Three IPS Officers of Punjab police to be decorated with President’s Polie Medal

ਪੰਜਾਬ ਦੇ 3 ਆਈ.ਪੀ.ਐਸ. ਅਧਿਕਾਰੀਆਂ ਦਾ ਵਿਲੱਖਣ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਹੋਵੇਗਾ ਸਨਮਾਨ
16 ਪੁਲੀਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ
ਕਾਂਸਟੇਬਲ ਕਮਲਜੀਤ ਸਿੰਘ ਨੂੰ ਮੁੱਖ ਮੰਤਰੀ ਰਕਸ਼ਕ ਪਦਕ
3 ਪੁਲੀਸ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਪ੍ਰਤੀਬੱਧਤਾ ਲਈ ਮੁੱਖ ਮੰਤਰੀ ਮੈਡਲ
ਚੰਡੀਗੜ੍ਹ, 14 ਅਗਸਤ: ਸ੍ਰੀ ਰੋਹਿਤ ਚੌਧਰੀ, ਆਈ.ਪੀ.ਐਸ., ਏ.ਡੀ.ਜੀ.ਪੀ., ਰੇਲਵੇਜ਼, ਪੰਜਾਬ, ਪਟਿਆਲਾ, ਸ੍ਰੀ ਕੁਲਦੀਪ ਸਿੰਘ, ਆਈ.ਪੀ.ਐਸ., ਆਈ.ਜੀ. ਕਮ ਐਡੀਸ਼ਨਲ ਡਾਇਰੈਕਟਰ, ਪੰਜਾਬ ਪੁਲੀਸ ਅਕਾਦਮੀ ਫਿਲੌਰ ਅਤੇ ਸ੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ., ਕਮਿਸ਼ਨਰ ਆਫ ਪੁਲੀਸ, ਜਲੰਧਰ ਨੂੰ ਆਜ਼ਾਦੀ ਦਿਵਸ-2016 ਮੌਕੇ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ| ਇਸੇ ਤਰ੍ਹਾਂ 16 ਪੁਲੀਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ|
ਪੰਜਾਬ ਪੁਲੀਸ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ., ਡੀ.ਆਈ.ਜੀ. ਕਰਾਈਮ, ਪੰਜਾਬ, ਚੰਡੀਗੜ੍ਹ, ਸ੍ਰੀ ਭੁਪਿੰਦਰ ਸਿੰਘ, ਪੀ.ਪੀ.ਐਸ., ਏ.ਆਈ.ਜੀ, ਸਟੇਟ ਨਾਰਕੋ ਕੰਟਰੋਲ ਬਿਊਰੋ, ਲੁਧਿਆਣਾ,  ਸ੍ਰੀ ਅਰੁਣ ਸੈਣੀ, ਪੀ.ਪੀ.ਐਸ., ਏ.ਆਈ.ਜੀ., ਪ੍ਰਸ਼ਾਸਨ, ਪੰਜਾਬ, ਚੰਡੀਗੜ੍ਹ, ਸ੍ਰੀ ਪਰਮਜੀਤ ਸਿੰਘ ਗੋਰਾਇਆ, ਪੀ.ਪੀ.ਐਸ., ਐਸ.ਪੀ., ਇਨਵੈਸਟੀਗੇਸ਼ਨ, ਪਟਿਆਲਾ, ਇੰਸਪੈਕਟਰ ਗੁਰਚਰਨ ਸਿੰਘ, ਨੰ. 412/ਪੀ.ਆਰ, ਜ਼ਿਲ੍ਹਾ ਐਸ.ਏ.ਐਸ. ਨਗਰ, ਇਸਪੈਕਟਰ ਤਰਲੋਚਨ ਸਿੰਘ, ਨੰ. 251/ਪੀ.ਆਰ., ਐਸ.ਐਚ.ਓ. ਪੁਲੀਸ ਸਟੇਸ਼ਨ, ਡੇਰਾਬਸੀ, ਇਸਪੈਕਟਰ ਨਰਿੰਦਰ ਪਾਲ, ਨੰ. 847/ਡਬਲਿਯੂ., ਇੰਨਟੈਲੀਜੈਂਸ ਹੈਡਕੁਆਰਟਰਜ਼, ਚੰਡੀਗੜ੍ਹ, ਐਸ.ਆਈ. ਲਖਬੀਰ ਸਿੰਘ, ਨੰ. 862/ਪੀ.ਏ.ਪੀ., ਸੀ ਆਈ ਡੀ ਯੂਨਿਟ, ਅੰਮ੍ਰਿਤਸਰ, ਐਸ.ਆਈ. ਇੰਦਰਜੀਤ ਸਿੰਘ, ਨੰ. 570/ਜੀ ਆਰ ਪੀ, ਐਸ ਐਚ ਓ, ਪੁਲੀਸ ਸਟੇਸ਼ਨ, ਜੀ ਆਰ ਪੀ, ਲੁਧਿਆਣਾ, ਐਸ.ਆਈ. ਮੰਗਲ ਸਿੰਘ, ਨੰ. 60/ ਪੀ.ਏ.ਪੀ., ਇਨ ਸਰਵਿਸ ਟੇਨਿੰਗ ਸੈਂਟਰ, ਕਪੂਰਥਲਾ, ਐਸ.ਆਈ. ਗੁਰਚਰਨ ਸਿੰਘ, ਨੰ. 868/ ਪੀ.ਏ.ਪੀ., ਰੈਕਰੂਟ ਟੇਨਿੰਗ ਸੈਂਟਰ, ਪੀ.ਏ.ਪੀ., ਜਲੰਧਰ, ਐਸ.ਆਈ. (ਐਲ ਆਰ) ਹਰਜਿੰਦਰ ਸਿੰਘ, ਨੰ. 90/ਐਫ ਜੀ ਐਸ, ਦਫ਼ਤਰ ਡੀ.ਆਈ.ਜੀ., ਪਟਿਆਲਾ ਰੇਂਜ, ਪਟਿਆਲਾ, ਏ.ਐਸ.ਆਈ., ਜਰਨੈਲ ਸਿੰਘ, ਨੰ. 464/ਮਾਨਸਾ, ਟ੍ਰੈਫਿਕ ਪੁਲੀਸ, ਮਾਨਸਾ, ਏ.ਐਸ.ਆਈ., ਬਲਵਿੰਦਰ ਕੁਮਾਰ, ਨੰ. 2057/ ਪੀ.ਏ.ਪੀ., ਓ ਏ ਐਸ ਆਈ, 7ਵੀਂ ਬਟਾਲੀਅਨ, ਪੀ.ਏ.ਪੀ., ਚੰਡੀਗੜ੍ਹ, ਏ.ਐਸ.ਆਈ. ਕੁਲਵਿੰਦਰ ਸਿੰਘ, ਨੰ. 2145/ ਪੀ.ਏ.ਪੀ., ਰੈਕਰੂਟ ਟੇਨਿੰਗ ਸੈਂਟਰ, ਪੀ.ਏ.ਪੀ., ਜਲੰਧਰ ਅਤੇ ਐਚ ਸੀ ਮਦਨ ਲਾਲ, ਨੰ. 528/ਆਰ ਟੀ ਸੀ, ਪੁਲੀਸ ਰੈਕਰੂਟ ਟੇਨਿੰਗ ਸੈਂਟਰ, ਜਹਾਨਖੇਲਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਮਿਲਣਗੇ ਰਾਸ਼ਟਰਪਤੀ ਪੁਲੀਸ ਮੈਡਲ ਪ੍ਰਦਾਨ ਕੀਤੇ ਜਾਣਗੇ|
ਬੁਲਾਰੇ ਅਨੁਸਾਰ ਇਸ ਤਰ੍ਹਾਂ ਪੰਜਾਬ ਸਰਕਾਰ ਵਲੋਂ ਕਾਂਸਟੇਬਲ ਕਮਲਜੀਤ ਸਿੰਘ, ਨੰ. 547/ਬਰਨਾਲਾ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਨਾਲ ਸਨਮਾਨਿਤ ਕੀਤਾ ਜਾਵੇਗਾ| ਇਸੇ ਤਰ੍ਹਾਂ ਸ੍ਰੀ ਨਰਿੰਦਰ ਭਾਰਗਵ, ਪੀ.ਪੀ.ਐਸ., ਐਸ.ਐਸ.ਪੀ., ਫਾਜ਼ਿਲਕਾ, ਸ੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ., ਕਮਾਂਡੈਂਟ, ਸੀ ਡੀ ਓ, ਟ੍ਰੇਨਿੰਗ ਸੈਂਟਰ, ਬਹਾਦਰਗੜ੍ਹ, ਪਟਿਆਲਾ ਅਤੇ ਐਸ.ਆਈ. ਅਮਰਜੀਤ ਸਿੰਘ, ਨੰ.1037/ਪੀ.ਏ.ਆਰ. ਰੀਡਰ, ਕਮਾਂਡੈਂਟ, ਚੌਥੀ ਸੀ ਡੀ ਓ, ਬਟਾਲੀਅਨ ਕਮ ਏ ਆਈ ਜੀ, ਵਿਸ਼ੇਸ਼ ਸੁਰੱਖਿਆ ਗਰੁੱਪ, ਮੁਹਾਲੀ ਨੂੰ ਆਪਣੀ ਡਿਊੁਟੀ ਪ੍ਰਤੀ ਪ੍ਰਤੀਬੱਧਤਾ ਲਈ ਮੁੱਖ ਮੰਤਰੀ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ|

Leave a Reply

Your email address will not be published. Required fields are marked *