3582 ਨਵ-ਨਿਯੁਕਤ ਅਧਿਆਪਕਾਂ ਨੂੰ ਆਪਣੇ ਜੱਦੀ ਜਿਲੇ ਵਿੱਚ ਸਟੇਸ਼ਨ ਦਿੱਤੇ ਜਾਣ : ਖਨੌਰੀ

ਐਸ. ਏ. ਐਸ ਨਗਰ, 17 ਜੁਲਾਈ (ਸ.ਬ.) 3582 ਨਵ ਨਿਯੁਕਤ ਅਧਿਆਪਕਾਂ ਨੂੰ ਆਪਣੇ ਜਿਲ੍ਹੇ ਵਿੱਚ ਸਟੇਸ਼ਨ ਦਿੱਤੇ ਜਾਣ ਦੀ ਮੰਗ ਕੀਤੀ ਹੈ| ਯੂਨੀਅਨ ਦੇ ਪ੍ਰਧਾਨ ਰਾਜਪਾਲ ਖਨੌਰੀ ਨੇ ਕਿਹਾ ਕਿ ਪਿਛਲੀਆਂ ਭਰਤੀਆਂ ਵਾਂਗ ਉਮੀਦਵਾਰ ਨੂੰ ਆਪਣੇ ਜੱਦੀ ਜਿਲ੍ਹੇ ਵਿੱਚ ਸਟੇਸ਼ਨ ਚੁਨਣ ਦੀ ਛੂਟ ਦਿੱਤੀ ਜਾਵੇ| ਉਨ੍ਹਾਂ ਕਿਹਾ ਕਿ 3582 ਨਵ-ਨਿਯੁਕਤ ਅਧਿਆਪਕਾਂ ਨੂੰ ਪਹਿਲੇ ਤਿੰਨ ਸਾਲ ਪਰਖ ਨਾਲ ਵਿੱਚ ਸਿਰਫ ਬੇਸ਼ਿਕ ਪੇਅ 10300 ਹੀ ਮਿਲਦੀ ਹੈ | ਉਨ੍ਹਾਂ ਕਿਹਾ ਕਿ ਤਿੰਨ ਸਾਲ ਬੇਸਿਕ ਪੇਅ ਨਾਲ ਬਾਰਡਰ ਏਰੀਆ ਤੇ ਟਾਈਮ ਪਾਸ ਵੀ ਨਹੀਂ ਹੋਣਾ| ਘੱਟ ਤਨਖਾਹ ਨਾਲ ਨਵ-ਨਿਯੁਕਤ ਅਧਿਆਪਕ ਮਹਿੰਗਾਈ ਵਿੱਚ ਕਿਵੇ ਆਪਣੇ ਪਰਿਵਾਰ ਦਾ ਖਰਚਾ ਚਲਾਉਣ| ਇਹ ਸੋਚਣ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਅਧਿਆਪਕ ਲੱਗਣ ਤੋਂ ਪਹਿਲਾ ਹੀ ਮਾਨਸਿਕ ਪ੍ਰੇਸ਼ਾਨੀ ਵਿੱਚ ਚਲੇ ਗਏ ਹਨ| ਪਿੱਛੇ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰ ਦਾ ਕੀ ਬਣੁ ਇਹ ਸੋਚ ਸੋਚ ਕੇ ਨਵ-ਨਿਯੁਕਤ ਅਧਿਆਪਕ ਪ੍ਰੇਸ਼ਾਨੀ ਵਿੱਚ ਹਨ| 3582 ਅਧਿਆਪਕ ਯੂਨੀਅਨ ਪੰਜਾਬ ਦੀ ਸਰਾਕਰ ਨੂੰ ਅਤੇ ਸਿੱਖਿਆ ਮਹਿਕਮੇ ਨੂੰ ਬੇਨਤੀ ਹੈ ਕਿ ਸਾਰੇ ਨਵ-ਨਿਯੁਕਤ ਖਾਲੀ ਨਹੀਂ ਹਨ ਉੱਥੇ ਅਧਿਆਪਕਾਂ ਨੂੰ ਨਾਲ ਲੱਗਦੇ ਜਿਲ੍ਹੇ ਵਿੱਚ ਸਟੇਸ਼ਨ ਦਿੱਤਾ ਜਾਣ| ਇਸ ਮੌਕੇ ਤੇ ਉਨ੍ਹਾਂ ਨਾਲ ਯਾਦਵਿੰਦਰ ਸੰਗਰੂਰ, ਅਮਦੀਪ ਖਨੌਰੀ, ਟੋਨੀ ਮੁਹਾਲੀ, ਅਮ੍ਰਿੰਤਸਾਗਰ ਸੁਨਾਮ, ਸੰਦੀਪ ਅਨਦਾਣਾਂ, ਰਿੰਕੂ ਮੂਣਕ, ਨਿਰਮਲ ਰੋਪਣ, ਸੰਜੀਵ ਬਲਾਚੌਰ ਅਤੇ ਜਗਜੀਤ ਸਿਘ ਹਾਜਿਰ ਸਨ|

Leave a Reply

Your email address will not be published. Required fields are marked *