31 ਮਾਰਚ ਤਕ ਪੂਰੇ ਕੀਤੇ ਜਾਣਗੇ ਪੂਰਵਾ ਅਪਾਰਟਮੈਂਟ ਦੇ ਰਹਿੰਦੇ ਕੰਮ, ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੇ ਅਧਿਕਾਰੀਆਂ ਨੂੰ ਸਮਾਂਬੱਧ ਕਾਰਵਾਈ ਦੀਆਂ ਹਿਦਾਇਤਾਂ ਦਿੱਤੀਆਂ

ਐਸ. ਏ. ਐਸ. ਨਗਰ, 23 ਫਰਵਰੀ (ਸ.ਬ.) ਗਮਾਡਾ ਵਲੋਂ ਸੈਕਟਰ 88-89 ਵਿੱਚ ਉਸਾਰੇ ਗਏ ਬਹੁਮੰਜਿਲਾ ਗਰੁੱਪ ਹਾਊਸਿੰਗ ਪ੍ਰੋਜੈਕਟ ਪੂਰਵਾ ਅਪਾਰਟਮੈਂਟ ਦੇ ਅਲਾਟੀਆਂ ਦੀਆਂ ਸਮੱਸਿਆਵਾਂ ਦੇ ਹਲ ਹੋਣ ਦੀ ਆਸ ਬਣ ਗਈ ਹੈ| ਇਸ ਸੰਬੰਧੀ ਪੂਰਵਾ ਅਪਾਰਟਮੈਂਟ ਦੇ ਅਲਾਟੀਆਂ ਦੇ ਨੁਮਾਇੰਦਿਆਂ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ੍ਰ. ਵਰੁਣ ਰੂਜਮ ਨਾਲ ਅੱਜ ਇੱਥੇ ਪੁੱਡਾ ਭਵਨ ਵਿੱਚ ਹੋਈ ਮੀਟਿੰਗ ਵਿੱਚ ਸ੍ਰੀ ਰੂਜਮ ਵਲੋਂ ਗਮਾਡਾ ਅਧਿਕਾਰੀਆਂ ਨੂੰ ਉਹਨਾਂ ਸੱਮਸਿਆਵਾਂ ਦੇ ਹਲ ਲਈ ਤੁਰੰਤ ਕਾਰਵਾਈ ਕਰਨ ਇਸ ਸਾਰੇ ਕੰਮ ਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰਨ ਲਈ ਕਿਹਾ ਹੈ|
ਇਥੇ ਇਹ ਜ਼ਿਕਰਯੋਗ ਹੈ ਕਿ ਗਮਾਡਾ ਵਲੋਂ 10 ਕੁ ਸਾਲ ਪਹਿਲਾਂ ਸੈਕਟਰ 88- 89 ਵਿੱਚ ਇਹਨਾਂ ਫਲੈਟਾਂ ਦੀ ਉਸਾਰੀ ਦਾ ਕੰਮ ਆਰੰਭ ਕੀਤਾ ਗਿਆ ਸੀ ਅਤੇ ਇਹ ਫਲੈਟ ਲੋਕਾਂ ਨੂੰ ਅਲਾਟ ਵੀ ਕਰ ਦਿੱਤੇ ਗਏ ਪਰੰਤੂ ਗਮਾਡਾ ਵਲੋਂ ਇਥੇ ਅਲਾਟੀਆਂ ਨੂੰ ਲੋਂੜੀਦੀਆਂ ਬੁਨਿਆਦੀ ਸਹੂਲਤਾਂ ਤੱਥ ਮੁਹਈਆਂ ਨਹੀਂ ਕਰਵਾਈਆਂ ਗਈਆਂ ਸਨ| ਇਸਦਾ ਨਤੀਜਾ  ਇਹ ਹੋਇਆ ਕਿ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ ਜਦੋਂ ਕਿ ਗਮਾਡਾ ਦੇ ਅਧਿਕਾਰੀ ਉਹਨਾਂ ਦੀ ਗੱਲ ਤੱਕ ਸੁਣਨ ਲਈ ਤਿਆਰ ਨਹੀਂ ਸਨ|
ਇਸ ਕਾਲੋਨੀ ਤਕ ਪਹੁੰਚਣ ਲਈ ਗਮਾਡਾ ਵਲੋਂ ਲੋੜੀਂਦੀ ਪਹੁੰਚ ਸੜਕ ਦੀ ਉਸਾਰੀ ਕੀਤੀ ਗਈ ਹੈ ਅਤੇ ਨਾ ਹੀ ਇਥੇ ਅਲਾਟੀਆਂ ਦੀ ਸੁਰਖਿਆ ਲਈ ਕੋਈ ਪ੍ਰਬੰਧ ਹੈ| ਕਾਲੋਨੀ ਦੇ ਗੇਟ ਦੀ ਉਸਾਰੀ ਵੀ ਨਹੀਂ ਹੋਈ ਹੈ| ਇਥੇ ਗਮਾਡਾ ਵਲੋਂ ਬੂਥ ਤਾਂ ਬਣਾਏ ਹਨ ਪਰੰਤੂ ਦੁਕਾਨਾਂ ਨਾ ਖੁਲਦੀਆਂ ਹੋਣ ਕਾਰਨ ਲੋਕਾਂ ਨੂੰ ਆਪਣਾ ਰੋਜਾਨਾਂ ਜਰੂਰਤ ਦਾ ਸਾਮਾਨ ਹੋਰਨਾਂ ਫੇਜ਼ਾਂ ਤੋਂ ਖਰੀਦਣਾ ਪੈਂਦਾ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਬੰਧੀ ਗਮਾਡਾ ਦੇ ਅਧਿਕਾਰੀਆਂ ਵਲੋਂ ਕੋਈ ਸੁਣਵਾਈ ਨਾ ਹੋਣ ਤੇ ਇੱਥੋਂ ਦੇ ਅਲਾਟੀਆਂ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ੍ਰੀ ਵਰੁਣ ਰੂਜਮ ਨੂੰ ਮਿਲ ਕੇ ਆਪਣੀ ਵਿਥਿਆ ਜਾਹਿਰ ਕੀਤੀ ਗਈ ਸੀ ਅਤੇ ਉਹਨਾਂ ਨੂੰ ਖੁਦ ਕਾਲੋਨੀ ਦਾ ਦੌਰਾ ਕਰਕੇ ਲੋਕਾਂ ਦੀਆਂ ਸੱਮਸਿਆਵਾਂ ਅਤੇ ਪਰੇਸ਼ਾਨੀ ਦੀ ਜਾਣਕਾਰੀ ਹਾਸਿਲ ਕਰਨ ਦੀ ਗੁਜਾਰਿਸ਼ ਕੀਤੀ ਸੀ ਜਿਸ ਤੋਂ ਬਾਆਦ ਸ੍ਰੀ ਰੂਜਮ ਵਲੋਂ ਇਸ ਕਾਲੋਨੀ ਦਾ ਦੌਰਾ ਵੀ ਕੀਤਾ ਗਿਆ ਸੀ ਅਤੇ ਇਸ ਸੰਬੰਧੀ ਅੱਜ ਉਹਨਾਂ ਵਲੋਂ ਪੂਰਵਾ ਅਪਾਰਟਮੈਂਟ ਦੇ ਕੰਮਾਂ ਨਾਲ ਸੰਬੰਧਿਤ ਤਮਾਮ ਅਧਿਕਾਰੀਆਂ ਅਤੇ ਅਲਾਟੀਆਂ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ  ਸੀ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੀ ਮੀਟਿੰਗ ਵਿੱਚ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਵਲੋਂ ਅਧਿਕਾਰੀਆਂ ਨੂੰ            ਜਿੰਮੇਵਾਰੀ ਨਾਲ ਕੰਮ ਕਰਨ ਦੀ ਹਿਦਾਇਤ ਦਿੰਦਿਆਂ ਇਸ  ਕਾਲੋਨੀ ਦੇ ਸਾਰੇ ਕੰਮ ਸਮਾਂ ਬੱਧ ਤਰੀਕੇ ਨਾਲ ਮੁਕੰਮਲ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ| ਇਸ ਸੰਬੰਧੀ ਅਧਿਕਾਰੀਆਂ ਨੂੰ ਇਸੇ ਸਾਲ 31 ਮਾਰਚ ਤੋਂ ਪਹਿਲਾਂ ਪਹਿਲਾਂ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ ਹੈ| ਮੁੱਖ ਪ੍ਰਸ਼ਾਸ਼ਕ ਵਲੋਂ ਅੱਜ ਕਾਲੋਨੀ ਦੇ ਜਿਹਨਾਂ ਕੰਮਾਂ ਨੂੰ ਮੁਕੰਮਲ ਕਰਨ ਲਈ ਕਿਹਾ ਗਿਆ ਹੈ ਉਹਨਾਂ ਵਿੱਚ ਕਾਲੋਨੀ ਦੀ ਬਾਉਡਰੀ ਵਾਲ ਬਣਾ ਕੇ ਉੱਪਰ ਐਂਗਲ ਲਗਾਉਣ, ਮੇਨ ਗੇਟ ਦੀ ਉਸਾਰੀ ਕਰਨ, ਪਹੁੰਚ ਸੜਕ ਬਣਾਉਣ, ਸਟ੍ਰੀਟ ਲਾਈਟਾਂ ਨੂੰ  ਅਪਟੂਡੇਂਟ ਕਰਨ, ਇੰਟਰਸਲ ਸਕਿਉਰਟੀ ਵਿਵਸਥਾ ਲਈ ਟੈਂਡਰ ਜਾਰੀ ਕਰਨ ਦੀ ਹਿਦਾਇਤ ਦਿੱਤੀ ਗਈ ਹੈ|
ਸੰਪਰਕ ਕਰਨ ਤੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ੍ਰੀ ਵਰੁਣ ਰੂਜਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੂਰਵਾ ਅਪਾਰਟਮੈਂਟ ਦੇ ਵਸਨੀਕਾਂ ਦੀਆਂ ਸੱਮਸਿਆਵਾਂ ਦੇ ਹਲ ਲਈ ਅਧਿਕਾਰੀਆਂ ਨੂੰ ਸਮਾਬੱਧ ਕਾਰਵਾਈ ਦੀ ਹਿਦਾਇਤ ਦਿੱਤੀ ਗਈ ਹੈ| ਉਹਨਾਂ ਦੱਸਿਆ ਕਿ ਇਹਨਾਂ ਫਲੈਟਾਂ ਦੇ ਪੈਂਡਿੰਗ ਕੰਮ ਨੂੰ 31 ਮਾਰਚ ਤੋਂ ਪਹਿਲਾਂ ਮੁਕੰਮਲ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਅਲਾਟੀਆਂ ਨੂੰ ਦਰਪੇਸ਼ ਸੱਮਸਿਆਵਾਂ ਨੂੰ ਹਲ ਕੀਤਾ ਜਾ              ਸਕੇ|

Leave a Reply

Your email address will not be published. Required fields are marked *