International flights from Mohali would change the econmic condition of area : Bubby Badal

ਮੁਹਾਲੀ ਏਅਰਪੋਰਟ ਤੋਂ ਅੰਤਰਰਾਸ਼ਟਰੀ ਉਡਾਣ ਸ਼ੁਰੂ ਹੁਣ ਨਾਲ ਬਦਲੇਗੀ ਮੁਹਾਲੀ

ਅਤੇ ਆਸਪਾਸ ਦੇ ਇਲਾਕੇ ਦੀ ਤਸਵੀਰ : ਬੱਬੀ ਬਾਦਲ

ਐਸ ਏ ਐਸ ਨਗਰ, 3 ਸਤੰਬਰ : 15 ਸਤੰਬਰ ਨੂੰ ਦੁਬਈ ਜਾਣ ਵਾਲੀ ਪਹਿਲੀ ਅੰਤਰਰਾਸ਼ਟਰੀ ਉਡਾਣ ਜਿੱਥੇ ਪੰਜਾਬ ਲਈ ਇਕ ਨਵੀ ਕ੍ਰਾਂਤੀ ਦਾ ਸੁਨੇਹਾ ਲੈ ਕੇ ਆਵੇਗੀ, ਉੱਥੇ ਮੁਹਾਲੀ ਅਤੇ ਆਸਪਾਸ ਦੇ ਇਲਾਕੇ ਦੀ ਤਸਵੀਰ ਮੁਕੰਮਲ ਤੌਰ ਤੇ ਬਦਲ ਜਾਵੇਗੀ|

ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿਖੇ ਨੌਜਵਾਨ ਐਨ. ਆਰ. ਆਈ. ਵੀਰਾਂ ਦੇ ਵਫਦ ਨੂੰ ਮਿਲਣ ਉਪਰੰਤ ਪ੍ਰਗਟ ਕੀਤੇ|

ਬੱਬੀ ਬਾਦਲ ਨੇ ਕਿਹਾ ਕਿ ਅੱਜ ਦੁਨੀਆ ਇਕ ਦੁਜੇ ਮੁਲਕਾਂ ਦਾ ਐਸਾ ਸੰਗ੍ਰਿਹ ਬਣ ਚੁੱਕੀ ਹੈ ਕਿ ਇਕ ਕੋਨੇ ਵਿੱਚ ਹੋਣ ਵਾਲੀ ਘਟਨਾ ਦਾ ਬਾਕੀ ਦੇ ਦੇਸ਼ਾਂ ਵਿਚ ਵੀ ਗਹਿਰਾ ਪ੍ਰਭਾਵ ਹੁੰਦਾ ਹੈ| ਇਹੋ ਜਿਹੇ ਸਮੇਂ ਅੰਦਰ ਇਹ ਅੰਤਰਰਾਸ਼ਟਰੀ ਏਅਰਪੋਰਟ ਜਿੱਥੇ ਸਾਨੂੰ ਦੁਨੀਆਂ ਦੇ ਦੇਸ਼ਾਂ ਨਾਲ ਪੰਜਾਬ ਨੂੰ ਮਜਬੂਤ ਤੌਰ ਤੇ ਜੋੜੇਗਾ, ਉਥੇ ਇਲਾਕੇ ਦੇ ਲਈ ਵਿਕਾਸ ਅਤੇ ਨੌਜਵਾਨਾਂ ਲਈ ਰੁਜਗਾਰ ਮੁਹੱਈਆ ਕਰਵਾਉਣ ਵਿਚ ਬੜਾ ਵੱਡਾ ਰੋਲ ਅਦਾ ਕਰੇਗਾ|

ਬੱਬੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚੋਂ ਬਹੁਤ ਜਿਆਦਾ ਲੋਕ ਵਿਦੇਸ਼ਾਂ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਉਡਾਣ ਲਈ ਦਿੱਲੀ ਜਾਣਾ ਪੈਂਦਾ ਸੀ ਜੋ ਕਿ ਹੁਣ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਲਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਇਹ ਸਾਰੀਆਂ ਸਹੂਲਤਾਂ ਅੰਤਰਰਾਸ਼ਟਰੀ ਏਅਰਪੋਰਟ ਮੁਹਾਲੀ ਵਿਚ ਹੀ ਮੁਹਈਆ ਕਰਵਾ ਦਿੱਤੀਆਂ ਹਨ|

ਇਸ ਮੋਕੇ ਤੇ ਐਨ. ਆਰ. ਆਈ. ਵੀਰਾਂ ਵੱਲੋਂ ਬੱਬੀ ਬਾਦਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ| ਇਸ ਮੌਕੇ ਜਸਪ੍ਰੀਤ ਸਿੰਘ ਦੁਬਈ, ਜਤਿੰਦਰ ਸਿੰਘ ਇਟਲੀ, ਅਰਫਾਦ ਖਾਨ ਕਵੈਤ, ਬਲਜਿੰਦਰ ਸਿੰਘ, ਸਰਬਜੀਤ ਸਿੰਘ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ ਰਾਏਪੁਰ, ਕਰਮ ਸਿੰਘ, ਗੁਰਦੀਪ ਸਿੰਘ, ਪਰਦੀਪ ਸਿੰਘ, ਜਗਤਦੀਪ ਸਿੰਘ, ਅੋਮ ਪ੍ਰਕਾਸ, ਦਰਸਨ ਸਿੰਘ, ਨੇਤਰ ਸਿੰਘ, ਗੋਤਮ ਕਪੂਰ, ਜਗਬੀਰ ਸਿੰਘ, ਹਰਚੰਦ ਸਿੰਘ, ਗੁਰਪਾਲ ਸਿੰਘ, ਨਰਿੰਦਰ ਸਿੰਘ, ਹਰਜੋਧ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *