3582 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਜਲਦੀ ਪੂਰੀ ਕਰਨ ਦੀ ਮੰਗ

ਐਸ ਏ ਐਸ ਨਗਰ, 6 ਜੂਨ (ਸ.ਬ.) ਮਾਸਟਰ ਕਾਡਰ ਦੀਆਂ 3582 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਵਿੱਚ ਸਰਕਾਰੀ ਪੱਧਰ ਤੇ ਹੋ ਰਹੀ ਅਲਗਰਜ਼ੀ ਤੋਂ ਤੰਗ ਆਏ ਬੇਰੁਜਗਾਰ ਅਧਿਆਪਕਾਂ ਦੀ ਸੂਬਾ ਕਮੇਟੀ ਦੇ ਸੱਦੇ ਤੇ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ) ਪੰਜਾਬ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐਮ.ਐਫ) ਪੰਜਾਬ ਦੇ ਆਗੂਆਂ ਨੇ 3582 ਮਾਸਟਰ ਕਾਡਰ ਯੂਨੀਅਨ ਨਾਲ ਮੀਟਿੰਗ ਕਰਦਿਆਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਤੁਰੰਤ ਭਰਤੀ ਪ੍ਰਕ੍ਰਿਆ ਵਿੱਚ ਤੇਜੀ ਲਿਆਉਣ ਅਤੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਦਾ ਸਮਰਥਨ ਕੀਤਾ|
3582 ਅਧਿਆਪਕਾਂ ਦੇ ਆਗੂ ਅਨੂੰ ਬਾਲਾ ਬਠਿੰਡਾ ਦੀ ਪ੍ਰਧਾਨਗੀ ਹੇਠ ਅਤੇ ਸੁਖਵਿੰਦਰ ਲਹਿਰਾ ਤੇ ਗੋਰਵਜੀਤ ਦੀ ਅਗਵਾਈ ਹੇਠ ਹੋਈ ਇੱਕਤਰਤਾ ਵਿੱਚ ਭਾਗ ਲੈਂਦਿਆਂ ਡੀ.ਟੀ.ਐਫ ਦੇ ਸੂਬਾ ਜਨਰਲ ਸਕੱਤਰ ਦਵਿੰਦਰ ਸਿੰਘ ਪੂਨੀਆ, ਡੀ. ਐਮ.ਐਫ ਦੇ ਸੂਬਾਈ ਜਨਰਲ ਸਕੱਤਰ ਜਰਮਨਜੀਤ ਸਿੰਘ ਸਮੇਤ ਸੂਬਾਈ ਆਗੂਆਂ ਵਿਕਰਮ ਦੇਵ ਸਿੰਘ,ਸੁਖਦੇਵ ਡਾਂਸੀਵਾਲ, ਮਨਪ੍ਰੀਤ ਸਿੰਘ, ਦਲਜੀਤ ਭਾਂਖਰ, ਅਜੇ ਖਟਕੜ ਤੋਂ ਇਲਾਵਾ 5178 ਮਾਸਟਰ ਕਾਡਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਔਜਲਾ ਨੇ ਬੇਰੁਜਗਾਰ ਅਧਿਆਪਕਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ| ਇਸ ਮੌਕੇ ਬੇਰੁਜਗਾਰ ਅਧਿਆਪਕਾਂ ਨੇ ਦੱਸਿਆ ਕਈ ਮਹੀਨਿਆਂ ਤੋਂ ਸ਼ੁਰੂ ਹੋਈ ਭਰਤੀ ਪ੍ਰਕਿਰਿਆ ਦੇ ਲਟਕਣ ਕਾਰਨ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ) ਅਤੇ ਵਿਸ਼ਾ ਅਧਾਰਿਤ ਟੈਸਟ ਪਾਸ ਕਰਨ ਦੇ ਬਾਵਜੂਦ ਬੇਰੁਜਗਾਰੀ ਅਤੇ ਆਰਥਿਕ ਸ਼ੋਸ਼ਨ ਦੀ ਮਾਰ ਝੱਲਣ ਲਈ ਮਜਬੂਰ ਹਨ| ਅਧਿਆਪਕਾਂ ਨੇ ਸਰਕਾਰ ਤੋਂ ਕੀਤੇ ਵਾਅਦੇ ਅਨੁਸਾਰ ਜਲਦ ਭਰਤੀ ਪ੍ਰਕ੍ਰਿਆ ਪੂਰੀ ਕਰਦਿਆਂ ਨਿਯੁਕਤੀ ਪੱਤਰ ਜਾਰੀ ਕਰਕੇ ਰਾਹਤ ਦੇਣ ਦੀ ਮੰਗ ਰੱਖੀ|
ਇਸ ਮੌਕੇ ਦਲਜੀਤ ਸੈਫੀਪੁਰ, ਮੇਜਰ ਸਿੰਘ ਫਾਜਿਲਕਾ, ਅਮਨ ਫਾਜਿਲਕਾ, ਸੰਦੀਪ ਫਿਰੋਜਪੁਰ, ਮੁਹੰਮਦ ਅਨਾਸ, ਗਗਨ ਫਾਜਿਲਕਾ, ਰਣਜੀਤ ਕੌਰ ਪਟਿਆਲਾ, ਮਨਦੀਪ ਪਾਤੜ੍ਹਾਂ, ਜਗਵੀਰ ਬਰਨਾਲਾ ਅਤੇ ਅਧਿਆਪਕ ਆਗੂ ਅਮਨਦੀਪ ਸਿੰਘ ਦੇਵੀਗੜ੍ਹ ਤੇ ਕਰਨੈਲ ਸਿੰਘ ਹੁਸ਼ਿਆਰਪੁਰ ਵੀ ਹਾਜਿਰ ਸਨ|

Leave a Reply

Your email address will not be published. Required fields are marked *