ਦੇਵੀ ਵਿਖੇ 308 ਨੂੰ ਸਮਾਰਟ ਕਾਰਡ ਵੰਡੇ ਗਏ| 
ਇਸ ਮੌਕੇ ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਫੂਡ ਸਪਲਾਈ ਇੰਸਪੈਕਟਰ ਵੰਦਨਾ ਬਾਂਸਲ ਨੇ ਦਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੰਡੇ ਗਏ ਹਨ| ਉਹਨਾਂ ਕਿਹਾ ਕਿ ਇਹਨਾਂ ਸਮਾਰਟ ਕਾਰਡਾਂ ਦਾ ਲੋਕਾਂ ਨੂੰ ਬਹੁਤ ਫਾਇਦਾ ਹੈ, ਇਸ ਕਾਰਡ ਦੀ ਸਹਾਇਤਾ ਨਾਲ ਲੋਕ ਪੰਜਾਬ ਵਿਚ ਕਿਸੇ ਵੀ ਥਾਂ, ਕਿਸੇ ਵੀ ਡਿੱਪੂ ਤੋਂ ਰਾਸ਼ਨ/ਕਣਕ  ਲੈ ਸਕਦੇ ਹਨ| 
ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਕਾਂਗਰਸੀ ਆਗੂ ਅਤੇ ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 46 ਤੋਂ ਕੌਂਸਲਰ  ਹੈਪੀ ਵਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਵਰਗ ਦੀ ਭਲਾਈ ਲਈ ਵੱਚਨਬੱਧ ਹੈ| ਇਸ ਮੌਕੇ ਡਿੱਪੂ ਹੋਲਡਰ ਸੰਜੀਵ ਅਤੇ ਹੋਰ ਮੋਹਤਵਰ ਆਗੂ ਮੌਜੂਦ ਸਨ| 

Leave a Reply

Your email address will not be published. Required fields are marked *