38ਵੀਂ ਓਪਨ ਰਾਸ਼ਟਰੀ ਸੀਨੀਅਰ, ਜੂਨੀਅਰ, ਪੀ. ਵੀ. ਅਤੇ ਸਬ ਜੂਨੀਅਰ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.)38ਵੀਂ ਓਪਨ ਰਾਸ਼ਟਰੀ ਸੀਨੀਅਰ, ਜੂਨੀਅਰ, ਪੀ. ਵੀ. ਅਤੇ ਸਬ ਜੂਨੀਅਰ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਐਮ.ਏ. ਐਮ. ਸਟੇਡੀਅਮ ਜੰਮੂ ਵਿਖੇ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਤੋਂ ਲਗਭਗ 1500 ਖਿਡਾਰੀਆਂ ਨੇ ਭਾਗ ਲਿਆ| ਤਾਇਕਵਾਂਡੋ ਫੈਡਰੇਸ਼ਨ ਆਫ ਇੰਡੀਆ ਦੇ ਸੰਸਥਾਪਕ ਅਤੇ ਸੈਕਟਰੀ ਜਨਰਲ, ਸ਼੍ਰੀ ਜਿੰਮੀ ਆਰ. ਜਗਤਿਆਨੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ| ਇਸ ਚੈਂਪੀਅਨੀਸ਼ਪ ਵਿੱਚ ਸੋਨੇ ਅਤੇ ਚਾਂਦੀ ਦੇ ਤਮਗੇ ਜਿਤਣ ਵਾਲੇ ਖਿਡਾਰੀ ਮੁੰਬਈ ਵਿਖੇ ਹੋਣ ਵਾਲੀ ਆਗਾਮੀ ਅੰਤਰ-ਰਾਸ਼ਟਰੀ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ|
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ-ਤਕਨੀਕੀ ਡਾਇਰੈਕਟਰ, ਇੰਜੀ. ਸਤਪਾਲ ਸਿੰਘ ਰੀਹਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਵੱਖ-2 ਭਾਰ ਵਰਗਾਂ ਵਿੱਚ ਪੰਜਾਬ ਦੇ ਚੁਣੇ ਹੋਏ 29 ਖਿਡਾਰੀਆਂ ਨੇ ਭਾਗ ਲਿਆ ਅਤੇ 20 ਤਮਗੇ ਆਪਣੇ ਨਾਮ ਕੀਤੇ| ਉਹਨਾਂ ਦੱਸਿਆ ਕਿ ਸਪਾਰਿੰਗ ਮੁਕਾਬਲਿਆਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਕੁਲ 7 ਸੋਨੇ ਦੇ ਤਮਗੇ ਜਿਤੇ| ਇਸ ਮੌਕੇ ਲਛਮੀਤ ਕੌਰ (ਮਹਿਲਾ ਜੂਨੀਅਰ ਬੈਂਟਮ ਵੇਟ), ਮੁਮਤਾਜ ਨਿਗਾਹ (ਮਹਿਲਾ ਸਬ-ਜੂਨੀਅਰ ਲਾਈਟ ਵੈਲਟਰ ਵੇਟ), ਯਸ਼ਰਾਜ ਕੌਰ (ਮਹਿਲਾ ਸਬ-ਜੂਨੀਅਰ ਬੈਂਟਮ ਵੇਟ), ਨਾਜ਼ਮੀਨਾ ਜਾਨ(ਮਹਿਲਾ ਸੀਨੀਅਰ ਲਾਈਟ ਵੇਟ), ਮਨੀ ਮਹੇਸ਼ ਬਾਂਸਲ (ਪੁਰਸ਼ ਸੀਨੀਅਰ ਬਲੈਕ ਬੈਲਟ ਲਾਈਟ ਵੇਟ), ਮਇੰਕ (ਪੁਰਸ਼ ਜੂਨੀਅਰ ਵੈਲਟਰ), ਧੈਰਿਆ ਚੌਹਾਨ (ਪੁਰਸ਼ ਪੀ. ਵੀ. ਹੈਵੀ) ਵੇਟ) ਨੇ ਸੋਨੇ ਦੇ ਤਮਗੇ ਜਿੱਤੇ| ਗਗਨਦੀਪ ਸਿੰਘ (ਪੁਰਸ਼ ਜੂਨੀਅਰ ਵੈਲਟਰ ਵੇਟ), ਨਿਕੁੰਜ ਠਾਕੁਰ (ਪੁਰਸ਼ ਸਬ-ਜੂਨੀਅਰ ਮਿਡਲ ਵੇਟ), ਵੰਸ਼ (ਪੁਰਸ਼ ਸਬ-ਜੂਨੀਅਰ ਫਿਨ ਵੇਟ) ਨੇ ਚਾਂਦੀ ਦੇ ਤਮਗੇ ਜਿਤੇ|
ਉਹਨਾਂ ਦਸਿਆ ਕਿ ਕਾਰਤਿਕ ਠਾਕੁਰ (ਪੁਰਸ਼ ਪੀ. ਵੀ. ਲਾਈਟ ਵੇਟ), ਇਸ਼ਾ (ਮਹਿਲਾ ਜੂਨੀਅਰ ਫਿਨ ਵੇਟ), ਪਿਊਸ਼ ਮਿਸ਼ਰਾ(ਪੁਰਸ਼ ਸੀਨੀਅਰ ਲਾਈਟ ਵੇਟ), ਆਦਵਿਕਾ ਸਿੰਘ (ਮਹਿਲਾ ਪੀ. ਵੀ. ਫਿਨ ਵੇਟ), ਹਰਸ਼ਦੀਪ ਸਿੰਘ (ਪੁਰਸ਼ ਜੂਨੀਅਰ ਮਿਡਲ ਵੇਟ), ਪ੍ਰਿਆ (ਮਹਿਲਾ ਸੀਨੀਅਰ ਫਿਨ ਵੇਟ), ਵਿਜੇ ਦੀਪ ਸਿੰਘ (ਪੁਰਸ਼ ਸੀਨੀਅਰ ਕਲਰ ਬੈਲਟ ਫਿਨ ਵੇਟ), ਜਗਜੀਤ ਸਿੰਘ (ਪੁਰਸ਼ ਸੀਨੀਅਰ ਕਲਰ ਬੈਲਟ ਬੈਂਟਮ ਵੇਟ), ਸ਼ੋਰਿਆ ਪਠਾਨੀਆ (ਪੁਰਸ਼ ਸਬ-ਜੂਨੀਅਰ ਫਲਾਈ ਵੇਟ) ਚੰਦਨ ਸਿਘ (ਮੂਏ, ਪੂਮਸੇ), ਜਗਜੀਤ ਸਿੰਘ (ਮੂਏ, ਪੂਮਸੇ) ਨੇ ਕਾਂਸੇ ਦੇ ਤਮਗੇ ਜਿਤੇ|
ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਪੈਟਰਨ ਕਰਨਲ ਸੀ. ਐਸ ਬਾਵਾ (ਰਿਟਾ.), ਪ੍ਰਧਾਨ: ਕੈਪਟਨ ਸੋਹਨ ਸਿੰਘ (ਰਿਟਾ.) ਅਤੇ ਉਪ ਪ੍ਰਧਾਨ: ਸ. ਕੰਵਲਜੀਤ ਸਿੰਘ ਵਾਲੀਆ ਨੇ ਪੰਜਾਬ ਪਹੁੰਚਣ ਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਨਿੱਘਾ ਸਵਾਗਤ ਕੀਤਾ|

Leave a Reply

Your email address will not be published. Required fields are marked *