41 ਸਾਲ ਦੀ ਬੇਦਾਗ ਨੌਕਰੀ ਤੋਂ ਬਾਅਦ ਇੰਸਪੈਕਟਰ ਬਲਵਿੰਦਰ ਸਿੰਘ ਸੇਵਾ ਮੁਕਤ

ਐਸ ਏ ਐਸ ਨਗਰ, 1 ਅਗਸਤ (ਸ.ਬ.) ਖਰੜ ਟ੍ਰੈਫਿਕ ਪੁਲੀਸ ਦੇ ਐਸ.ਐਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਆਪਣੀ 41 ਸਾਲ ਦੀ ਬੇਦਾਗ ਨੌਕਰੀ ਤੋਂ ਬਾਅਦ ਸੇਵਾ ਮੁਕਤ ਹੋ ਗਏ ਹਨ| 
ਇਸ ਮੌਕੇ ਸ਼੍ਰੀ ਕੁਲਦੀਪ ਸਿੰਘ ਚਾਹਲ ਐਸ.ਐਸ.ਪੀ. ਮੁਹਾਲੀ, ਸ਼੍ਰੀ ਕੇਸਰ ਸਿੰਘ ਧਾਲੀਵਾਲ ਐਸ.ਪੀ. ਟ੍ਰੈਫਿਕ ਪੁਲੀਸ ਮੁਹਾਲੀ, ਸ਼੍ਰੀ ਗੁਰਇਕਬਾਲ ਸਿੰਘ ਡੀ.ਐਸ.ਪੀ. ਟ੍ਰੈਫਿਕ ਪੁਲੀਸ ਮੁਹਾਲੀ, ਸ਼੍ਰੀ ਨਰਿੰਦਰ ਸੂਦ ਟ੍ਰੈਫਿਕ ਇੰਚਾਰਜ ਜੋਨ-1 ਮੁਹਾਲੀ, ਸ਼੍ਰੀ  ਕੁਲਵੰਤ ਸਿੰਘ ਟ੍ਰੈਫਿਕ ਇੰਚਾਰਜ ਖਰੜ, ਸ਼੍ਰੀ ਸ਼ਾਮ ਸੁੰਦਰ ਟ੍ਰੈਫਿਕ ਇੰਚਾਰਜ ਜੋਨ-3 ਮੁਹਾਲੀ ਅਤੇ ਹੋਰ ਮੁਲਾਜ਼ਮਾਂ ਵਲੋਂ ਇੰਸਪੈਕਟਰ ਬਲਵਿੰਦਰ ਸਿੰਘ ਚਾਹਲ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਮੌਕੇ ਉਨ੍ਹਾਂ ਦੇ ਆਉਣ ਵਾਲੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ| 

Leave a Reply

Your email address will not be published. Required fields are marked *