3582 ਮਾਸਟਰ ਕੇਡਰ ਦੀਆਂ ਬਚਦੀਆਂ ਅਸਾਮੀਆਂ ਨੂੰ ਡੀ-ਰਿਜਰਵੇਸ਼ਨ ਕਰਵਾਉਣ ਲਈ ਅਧਿਆਪਕਾਂ ਦਾ ਵਫਦ ਸਿਖਿਆ ਸਕੱਤਰ ਨੂੰ ਮਿਲਿਆ

ਐਸ. ਏ .ਐਸ ਨਗਰ, 8 ਜੂਨ (ਸ.ਬ.) 3582 ਅਧਿਆਪਕਾਂ ਦੇ ਇੱਕ ਵਫਦ ਨੇ ਸਿਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਕੀਤੀ| ਮੀਟਿੰਗ ਦੌਰਾਨ ਮਾਸਟਰ ਕੇਡਰ ਦੀ ਚੱਲ ਰਹੀ ਭਰਤੀ ਦੀਆਂ ਪ੍ਰੋਵੀਜ਼ਨਲ ਲਿਸਟਾਂ ਜਾਰੀ ਕਰਨ ਉਪਰੰਤ ਵੱਖ-ਵੱਖ ਕੈਟਗਿਰੀ ਅਧੀਨ ਖਾਲੀ ਬਚਦੀਆਂ ਅਸਾਮੀਆਂ ਦੀ ਡੀ-ਰਿਜਰਵੇਸ਼ਨ ਕਰਵਾਉਣ ਦੇ ਮੁੱਦੇ ਤੇ ਗੱਲਬਾਤ ਕੀਤੀ ਗਈ|
ਮੁਲਾਕਾਤ ਤੋਂ ਬਾਅਦ ਵਫਦ ਵਿੱਚ ਸ਼ਾਮਿਲ ਆਗੂਆਂ ਨੇ ਦੱਸਿਆ ਕਿ ਸਿੱਖਿਆ ਸਕੱਤਰ ਨੇ ਉਹਨਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਬਾਕੀ ਬਚਦੀਆਂ ਅਸਾਮੀਆਂ ਨੂੰ ਡੀ ਰਿਜਰਵ ਕਰਕੇ ਛੇਤੀ ਹੀ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ ਅਤੇ 3582 ਮਾਸਟਰ ਕੇਡਰ ਦੀ ਇੱਕ-ਇੱਕ ਅਸਾਮੀ ਜਲਦੀ ਤੋਂ ਜਲਦੀ ਭਰ ਕੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਿਆ ਜਾਵੇਗਾ|
ਇਸ ਮੌਕੇ ਰਾਜਵੰਤ ਕੌਰ, ਯਸ਼ਪਾਲ ਬਾਹੀਆ, ਹੀਰ ਲਾਲ, ਗਗਨਦੀਪ ਸਿੰਘ, ਕੁਲਦੀਪ ਸਿੰਘ, ਸਪਿੰਦਰਜੀਤ ਕੌਰ, ਮਨਪ੍ਰੀਤ ਕੌਰ, ਜਸਵੀਰ ਸਿੰਘ, ਰਜਨੀ ਮਿਗਲਾਨੀ, ਰਮਨਜੀਤ ਕੌਰ, ਰਕੇਸ਼ ਕੁਮਾਰ, ਲਵਦੀਪ ਸਿੰਘ, ਪ੍ਰੇਮਜੀਤ ਕੌਰ ਅਤੇ ਹੋਰ ਅਧਿਆਪਕ ਸਾਥੀ ਹਾਜਿਰ ਸਨ|

Leave a Reply

Your email address will not be published. Required fields are marked *