40 ਮਜ਼ਦੂਰਾਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 3 ਵਿਅਕਤੀਆਂ ਦੀ ਮੌਤ

ਬਿਜਨੌਰ, 2 ਅਗਸਤ (ਸ.ਬ.) ਮਜ਼ਦੂਰੀ ਲਈ ਨਿਕਲੇ ਨੇਪਾਲੀ ਮਜ਼ਦੂਰਾਂ ਨਾਲ ਭਰੀ ਬੱਸ ਬਿਜਨੌਰ ਦੇ ਬੈਰਾਜ ਰੋਡ ਉੱਤੇ ਇਕ ਦਰੱਖਤ ਨਾਲ ਟਕਰਾ ਗਈ| ਇਸ ਬੱਸ ਵਿੱਚ ਸਵਾਰ 40 ਮਜ਼ਦੂਰਾਂ ਵਿੱਚੋਂ 3 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 9 ਵਿਅਕਤੀ ਜਖਮੀ ਹੋ ਗਏ| ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਸਾਰੇ ਜ਼ਖਮੀ ਲੋਕਾਂ ਨੂੰ ਬਸ ਵਿੱਚੋਂ ਕੱਢ ਕੇ ਜ਼ਿਲਾ ਹਸਪਤਾਲ ਪਹੁੰਚਾਇਆ| ਪੁਲੀਸ ਨੇ ਇਨ੍ਹਾਂ ਨੇਪਾਲ ਦੇ ਰਹਿਣ ਵਾਲੇ ਮਜ਼ਦੂਰਾਂ ਦੇ ਘਰ ਹਾਦਸੇ ਦੀ ਖਬਰ ਦੇ ਦਿੱਤੀ ਹੈ|
ਜ਼ਿਕਰਯੋਗ ਹੈ ਕਿ ਨੇਪਾਲ ਤੋਂ ਨਿਕਲੇ 40 ਮਜ਼ਦੂਰ ਇਕ ਮਿੰਨੀ ਬੱਸ ਵਿੱਚ ਸਵਾਰ ਹੋ ਕੇ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਸ਼ਿਮਲਾ ਅਤੇ ਹਰਿਆਣਾ ਵਿੱਚ ਕੰਮ ਕਰਨ ਜਾ ਰਹੇ ਸੀ| ਤੇਜ਼ ਰਫਤਾਰ ਕਾਰਨ ਬੱਸ ਬੇਕਾਬੂ ਹੋ ਕੇ ਦਿੱਲੀ-ਪੌੜੀ ਨੈਸ਼ਨਲ ਰਾਜਮਾਰਗ ਦੇ ਜੀ ਮਾਊਂਟ ਲਿਟ੍ਰੇਰਾ ਸਕੂਲ ਦੇ ਕੋਲ ਇਕ ਦਰੱਖਤ ਨਾਲ ਜਾ ਕੇ ਟਕਰਾ ਗਈ|
ਇਸ ਹਾਦਸੇ ਵਿੱਚ ਨੇਪਾਲ ਦੇ ਰਹਿਣ ਵਾਲੇ ਅਨਿਲ, ਬਲ ਬਹਾਦੁਰ ਅਤੇ ਸਬੀਨ ਜਿਆਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ| ਜਦਕਿ ਇਸ ਹਾਦਸੇ ਵਿੱਚ 9 ਵਿਅਕਤੀ ਦਿਨੇਸ਼, ਰਮੇਸ਼, ਅਰਜੁਨ, ਤਿਲਕਧਾਰੀ, ਸੰਤੋਸ਼ ਰਾਜੇ, ਹਰਿ ਬੂਡਾ,ਓਮੇਸ਼ ਰੋਟਾ ਸਹਿਤ ਹੋਰ ਮਜ਼ਦੂਰ ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ| ਸਾਰੇ ਜ਼ਖਮੀਆਂ ਦਾ ਇਲਾਜ ਜ਼ਿਲਾ ਹਸਪਤਾਲ ਵਿੱਚ ਚਲ ਰਿਹਾ ਹੈ|

Leave a Reply

Your email address will not be published. Required fields are marked *