3582 ਮਾਸਟਰ ਕਾਡਰ ਯੂਨੀਅਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

ਐਸ ਏ ਐਸ ਨਗਰ, 27 ਜੂਨ (ਸ.ਬ.)3582 ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਇੱਥੇ ਹੋਈ ਇੱਕ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ਉਪਰ ਚਰਚਾ ਕੀਤੀ ਗਈ| ਇਸ ਮੌਕੇ ਸੰਬੋਬਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਜਪਾਲ ਖਨੌਰੀ ਨੇ ਕਿਹਾ ਕਿ ਪੰਜਾਬ ਵਿੱਚ 3582 ਅਸਾਮੀਆਂ ਲਈ ਵਿਸ਼ਾਵਾਰ ਟੈਸਟ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਲਏ ਗਏ ਸਨ| ਉਹਨਾਂ ਕਿਹਾ ਕਿ ਪਿਛਲੇ ਸਾਲ ਟੈਸਟ ਵਾਲੇ ਦਿਨ ਹੀ ਅਕਾਲੀ ਦਲ ਬਾਦਲ ਨੇ ਵੀ ਹਰੀਕੇ ਪੱਤਣ ਵਿਖੇ ਧਰਨਾ ਲਾਇਆ ਹੋਇਆ ਸੀ ਜਿਸ ਕਰਕੇ ਟੈਸਟ ਵਾਲੀ ਥਾਂ ਉਪਰ ਪਹੁੰਚਣ ਵਿੱਚ ਕੁਝ ਉਮੀਦਵਾਰ ਲੇਟ ਹੋ ਗਏ| ਇਸ ਕਰਕੇ ਅੰਗਰੇਜੀ ਵਿਸ਼ੇ ਦੇ ਕੁਝ ਉਮੀਦਵਾਰਾਂ ਨੇ ਇਹਨਾਂ ਟੈਸਟਾਂ ਦਾ ਨਤੀਜਾ ਰੋਕਣ ਲਈ ਮਾਣਯੋਗ ਹਾਈਕੋਰਟ ਤੋਂ ਸਟੇਅ ਲੈ ਲਿਆ| ਉਹਨਾਂ ਕਿਹਾ ਕਿ ਉਸ ਸਮੇਂ ਹਜਾਰਾਂ ਉਮੀਦਵਾਰਾਂ ਨੇ ਇਹ ਟੈਸਟ ਦਿੱਤੇ ਸਨ ਪਰ ਉਹ ਸਾਰੇ ਕੁਝ ਉਮੀਦਵਾਰਾਂ ਵਲੋਂ ਨਤੀਜੇ ਬਾਰੇ ਸਟੇਅ ਲੈਣ ਕਰਕੇ ਆਪਣਾ ਨਤੀਜਾ ਪਿਛਲੇ ਸੱਤ ਮਹੀਨਿਆਂ ਤੋਂ ਉਡੀਕ ਰਹੇ ਹਨ| ਉਹਨਾਂ ਮੰਗ ਕੀਤੀ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਇਸ ਮਾਮਲੇ ਵਿੱਚ ਦਿਲਚਸਪੀ ਲੈ ਕੇ ਟੈਸਟਾਂ ਦਾ ਨਤੀਜਾ ਐਲਾਨਣ ਉਪਰ ਲੱਗੀ ਹੋਈ ਸਟੇਅ ਨੂੰ ਹਟਵਾਉਣ ਅਤੇ ਯੋਗ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ|
ਇਸ ਮੌਕੇ ਮਨਜੀਤ ਕੰਬੋਜ, ਸ਼ਾਮ ਪਾਤੜਾਂ, ਸੰਦੀਪ , ਰਵਿੰਦਰ, ਰਾਜੇਸ਼ ਮਾਨਸਾ, ਅਨਿਲ, ਗੁਰਪ੍ਰੀਤ, ਮੈਡਮ ਜੀਤੂ, ਅੰਕਿਤ, ਲਖਵਿੰਦਰ , ਮੈਡਮ ਸ਼ਿਲਪੀ, ਅਮਨ, ਸੰਦੀਪ, ਜਸ, ਦੀਪਕ, ਅਮਨਦੀਪ, ਬਲਦੇਵ, ਕਮਲ, ਜਸਵਿੰਦਰ ਵੀ ਮੌਜੂਦ ਸਨ|

Leave a Reply

Your email address will not be published. Required fields are marked *