47 ਸਾਲ ਦੇ ਹੋਏ ਰਾਹੁਲ ਗਾਂਧੀ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਵਧਾਈਆਂ

ਨਵੀਂ ਦਿੱਲੀ, 19 ਜੂਨ (ਸ.ਬ.)  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮਦਿਨ ਤੇ ਵਧਾਈ ਦਿੱਤੀ ਹੈ| ਰਾਹੁਲ ਅੱਜ 47 ਸਾਲ ਦੇ ਹੋ ਗਏ ਹਨ| ਮੋਦੀ ਨੇ ਟਵੀਟਰ ਤੇ ਲਿਖਿਆ ਕਿ ਕਾਂਗਰਸ ਉਪ- ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੂੰ ਜਨਮਦਿਨ ਦੀਆਂ ਵਧਾਈਆਂ| ਮੈਂ ਉਨ੍ਹਾਂ ਦੇ ਲੰਬੇ ਅਤੇ ਸਿਹਤਮੰਦ ਜੀਵਨ ਲਈ ਪ੍ਰਾਰਥਨਾ ਕਰਦਾ ਹਾਂ|
ਰਾਹੁਲ ਗਾਂਧੀ ਇਸ ਸਾਲ 47 ਸਾਲ ਦੇ ਹੋ ਗਏ ਹਨ| ਕਾਂਗਰਸ ਵਿੱਚ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਲੰਬੇ ਸਮੇਂ ਤੋਂ ਮੰਗ ਚੁੱਕ ਰਹੀ ਹੈ ਕਿ ਹੋ ਸਕਦਾ ਹੈ ਕਿ ਸਾਲ ਦੇ ਅੰਤ ਤੱਕ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਜਾਵੇ|
ਰਾਹੁਲ ਗਾਂਧੀਅੱਜ ਕੱਲ੍ਹ ਦੇਸ਼ ਵਿੱਚ ਨਹੀਂ ਹਨ| ਉਹ ਵਿਦੇਸ਼ ਵਿੱਚ ਆਪਣੀ ਨਾਨੀ ਅਤੇ ਹੋਰ ਸੰਬੰਧੀਆਂ ਨਾਲ ਛੁੱਟੀਆਂ ਮਨਾ ਰਹੇ ਹਨ| ਹੁਣ ਉਹ ਕੁਝ ਦਿਨ ਹੋਰ ਵਿਦੇਸ਼ ਵਿੱਚ ਰਹਿਣਗੇ|

Leave a Reply

Your email address will not be published. Required fields are marked *