No scarcity of funds for development works in Mohali : Bubby Badal

ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਬੱਬੀ ਬਾਦਲ
ਬੱਬੀ ਬਾਦਲ ਨੇ ਪਿੰਡ ਢੇਲਪੁਰ ਵਿਖੇ ਬਣ ਰਹੇ ਕੰਮਿਊਨਿਟੀ ਸੈਂਟਰ ਦਾ ਕੀਤਾ ਮੁਆਇਨਾ

ਐਸ ਏ ਐਸ ਨਗਰ, 5 ਸਤੰਬਰ (ਕੁਲਦੀਪ ਸਿੰਘ) ਹਲਕਾ ਮੁਹਾਲੀ ਦੇ ਦਿਹਾਤੀ ਖੇਤਰਾਂ ਵਿੱਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਲਈ ਅਕਾਲੀ-ਭਾਜਪਾ ਸਰਕਾਰ ਵਚਨਵੱਧ ਹੈ| ਕਿ ਸਾਰੇ ਪ੍ਰੋਜੈਕਟਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇਗਾ, ਅਤੇ ਕਿਸੇ ਤਰ੍ਹਾਂ ਦੇ ਫੰਡਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ| ਇਹ ਵਿਚਾਰ ਅਕਾਲੀ ਦਲ ਦੇ ਕੌਮੀ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪਿੰਡ ਢੇਲਪੁਰ ਵਿਖੇ ਨਿਰਮਾਣ ਅਧੀਨ ਕੰਮਿਊਨਿਟੀ ਸੈਂਟਰ ਦਾ ਮੁਆਇਨਾਂ ਕਰਦੇ ਪ੍ਰਗਟ ਕੀਤੇ|
ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ 7 ਲੱਖ ਰੁਪਏ ਇਸ ਕਮਿਊਨਟੀ ਸੈਂਟਰ ਤੇ ਲਗਾਂ ਚੁੱਕੇ ਹਨ ਅਤੇ ਤਕਰੀਬਨ 15 ਲੱਖ ਹੋਰ ਲੱਗ ਕੇ ਇਹ ਕੰਮਿਊਨਿਟੀ ਸੈਂਟਰ ਮੁਕੰਮਲ ਹੋਵੇਗਾ| ਇਹ ਕੰਮ ਪਿੰਡ ਦੀ ਪੰਚਾਇਤ ਹੀ ਕਰਵਾ ਰਹੀ ਹੈ ਜਿਸ ਦੀ ਸ਼ਲਾਘਾ ਕਰਦਿਆਂ ਬੱਬੀ ਬਾਦਲ ਨੇ ਕਿਹਾ ਕਿ ਪੰਚਾਇਤ ਸੁਚੱਜੇ ਢੰਗ ਨਾਲ ਇਸ ਪ੍ਰੋਜੈਕਟ ਦਾ ਨਿਰਮਾਣ ਕਰਵਾ ਰਹੀ ਹੈ ਅਤੇ ਅੱਧੇ ਮੁੱਲ ਵਿੱਚ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ| ਪਿੰਡ ਵਾਸਿਆਂ ਤੇ ਇਲਾਕੇ ਦੇ ਗਰੀਬ ਲੋਕਾਂ ਨੂੰ ਇਸਦਾ ਫਾਇਦਾ ਮਿਲੇਗਾ| ਬੱਬੀ ਬਾਦਲ ਨੇ ਕਿਹਾ ਕਿ ਉਹ ਜਲਦੀ ਹੀ ਪਿੰਡਾ ਤੇ ੍ਹਹਿਰਾਂ ਦੇ ਅਧੁਰੇ ਪਏ ਵਿਕਾਸ ਕਾਰਜਾ ਦਾ ਜਾਇਜਾ ਲੇ ਕੇ ਹੋਣ ਵਾਲੇ ਕੰਮਾ ਦੀ ਰਿਪੋਰਟ ਨਾਲੋ ਨਾਲ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਕੋਲ ਪੁੱਜਦੀ ਕਰਨਗੇ| ਤਾਂ ਕਿ ਪਿੰਡਾ ਅਤੇ ਸ਼ਹਿਰਾਂ ਨੂੰ ਵੱਡੀਆਂ ਗ੍ਰਾਂਟਾਂ ਦਿਵਾਈਆਂ ਜਾ ਸਕਣ| ਇਸ ਮੌਕੇ ਸਰਪੰਚ ਸੁਰਿੰਦਰ ਸਿੰਘ, ਸਾਬਕਾ ਸਰਪੰਚ ਭਗਵੰਤ ਸਿੰਘ, ਦਿਲਬਾਗ ਸਿੰਘ, ਦਵਿੰਦਰ ਸਿੰਘ, ਗੁਰਮੇਲ ਸਿੰਘ, ਹਰਦੇਵ ਸਿੰਘ, ਅਵਤਾਰ ਸਿੰਘ, ਸਵਰਨ ਸਿੰਘ, ਜੁਗਰਾਜ ਸਿੰਘ, ਗੁਰਮੁਖ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ, ਪਰਸ਼ੋਤਮ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *