4 ਅਕਾਲੀ ਆਗੂ ਆਪ ਵਿੱਚ ਸ਼ਾਮਿਲ

ਐਸ.ਏ.ਐਸ.ਨਗਰ, 13 ਜਨਵਰੀ (ਸ.ਬ.) ਹਲਕਾ ਖਰੜ ਤੋਂ ਸ੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲਗਾ ਜਦੋਂ ਅਕਾਲੀ ਦਲ ਦੇ 4 ਆਗੂ ਆਪਣੇ ਦਰਜਨਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ  ਸ਼ਾਮਲ ਹੋ ਗਏ| ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਅਕਾਲੀ ਦਲ ਦੇ ਕਿਸ਼ਾਨ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸਿਧੂ ਨਵਾਂ ਗਾਉ ਤੋਂ ਪਾਰਟੀ ਦੀ ਐਮ.ਸੀ ਕੁਲਜਿੰਦਰ ਕੌਰ, ਜ਼ਿਲ੍ਹਾ ਅਕਾਲੀ ਦਲ ਦੇ ਮੀਤ ਪ੍ਰਧਾਨ ਗਰਜਾ ਸਿੰਘ ਅਤੇ ਵਪਾਰ ਮੰਡਲ ਦੇ ਪ੍ਰਧਾਨ ਮਲਕੀਤ ਸਿੰਘ ਸ਼ਾਮਲ ਹਨ| ਆਪਣੇ ਸਮਰਥਕਾਂ ਸਮੇਤ ਪਹੁੰਚੇ ਇਹਨਾਂ ਆਗੂਆਂ ਨੇ ਦੋਸ਼ ਲਾਇਆ ਕਿ ਪਾਰਟੀ ਨੇ ਖਰੜ ਹਲਕੇ ਦੀ ਸੀਟ ਪਾਰਟੀ ਵਰਕਰ ਨੂੰ ਦੇਣ ਦੀ ਬਜਾਏ ਸਰਮਾਏਦਾਰਾ ਦੀ ਝੋਲੀ ਪਾ ਦਿੱਤੀ ਹੈ ਇਸ  ਸਮੇਂ ਭਾਵੁਕ ਹੋਏ ਸ੍ਰੀ ਕੁਲਦੀਪ ਸਿੰਘ ਸਿਧੂ ਨੇ ਕਿਹਾ ਸ੍ਰੋਮਣੀ ਅਕਾਲੀ ਦਲ ਨੇ ਹਲਕੇ ਦੇ ਵਰਕਰਾਂ ਦੀ ਅਣਦੇਖੀ ਕੀਤੀ ਹੈ ਜਿਸ ਨਾਲ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਨਿਰਾਸ਼ਾ ਹੈ| ਆਮ ਆਦਮੀ ਪਾਰਟੀ ਵਿੱਚ ਇਹਨਾਂ ਆਗੂਆਂ ਦੇ ਸ਼ਾਮਲ ਹੋਣ ਤੇ ਸਵਾਗਤ ਕਰਦਿਆਂ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸਿੰਘ ਸੰਧੂ ਨੇ ਕਿਹਾ ਕਿ ਖਰੜ ਹਲਕਾ ਅਣਦੇਖੀ ਦਾ ਸ਼ਿਕਾਰ ਰਿਹਾ ਹੈ| ਮੁੱਖ ਮੰਤਰੀ ਪੰਜਾਬ ਦੀ ਕੋਠੀ ਤੋਂ ਕੁਝ ਗਜ ਦੂਰ ਤੋਂ ਸ਼ੁਰੂ ਹੁੰਦਾ ਨਵਾਂ ਗਾਉ ਆਪਣੀ ਬਦਹਾਲੀ ਖੁਦ ਬਿਆਨ ਕਰਦਾ ਹੈ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਖਰੜ ਸ਼ਹਿਰ ਅਤੇ ਨਵਾਂ ਗਰਾਉਂ ਦਾ ਮਾਸਟਰ ਪਲਾਨ ਬਣਾ ਕੇ ਨਮੂਨੇ ਦੇ ਸ਼ਹਿਰ ਬਣਾਇਆ ਜਾਵੇਗਾ ਅਤੇ ਹਲਕੇ ਦੇ ਪਿੰਡਾਂ ਦਾ ਸਰਬ ਪੱਖੀ ਵਿਕਾਸ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹਵਾ ਚਲ ਰਹੀ ਹੈ| ਉਹਨਾਂ ਕਿਹਾ ਕਿ ਹਲਕਾ ਖਰੜ ਵਿੱਚ ਪ੍ਰਚਾਰ ਵਿੱਚ ਹੋਰ ਤੇਜੀ ਲਿਆਉਣ ਲਈ ਪਾਰਟੀ ਦੇ ਕਨਵੀਨਰ ਅਰਵਿੰਦਰ              ਕੇਜਰੀਵਾਲ 17 ਜਨਵਰੀ ਨੂੰ ਖਰੜ ਹਲਕੇ ਵਿੱਚ ਪ੍ਰਚਾਰ ਕਰਨਗੇ| ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਗੂ ਸੀਨੀਅਰ ਅਕਾਲੀ ਨੇਤਾ ਉਜਾਗਰ ਸਿੰਘ ਦੇ ਸਮਰਥਕ ਕਹੇ ਜਾਂਦੇ ਹਨ ਇਹਨਾਂ ਆਗੂਆਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਹਲਕੇ ਵਿੱਚ ਕਾਫੀ ਉਥਲ-ਪੁਥਲ ਹੋਣ ਦੀ ਸੰਭਾਵਨਾ ਦਿਖ ਰਹੀ ਹੈ|

Leave a Reply

Your email address will not be published. Required fields are marked *