40 ਵਿਦਿਆਰਥੀਆਂ ਨਾਲ ‘ਰੈਗਿੰਗ’ ਦੌਰਾਨ ਭੈੜਾ ਸਲੂਕ ਹੋਇਆ

ਕੋਚੀ, 21 ਦਸੰਬਰ (ਸ.ਬ.) ਕੇਰਲ ਦੇ ਮੱਲੀਪੁਰਮ ਵਿਖੇ ਮੈਡੀਕਲ ਕਾਲਜ ਵਿੱਚ ਪਹਿਲੇ ਸਾਲ ਦੇ 40 ਦੇ ਕਰੀਬ ਵਿਦਿਆਰਥੀਆਂ ਨਾਲ ਰੈਗਿੰਗ ਦੌਰਾਨ ਭੈੜਾ ਸਲੂਕ ਹੋਣ ਦੀ ਖ਼ਬਰ ਹੈ| ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਜ਼ਬਰਦਸਤੀ ਕਪੜੇ ਉਤਰਵਾਏ ਗਏ ਤੇ ਟਾਇਲਟ ਸਾਫ ਕਰਨ ਲਈ ਮਜਬੂਰ ਕੀਤਾ ਗਿਆ| ਕਾਲਜ ਨੇ ਕਾਰਵਾਈ ਕਰਦਿਆਂ 21 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਲਈ ਤਿੰਨ ਪ੍ਰੋਫੈਸਰਾਂ ਸਮੇਤ ਪੁਲੀਸ ਨੂੰ ਸ਼ਾਮਲ ਕੀਤਾ ਗਿਆ ਹੈ|

Leave a Reply

Your email address will not be published. Required fields are marked *