SIS-70 won first place in zonal kabaddi school games

sis

ਜੋਨਲ ਸਕੂਲ ਖੇਡਾਂ ਵਿਚ ਸੰਤ ਈਸ਼ਰ ਸਿੰਘ ਸਕੂਲ ਦੀਆਂ ਸਰਕਲ ਕੱਬਡੀ ਟੀਮਾਂ ਦੀ ਝੰਡੀ
ਐਸਏਐਸ ਨਗਰ, 24 ਅਗਸਤ ਸੰਤ ਈਸ਼ਰ ਸਿੰਘ ਮਾਡਲ ਸੀਨੀਅਰ  ਸੈਕੰਡਰੀ ਸਕੂਲ, ਸੈਕਟਰ 70, ਮੁਹਾਲੀ  ਦੀਆਂ ਸਰਕਲ ਸਟਾਇਲ ਕੱਬਡੀ ਟੀਮਾਂ ਨੇ ਡੀਈਓ (ਸੈਕੰਡਰੀ) ਵੱਲੋਂ ਕਰਵਾਏ ਮੁਹਾਲੀ ਜੋਨਲ ਸਕੂਲਜ਼ ਟੂਰਨਾਮੈਂਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ| 19 ਸਾਲ ਉਮਰ ਵਰਗ ਦੇ ਸੈਮੀਫਾਈਨਲ  ਵਿਚ ਸੰਤ ਈਸ਼ਰ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਦੀ ਟੀਮ ਨੂੰ ਅਤੇ ਫਾਈਨਲ ਵਿਚ ਆਰੀਆ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 78, ਸੁਹਾਣਾ ਦੀ ਟੀਮ ਨੂੰ ਹਰਾਇਆ| 17 ਸਾਲ  ਉਮਰ ਵਰਗ ਵਿਚ ਸੰਤ ਈਸ਼ਰ ਮਡਾਲ ਸੀਨੀਅਰਸੈਕੰਡਰੀ ਸਕੂਲ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਦੇਵੀਨਗਰ (ਅਬਰਾਵਾਂ) ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ| ਸਕੂਲ ਦੀਆਂ ਇਹ ਜੇਤੂ ਟੀਮਾਂ ਜਿਲ•ਾਂ ਪੱਧਰੀ ਟੂਰਨਾਮੈਂਟ ਵਿਚ ਮੁਹਾਲੀ ਜੋਨ ਦੀ ਪ੍ਰਤੀਨਿਧਤਾ ਕਰਨਗੀਆਂ| ਸਕੂਲ ਦੀ ਡਾਇਰੈਕਟਰ ਸ੍ਰੀਮਤੀ ਹਰਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਪਵਨਦੀਪ ਕੌਰ ਨੇ ਜੇਤੂ  ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਹੋਰ ਸਫਲਤਾ ਦੀ ਕਾਮਨਾ ਕੀਤੀ|

Leave a Reply

Your email address will not be published. Required fields are marked *