42 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਵਲੋਂ ਇਕ ਕੰਪਨੀ ਮਾਲਕ ਗ੍ਰਿਫਤਾਰ

ਚੰਡੀਗੜ੍ਹ, 26 ਅਪ੍ਰੈਲ (ਰਾਹੁਲ) ਚੰਡੀਗੜ੍ਹ ਪੁਲੀਸ ਦੇ ਸਾਈਬਰ ਕ੍ਰਾਈਮ ਜਾਂਚ ਸੈਲ ਨੇ ਧੋਖਾਧੜੀ ਦੇ ਇਕ ਕੇਸ  ਵਿਚ ਗੰਗਾਨਗਰ ਤੋਂ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਮਾਣਯੋਗ ਅਦਾਲਤ ਨੇ ਹਰਵਿੰਦਰ ਸਿੰਘ ਦਾ ਦੋ ਦਿਨਾਂ ਪੁਲੀਸ ਰਿਮਾਂਡ ਦੇ ਦਿਤਾ| ਇਹ ਕਾਰਵਾਈ ਚੰਡੀਗੜ੍ਹ ਪੁਲੀਸ ਦੇ  ਸਾਈਬਰ ਕ੍ਰਾਈਮ ਜਾਂਚ ਸੈਲ ਵਲੋਂ ਬੀਤੀ 12 ਅਪ੍ਰੈਲ ਨੂੰ ਦਰਜ ਹੋਏ ਧੋਖਾਧੜੀ ਦੇ ਇੱਕ ਮਾਮਲੇ ਤਹਿਤ ਕੀਤੀ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਗਰੇਵਾਲ ਨੇ ਚੰਡੀਗੜ੍ਹ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਵੱਖ-ਵੱਖ ਵਿਅਕਤੀਆਂ ਦੇ ਗੈਂਗ ਵਲੋਂ ਉਸ ਨਾਲ 42 ਲੱਖ ਦੀ ਠੱਗੀ ਮਾਰੀ ਗਈ ਹੈ| ਰਵਿੰਦਰ ਸਿੰਘ ਗਰੇਵਾਲ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਸਨੇ ਵੱਖ-ਵੱਖ ਕੰਪਨੀਆਂ ਮਨੀ ਸਿਲੂਊਸ਼ਨ, ਆਲ ਸਿਊਲਸ਼ਨ ਸਨਸਾਈਨ ਸਰਵਿਸ, ਕਾਰਪੋਰੇਸ਼ਨ ਸਰਵਿਸ, ਕੇਅਰ ਇੰਡੀਆ, ਪਾਵਰ ਇਫੈਕਟ ਫਲਾਰੇਸਨ, ਉਦੇ ਮਾਰਕੀਟਿੰਗ ਟਰੇਡਿੰਗ, ਕਲੱਬ ਇੰਡੀਆ, ਐਕਸਿਸ ਵੈਲਿਊ ਕਾਰਡ, ਪ੍ਰੀਮੇਰੋ ਐਡਵੈਂਟ, ਫਿਊਚਰ ਇੰਡੀਆ ਕਾਰਡ ਪ੍ਰਾਈਵੇਟ ਲਿਮਿਟਡ, ਕਸਟਮਰ ਮਨੀ ਬੈਂਕ, ਯੂਨੀਕ ਕਸਟਮਰ ਸਰਵਿਸ, ਸੀ ਵੀ ਐਸ, ਇੰਸੋਅਰ ਕੇਅਰ ਡਰੀਮ ਹੋਲੀਡੇਅ, ਏਕਤਾ ਸਰਕਾਰ ਅਤੇ ਹੋਰ ਕੰਪਨੀਆਂ ਵਿਚ ਪੈਸੇ ਜਮ੍ਹਾਂ ਕਰਵਾਏ ਸਨ|
ਚੰਡੀਗੜ੍ਹ ਪੁਲੀਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਉਕਤ ਵਿਅਕਤੀਆਂ ਵਲੋਂ ਉਸਤੋਂ ਨਿਵੇਸ਼ ਕਰਵਾਉਣ ਦੇ ਨਾਮ ਤੇ ਉਸਨੂੰ ਐਕਸਾਈਡ ਲਾਈਫ ਇੰਸ਼ੋਰੈਂਸ, ਐਚ ਡੀ ਐਫ ਸੀ ਲਾਈਫ ਇੰਸ਼ੋਰੈਂਸ ਕੰਪਨੀ, ਡੀ ਐਚ ਐਫ ਐਲ ਲਾਈਫ ਇੰਸ਼ੋਰੈਂਸ, ਐਸ ਬੀ ਆਈ ਲਾਈਫ ਇੰਸ਼ੋਰੈਂਸ, ਬਜਾਜ ਅਲਾਇੰਜ ਲਾਈਫ ਇੰਸੋਰੈਂਸ  ਕੰਪਨੀ ਦੀਆਂ ਪਾਲਸੀਆਂ ਵੇਚੀਆਂ ਗਈਆਂ ਸਨ| ਜਾਂਚ ਦੌਰਾਨ ਪਤਾ ਲਗਿਆ ਕਿ ਕਲੱਬ ਇੰਡੀਆਂ ਕੰਪਨੀ ਨੂ ੰ2 ਲੱਖ 20 ਹਜ਼ਾਰ ਰੁਪਏ ਗਏ ਸਨ| ਚੰਡੀਗੜ੍ਹ ਪੁਲੀਸ ਨੇ ਕਲੱਬ ਇੰਡੀਆਂ ਕੰਪਨੀ ਦੇ ਮਾਲਕ ਤੇਜਿੰਦਰ ਸਿੰਘ ਨੂੰ ਨੋਇਡਾ ਤੋਂ ਗ੍ਰਿਫਤਾਰ ਕਰਕੇ 15 ਅਪ੍ਰੈਲ ਨੂ ੰਅਦਾਲਤ ਵਿੱਚ ਪੇਸ਼ ਕੀਤਾ ਸੀ|
ਹੁਣ ਚੰਡੀਗੜ੍ਹ ਪੁਲੀਸ ਨੇ ਮਨੀ ਸਲਿਊਸਨ ਕੰਪਨੀ ਦੇ ਮਾਲਕ ਹਰਵਿੰਦਰ ਸਿੰਘ ਨੂ ੰ7 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਅਦਾਲਤ ਤੋਂ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ|

Leave a Reply

Your email address will not be published. Required fields are marked *