3582 ਅਧਿਆਪਕਾਂ ਦਾ ਵਫਦ ਸਿੱਖਿਆ ਮੰਤਰੀ ਨੂੰ ਮਿਲਿਆ

ਐਸ. ਏ. ਐਸ. ਨਗਰ, 20 ਜੂਨ (ਸ.ਬ.) 3582 ਅਧਿਆਪਕਾਂ ਦਾ ਇੱਕ ਵਫਦ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮਿਲਿਆ| ਇਸ ਮੌਕੇ ਵਫਦ ਨੇ ਸਿੱਖਆ ਵਿਭਾਗ ਵਲੋਂ ਕੀਤੀ ਜਾ ਰਹੀ ਮਾਸਟਰ ਕੇਡਰ ਦੀ ਭਰਤੀ ਵਿੱਚ ਖਾਲੀ ਬਚਦੀਆਂ ਅਸਾਮੀਆਂ ਨੂੰ ਡੀ ਰਿਜਰਵ ਕਰਨ ਦੀ ਮੰਗ ਕੀਤੀ ਇਸ ਪ੍ਰਤੀ ਸਿੱਖਿਆ ਮੰਤਰੀ ਨੇ ਹਾਂ ਪੱਖੀ ਹੁੰਗਾਰਾ ਦਿੱਤਾ|
ਵਫਦ ਵਿੱਚ ਸ਼ਾਮਿਲ ਸ੍ਰੀ ਯਸ਼ਪਾਲ ਬਾਰੀਆ, ਰਾਜਵੰਤ ਕੌਰ, ਹੀਰਾ ਲਾਲ, ਮੇਜਰ ਸਿੰਘ, ਰਮਨਦੀਪ ਸਿੰਘ, ਰਮਨਜੀਤ ਕੌਰ, ਦੀਪਿਕਾ, ਮਨਪ੍ਰੀਤ ਸਿੰਘ, ਜਸਵੀਰ , ਰਜਨੀ ਮਿਗਲਾਨੀ ਅਤੇ ਹੋਰਨਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਇਸ ਮੌਕੇ ਆਪਣੇ ਓ. ਐਸ. ਡੀ. ਨੂੰ ਇਸ ਸੰਬੰਧੀ ਫਾਈਲ ਭੇਜਣ ਲਈ ਕਿਹਾ ਅਤੇ ਵਫਦ ਨੂੰ ਭਰੋਸਾ ਦਿੱਤ ਕਿ ਮਾਸਟਰ ਕੇਡਰ 2012 ਦੀਆਂ ਅਸਾਮੀਆਂ ਦੀ ਭਰਤੀ ਤੋਂ ਬਾਅਦ ਜਿੰਨੀਆਂ ਵੀ ਅਸਾਮੀਆਂ ਬਚਣਗੀਆਂ ਉਥੇ ਯੋਗ ਉਮੀਦਵਾਰਾਂ ਨੂੰ ਛੇਤੀ ਤੋਂ ਛੇਤੀ ਨਿਯੁਕਤ ਕੀਤਾ ਜਾਵੇਗਾ|

Leave a Reply

Your email address will not be published. Required fields are marked *