ਮੇਖ: ਹਫਤੇ ਦੇ ਸ਼ੁਰੂਆਤ ਕਿਸੇ ਸ਼ੁੱਭ ਸਮਾਚਾਰ ਦੇ ਨਾਲ ਹੋਵੇਗੀ| ਮਾਨਸਿਕ ਸਥਿਤੀ ਸ਼ੁੱਭ ਅਤੇ ਸਿਹਤ ਵੀ ਆਮਤੌਰ ਤੇ ਸ਼ੁਭ ਹੀ ਰਹੇਗੀ| ਸਮਾਜ ਵਿਚ ਵਿਸ਼ੇਸ਼ ਥਾਂ ਅਤੇ ਮਾਣ ਇੱਜ਼ਤ ਵਿਚ ਵੀ ਵਾਧਾ ਹੋਵੇਗਾ| ਨੌਕਰੀ ਵਰਗ ਵਿੱਚ ਵੀ ਸਹਿਯੋਗੀਆਂ ਦਾ ਪੂਰਣ ਸਹਿਯੋਗ ਮਿਲੇਗਾ| ਸਿਹਤ ਵੱਲ ਵਿਸ਼ੇਸ਼ ਧਿਆਨ ਦਿਉ ਅਤੇ ਖਾਣ ਪੀਣ ਦਾ ਵੀ ਵਿਸ਼ੇਸ਼ ਧਿਆਨ ਰੱਖੋ| ਦੁਸ਼ਮਣ ਪੱਖ ਤੋਂ ਸਾਵਧਾਨ ਰਹੋ| ਕਿਸੇ ਭੈਣ ਭਰਾ ਨਾ ਮਨ-ਮੁਟਾਓ ਦੇ ਵੀ ਯੋਗ ਹਨ|
ਬ੍ਰਿਖ: ਆਰਥਿਕ ਅਤੇ ਪਰਿਵਾਰਕ ਕਾਰਨਾਂ ਨਾਲ ਘਰੇਲੂ ਸੁਖ ਵਿਚ ਕਮੀ ਆਏਗੀ ਅਤੇ ਮਾਨਸਿਕ ਅਸਥਿਰਤਾ ਰਹੇਗੀ| ਕੋਈ ਨਿਰਣਾ ਸੋਚ-ਵਿਚਾਰ ਕੇ ਕਰੋ| ਘਰ ਅਤੇ ਸਵਾਰੀ ਪਰਿਵਾਰਤਨ ਦੀ ਸਥਿਤੀ ਬਣੀ ਰਹੇਗੀ| ਹਫਤੇ ਦੇ ਅਖੀਰ ਦੇ ਵਿਚ ਦੁਸ਼ਮਣ ਪੱਖ ਕਮਜ਼ੋਰ ਰਹੇਗੀ| ਕਾਰਜ ਖੇਤਰ ਵਧੇਗਾ|
ਮਿਥੁਨ: ਹਫਤੇ ਦੀ ਸ਼ੁਰੂਆਤ ਸ਼ੁਭ ਰਹੇਗੀ| ਧਨ ਆਮਦਨ ਵਿੱਚ ਵਾਧਾ ਅਤੇ ਧਨ ਖਰਚਾ ਵੀ ਘੱਟ ਰਹੇਗਾ| ਮਾਨਸਿਕ ਸਥਿਤੀ ਸ਼ੁਭ ਅਤੇ ਸਿਹਤ ਵਿਚ ਸੁਧਾਰ ਹੋਵੇਗਾ| ਪਰਿਵਾਰਕ ਵਾਤਾਵਰਣ ਵੀ ਸ਼ੁਭ ਰਹੇਗਾ ਵਿਦਿਆਰਥੀ ਪੱਖ ਲਈ ਵੀ ਸਮਾਂ ਉੱਤਮ ਰਹਿਣ ਦੇ ਯੋਗ ਹਨ| ਸਿਹਤ ਵਿਚ ਹਲਕੀ ਗੜਬੜ ਅਤੇ ਮਾਨਸਿਕ ਸਥਿਤੀ ਵੀ ਡਾਵਾਂਡੋਲ ਰਹੇਗੀ|
ਕਰਕ: ਹਫਤੇ ਦੇ ਸ਼ੁਰੂ ਵਿਚ ਕਾਰੋਬਾਰ ਰੁੱਝੇਵਾਂ ਜ਼ਿਆਦਾ ਰਹੇਗਾ| ਸਿਹਤ ਸਾਧਾਰਨ ਰਹੇਗੀ| ਆਮਦਨ ਵੀ ਆਮ ਵਾਂਗ ਬਣੀ ਰਹੇਗੀ| ਪਰਿਵਾਰਕ ਵਾਤਾਵਰਣ ਵੀ ਸ਼ੁਭ ਰਹਿਣ ਦੇ ਯੋਗ ਹਨ| ਦੁਸ਼ਮਣ ਪੱਖ ਦੱਬਿਆ ਰਹੇਗਾ|
ਸਿੰਘ: ਹਫਤੇ ਦੇ ਸ਼ੁਰੂਆਤ ਵਿਚ ਵਾਧਾ ਅਤੇ ਘਰੇਲੂ ਖਰਚਿਆਂ ਵਿਚ ਕਮੀ ਦੇ ਕਾਰਨ ਆਰਥਿਕ ਸੰਤੁਲਨ ਬਣਿਆ ਰਹੇਗਾ| ਕਾਰੋਬਾਰ ਵਿਚ ਵਖੀ ਨਵੇਂ ਨਵੇਂ ਲੋਕਾਂ ਨਾਲ ਮੁਲਾਕਾਤ ਹੋਵੇਗੀ| ਪਰਿਵਾਰ ਵਿਚ ਵੀ ਹਲਕੀ ਪ੍ਰੇਸ਼ਾਨੀਆਂ ਦਾ ਮੁਕਾਬਲਾ ਕਰਨਾ ਪਵੇਗਾ| ਹਫਤੇ ਦੇ ਅਖੀਰ ਵਿਚ ਘਰ ਵਿਚ ਮਹਿਮਾਨਾਂ ਦੇ ਆਉਣ-ਜਾਣ ਦੇ ਵੀ ਯੋਗ ਹਨ|
ਕੰਨਿਆ: ਹਫਤੇ ਦੀ ਸ਼ੁਰੂਆਤ ਆਮ ਤੌਰ ਤੇ ਸ਼ੁਭ ਰਹੇਗੀ| ਸਿਹਤ ਵਿਚ ਸੁਧਾਰ, ਮਾਨਸਿਕ ਸਥਿਤੀ ਸ਼ੁਭ ਅਤੇ ਪਰਿਵਾਰਕ ਵਾਤਾਵਰਣ ਵੀ ਸ਼ੁਭ ਰਹਿਣ ਦੇ ਯੋਗ ਹਨ| ਵਿਦਿਆਰਥੀ ਵਰਗ ਲਈ ਇਹ ਸਮਾਂ ਉੱਤਮ ਰਹੇਗਾ| ਪਰੰਤੂ ਸਵਾਰੀ ਆਦਿ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤੋਂ ਅਤੇ ਯਾਤਰਾ ਆਦਿ ਦਾ ਵੀ ਪਰਹੇਜ਼ ਰੱਖੋ|
ਤੁਲਾ: ਹਫਤੇ ਦੀ ਸ਼ੁਰੂਆਤ ਸ਼ੁਭ ਰਹੇਗੀ| ਕਾਰੋਬਾਰ ਵਿਚ ਵਿਸ਼ੇਸ਼ ਲਾਭ ਜਾਂ ਯਾਨ ਆਮਦਨ ਵਿਚ ਵਾਧੇ ਦੇ ਯੋਗ ਹਨ| ਸਿਹਤ ਸੁਧਾਰ ਵੀ ਹੋਵੇਗਾ| ਮਾਨਸਿਕ ਸਥਿਤੀ ਸ਼ੁਭ ਰਹੇਗੀ| ਘਰੇਲੂ ਖਰਚਿਆਂ ਵਿਚ ਕਮੀ ਰਹੇਗੀ| ਪਰਿਵਾਰਕ ਮੈਂਬਰਾਂ ਵਿਚ ਪੂਰਣ ਪਿਆਰੇ ਰਹੇਗਾ| ਪਰਿਵਾਰ ਵਿਚ ਕੁੰਭ ਰਾਸ਼ੀ ਵਾਲਿਆਂ ਲਈ ਵਿਸ਼ੇਸ਼ ਥਾਂ ਰਹੇਗੀ ਅਤੇ ਮਾਣ-ਇੱਜ਼ਤ ਵੀ ਬਣੀ ਰਹੇਗੀ| ਧਾਰਮਿਕ ਕੰਮਾਂ ਵਿੱਚ ਵੀ ਰੁਚੀ ਰਹੇਗਾ|
ਬ੍ਰਿਸ਼ਚਕ: ਹਾਲਾਤਾਂ ਵਿਚ ਕਿਸੇ ਵਿਸ਼ੇਸ਼ ਪਰਿਵਰਤਨ ਦੇ ਯੋਗ ਨਹੀਂ ਹਨ| ਆਮਦਨ ਉਮੀਦ ਤੋਂ ਘੱਟ ਖਰਚ ਜ਼ਿਆਦਾ ਰਹਿਣਗੇ| ਮਾਨਸਿਕ ਸਥਿਤੀ ਵੀ ਉੱਚਾਟ ਜਿਹੀ ਰਹੇਗੀ| ਸੁੱਖ ਸਾਧਨਾਂ ਵਿਚ ਵੀ ਕਮੀ ਅਤੇ ਧਨ ਦੀ ਘਾਟ ਖਟਕੇਗੀ| ਸਿਹਤ ਵਿਚ ਵੀ ਵੀ ਗਿਰਾਵਟ ਰਹੇਗੀ| ਯਾਤਰਾ ਆਦਿ ਦਾ ਪਰਹੇਜ਼ ਰੱਖੋ|
ਧਨੁ: ਹਫਤੇ ਦੀ ਸ਼ੁਰੂਆਤ ਸ਼ੁਭ ਰਹੇਗੀ| ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਾਧਾ ਰਹੇਗਾ| ਕਾਰੋਬਾਰ ਵਿਚ ਵੀ ਮਨ ਜ਼ਿਆਦਾ ਲੱਗੇਗਾ| ਕਾਰਜ ਖੇਤਰ ਵਿੱਚ ਰੁੱਝੇਵਾਂ ਵੀ ਜ਼ਿਆਦਾ ਰਹੇਗਾ| ਨੌਕਰੀ ਵਰਗ ਵਿਚ ਵੀ ਸਹਿਯੋਗੀਆਂ ਤੋਂ ਪੂਰਣ ਸਹਿਯੋਗ ਦੇ ਯੋਗ ਹਨ| ਦੁਸ਼ਮਣ ਪੱਖ ਦੱਬਿਆ ਰਹੇਗਾ| ਭਾਈਵਾਲੀ ਦੇ ਕੰਮਾਂ ਵਿਚ ਲਾਭ| ਹਫਤੇ ਦੇ ਅੰਤ ਵਿੱਚ ਕਿਸੇ ਸ਼ੁਭ ਕੰਮ ਵਿਚ ਧਨ ਖਰਚ ਦੇ ਵੀ ਯੋਗ ਹਨ|
ਮਕਰ: ਸਿਹਤ ਦਰਮਿਆਨੀ ਅਤੇ ਮਨੋਬਲ ਵਿਚ ਹਲਕਾ ਵਾਧਾ ਰਹੇਗਾ| ਆਮਦਨ ਵੀ ਉਮੀਦ ਤੋਂ ਘੱਟ ਰਹੇਗੀ| ਕਾਰਜ ਖੇਤਰ ਵਿਚ ਰੁੱਝੇਵਾਂ ਜ਼ਿਆਦਾ ਰਹਿਣ ਦੇ ਯੋਗ ਹਨ| ਵਿਗੜੇ ਕੰਮਾਂ ਵਿਚ ਸੁਧਾਰ, ਮਨੋਬਲ ਉੱਚਾ ਅਤੇ ਸਿਹਤ ਸੁਧਾਰ ਵੀ ਹੋਵੇਗਾ| ਕਾਰੋਬਾਰ ਵਿਚ ਨਵੇਂ-ਨਵੇਂ ਮੌਕੇ ਮਿਲਣਗੇ| ਰਾਜ ਪੱਖ ਤੋਂ ਵੀ ਪੂਰਣ ਲਾਭ ਰਹੇਗਾ|
ਕੁੰਭ: ਸਿਹਤ ਲਈ ਸਿਤਾਰਾ ਕਮਜ਼ੋਰ ਹੀ ਰਹੇਗਾ ਸ਼ੁਭ ਹੋਵੇਗਾ| ਰੋਗਾਂ ਤੋਂ ਪ੍ਰੇਸ਼ਾਨੀ ਰਹੇਗੀ| ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ| ਕਾਰਜ-ਖੇਤਰ ਵਿਚ ਵੀ ਰੁੱਝੇਵਾਂ ਬਣਿਆ ਰਹੇਗਾ| ਆਮਦਨ ਸਾਧਾਰਨ ਹੀ ਰਹੇਗੀ| ਪਰਿਵਾਰਕ ਵਾਤਾਵਰਣ ਸ਼ੁਭ ਰਹਿਣ ਦੇ ਯੋਗ ਹਨ| ਔਲਾਦ ਪੱਖ ਤੋਂ ਵੀ ਪੂਰਣ ਸੁੱਖ ਰਹੇਗਾ| ਬਣਦੇ ਕੰਮਾਂ ਵਿੱਚ ਦੇਰੀ ਅਤੇ ਰੁਕਾਵਟ ਪੈ ਸਕਦੀ ਹੈ|
ਮੀਨ: ਇਸ ਹਫਤੇ ਦਲੇਰੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਕਾਰੋਬਾਰ ਵਿਚ ਵੀ ਉਨਤੀ ਰਹੇਗੀ| ਆਮਦਨ ਵਿਚ ਵਾਧਾ ਰਹੇਗਾ| ਵਿਸ਼ੇਸ਼ ਵਿਅਕਤੀਆਂ ਦਾ ਸੰਗ ਵੀ ਲਾਭਦਾਇਕ ਰਹੇਗਾ| ਸੁੱਖ ਸਾਧਨਾਂ ਵਿਚ ਵਾਧਾ ਰਹੇਗਾ| ਜਿਆਦਾਤਰ ਸਮਾਂ ਘੁੰਮਣ ਫਿਰਨ ਵਿੱਚ ਹੀ ਗੁਜ਼ਰੇਗਾ|

Leave a Reply

Your email address will not be published. Required fields are marked *