3442 Teachers met DPI for Pending Regular appointment letters

3442 ਅਧਿਆਪਕਾਂ ਦੇ ਬਾਕੀ ਰਹਿੰਦੇ ਰੈਗੂਲਰ ਨਿਯੁਕਤੀ ਪੱਤਰ ਜਾਰੀ ਕਰਵਾਉਣ ਲਈ ਡੀ.ਪੀ.ਆਈ. ਨਾਲ ਕੀਤੀ ਮੁਲਾਕਾਤ
ਇੱਕ ਸਾਲ ਵਿੱਚ ਵੀ ਸਿੱਖਿਆ ਵਿਭਾਗ ਨਹੀਂ ਪੂਰੀ ਕਰ ਸਕਿਆ ਰੈਗਲਰ ਕਰਨ ਦੀ ਪ੍ਰਕਿਰਿਆ

ਮੁਹਾਲੀ, 5 ਅਕਤੂਬਰ : ਬੀਤੇ ਸਾਲ ਦੀ 17 ਨਵੰਬਰ ਨੂੰ ਪ੍ਰਮੁੱਖ ਸਕੱਤਰ (ਸਕੂਲ ਸਿੱਖਿਆ) ਦੇ ਹੁਕਮਾਂ ਤਹਿਤ 3442 ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਪੂਰੀ ਨਾ ਹੋਣ ਕਾਰਨ ਸੇਵਾ ਸ਼ਰਤਾਂ ਤਹਿਤ ਤਿੰਨ ਸਾਲ ਪੂਰੇ ਹੋਣ ਦੇ ਬਾਵਜੁਦ ਵੀ ਠੇਕਾ ਅਧਾਰਿਤ ਸ਼ੋਸ਼ਣ ਦਾ ਸਾਹਮਣਾ ਕਰਨ ਲਈ ਮਜਬੂਰ ਅਧਿਆਪਕਾਂ ਨੇ ਯੂਨੀਅਨ ਦੀ ਅਗਵਾਈ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ ( ਸੈ ਸਿ) ਨਾਲ ਮੀਟਿੰਗ ਕੀਤੀ ਜਿਸ ਵਿੱਚ ਡੀ.ਪੀ.ਆਈ ਵੱਲੋਂ ਇਸ ਹਫਤੇ ਰੈਗੂਲਰ ਨਿਯੁਕਤੀ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ|
ਇਸ ਮੌਕੇ 3442 ਅਧਿਆਪਕ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ 19 ਅਗਸਤ ਨੂੰ ਡਾਇਰੈਕਟਰ ਸਿੱਖਿਆ ਵਿਭਾਗ ( ਸੈ ਸਿ) ਬਲਬੀਰ ਸਿੰਘ ਢੋਲ ਨਾਲ ਜਥੇਬੰਦੀ ਦੇ ਵਫਦ ਦੀ ਮੀਟਿੰਗ ਸਥਾਨਕ ਪ੍ਰਸ਼ਾਸ਼ਨ ਵੱਲੋਂ ਤੈਅ ਕਰਵਾਈ ਗਈ ਸੀ| ਇਸ ਮੀਟਿੰਗ ਦੌਰਾਨ 31 ਅਗਸਤ ਤੱਕ 3442 ਅਧਿਆਪਕਾਂ ਦੇ ਰੈਗੂਲਰ ਕਰਨੇ ਬਣਦੇ ਸਾਰੇ ਪੈਡਿੰਗ ਪੱਤਰ ਜਾਰੀ ਕਰਨ ਅਤੇ ਡਿਸਪੈਚ ਮਿਤੀ ਅਨੁਸਾਰ ੨8 ਸਤੰਬਰ 2016 ਨੂੰ ਤਿੰਨ ਸਾਲ ਪੂਰੇ ਕਰਨ ਵਾਲੇ ਊਡੀਕ ਸੂਚੀ 3442 ਅਧਿਆਪਕਾਂ ਦੀ ਰੈਗੂਲਰ ਪ੍ਰਕਿਰਿਆ ਵੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਕਈ ਵਾਰ ਵਿਭਾਗ ਦੇ ਡਾਇਰੈਕਟਰ ਅਤੇ ਸਹਾਇਕ ਡਾਇਰੈਕਟਰਾਂ ਨੂੰ ਮਿਲਣ ਦੇ ਬਾਵਜੂਦ ਵੀ ਇਹ ਮਾਮਲਾ ਜਿTੁਂ ਦਾ ਤਿTੁਂ ਲਟਕ ਰਿਹਾ ਹੈ|
ਇਸ ਮੀਟਿੰਗ ਸਬੰਧੀ ਸੂਬਾ ਆਗੂਆਂ ਅਮਰੀਕ ਸਿੰਘ ਅਤੇ ਚਰਨਜੀਤ ਸਿੰਘ ਨੇ ਦੱਸਿਆ ਕਿ ਡੀ.ਪੀ ਆਈ. ਨੇ ਰੈਗੂਲਰ ਡਿਗਰੀਆਂ ਅਤੇ ਜੂਰੀਡਿਕਸ਼ਨ ਦੇ ਅੰਦਰ ਡਿਗਰੀਆਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਇਸ ਹਫਤੇ ਨਿਯੁਕਤੀ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ| ਕੱਟ ਆਫ ਮੈਰਿਟ ਦੇ ਅਧਾਰ ਤੇ ਸਿਲੈਕਸ਼ਨ ਜੋਨ ਵਿੱਚ ਬਣੇ ਰਹਿਣ ਵਾਲੇ ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਭਰਤੀ ਸੈਲ ਨੂੰ ਕਾਰਵਾਈ ਕਰਨ ਲਈ ਜਲਦੀ ਪੱਤਰ ਲਿਖਣ ਬਾਰੇ ਦੱਸਿਆ ਅਤੇ ਉਡੀਕ ਸੂਚੀ 3442 ਅਧਿਆਪਕਾਂ ਦੇ ਰੈਗੂਲਰ ਦਾ ਕੰਮ ਪੁਰਾ ਕਰਵਾਕੇ ਜਲਦ ਰੈਗੂਲਰ ਕਰਨ ਬਾਰੇ ਦੱਸਿਆ|
ਜਿਕਰ ਯੋਗ ਹੈ ਕਿ ਜਿਨ੍ਹਾਂ ਅਧਿਆਪਕਾਂ ਦੀ ਉਚੇਰੀ ਸਿੱਖਿਆ ਯੂਨੀਵਰਸਿਟੀਆਂ ਦੀ ਜੂਰੀਡਿਕਸ਼ਨ ਤੋਂ ਬਾਹਰ ਦੀ ਹੈ, ਉਨ੍ਹਾਂ ਵਿੱਚੋਂ ਕਈ ਅਧਿਆਪਕ ਇਨ੍ਹਾਂ ਡਿਗਰੀਆਂ ਦੇ ਅੰਕ ਜੋੜੇ ਬਿਨਾ ਵੀ ਸਿਲੈਕਸ਼ਨ ਜੋਨ ਵਿੱਚ ਰਹਿੰਦੇ ਹਨ| ਸਿੱਖਿਆ ਵਿਭਾਗ ਦੀ ਭਰਤੀ ਸ਼ਾਖਾ ਵੱਲੋਂ ਹਾਈ ਕੋਰਟ ਵਿੱਚ ਦਿੱਤੇ ਹਲਫੀਆ ਬਿਆਨ ਅਨੁਸਾਰ ਇਨ੍ਹਾਂ ਅਧਿਆਪਕਾਂ ਦੀ 3442 ਅਸਾਮੀਆਂ ਲਈ ਪਾਤਰਤਾ ਉੱਪਰ ਕੋਈ ਸਵਾਲ ਨਹੀਂ ਬਣਦਾ|
ਆਗੂਆਂ ਨੇ ਕਿਹਾ ਕਿ ਜੇਕਰ ਜਲਦ 3442 ਅਧਿਆਪਕਾਂ ਦੇ ਰਹਿੰਦੇ ਰੈਗੂਲਰ ਪੱਤਰ ਜਾਰੀ ਨਾ ਕੀਤੇ ਗਏ ਤਾਂ ਭਰਾਤਰੀ ਜੱਥੇਬੰਦੀਆ ਨਾਲ ਮਿਲ ਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ|
ਇਸ ਮੌਕੇ ਜਤਿੰਦਰ ਸਿੰਘ, ਯਾਦਵਿੰਦਰ ਕੁਮਾਰ, ਸਿਕੰਦਰ ਸਿੰਘ, ਸੰਜੀਵ ਕੁਮਾਰ, ਚਰਨਜੀਤ ਸਿੰਘ, ਹਰਲੀਨ ਕੌਰ, ਧਰਮਵੀਰ, ਲਖਵਿੰਦਰ ਸਿੰਘ, ਸੰਗੀਤਾ ਵਰਮਾ, ਬਿੰਦੂ ਬਾਲਾ, ਪੂਨਮ ਸ਼ਰਮਾ, ਹਰਸ਼ਲਤਾ, ਰੀਤੂ ਰਾਣੀ, ਜੋਤੀ, ਅਮਨਦੀਪ ਸਿੰਘ, ਅਜੈਬ ਸਿੰਘ, ਅਮਰੀਕ ਸਿੰਘ ਅਤੇ ਹੋਰ ਅਧਿਆਪਕ ਸ਼ਾਮਲ ਹੋਏ|

Leave a Reply

Your email address will not be published. Required fields are marked *