340 ਨਸ਼ੀਲੇ ਟੀਕਿਆਂ ਸਮੇਤ 4 ਵਿਅਕਤੀ ਕਾਬੂ

ਚੰਡੀਗੜ੍ਹ,10 ਫਰਵਰੀ (ਰਾਹੁਲ) : ਸੈਕਟਰ 45 ਬੁੜੈਲ ਚੌਂਕੀ ਦੇ ਇੰਚਾਰਜ ਸ਼ਿਵ ਚਰਨ ਨੇ ਆਪਣੀ ਟੀਮ ਸਮੇਤ ਕਾਰਵਾਈ ਕਰਦਿਆਂ ਨਸ਼ੀਲੇ ਟੀਕੇ ਸਪਲਾਈ ਕਰਨ ਵਾਲੇ 4 ਵਿਅਕਤੀਆਂ ਨੂੰ 340 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਬੁੜੈਲ ਦੇ ਇੰਚਾਰਜ ਸ਼ਿਵ ਚਰਨ ਨੇ ਦਸਿਆ ਕਿ ਇਹ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਬੁੜੈਲ ਵਿਚ ਆ ਕੇ ਨਸ਼ੀਲੇ ਟੀਕੇ ਵੇਚ ਰਹੇ ਸਨ, ਜਿਹਨਾਂ ਨੂੰ ਪੁਲੀਸ ਨੇ ਅੱਜ ਕਾਬੂ ਕਰ ਲਿਆ| ਫੜੇ ਗਏ ਵਿਅਕਤੀਆਂ ਨੇ ਪੁਲੀਸ ਨੂੰ ਦਸਿਆ ਕਿ ਉਹ ਇਹ ਨਸ਼ੀਲੇ ਟੀਕੇ ਅੰਬਾਬਾ ਵਿਚੋਂ 30 ਰੁਪਏ ਪ੍ਰਤੀ ਟੀਕਾ ਦੇ ਹਿਸਾਬ ਨਾਲ ਲੈ ਕੇ ਬੁੜੈਲ ਵਿਚ 250 ਰੁਪਏ ਪ੍ਰਤੀ ਟੀਕਾ ਵੇਚ ਦਿੰਦੇ ਸਨ | ਚੌਂਕੀ ਇੰਚਾਰਜ  ਸ਼ਿਵ ਚਰਨ ਅਨੁਸਾਰ ਪੁਲੀਸ ਨੇ ਪਹਿਲਾਂ ਨਸ਼ੀਲੇ ਟੀਕੇ ਸਪਲਾਈ ਕਰਨ ਵਾਲੇ ਵਿਅਕਤੀ ਵਿਜੈ ਦਾਸ ਨੁੰ ਫੜਿਆ ਸੀ, ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ ਉਪਰ ਅੱਜ ਉਸਦੇ ਤਿੰਨ ਸਾਥੀਆਂ ਨੁੰ ਕਾਬੂ ਕਰਕੇ ਉਹਨਾਂ ਤੋਂ 340 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ|

Leave a Reply

Your email address will not be published. Required fields are marked *