48 ਸਾਲ ਬਾਅਦ ਮਿਲੀ ਨੇਤਰਹੀਨ ਸਾਬਕਾ ਫੌਜੀ ਨੂੰ ਪੈਂਸ਼ਨ

48 ਸਾਲ ਬਾਅਦ ਮਿਲੀ ਨੇਤਰਹੀਨ ਸਾਬਕਾ ਫੌਜੀ ਨੂੰ ਪੈਂਸ਼ਨ

ਐਕਸ ਸਰਵਿਸ ਮੈਨ ਗ੍ਰੀਵੈਸਿੰਸ ਸੈਲ ਦੇ ਯਤਨਾਂ ਨਾਲ ਫੌਜ ਨੇ ਦਿੱਤੀ ਪੈਂਸ਼ਨ
ਐਸ. ਏ. ਐਸ ਨਗਰ, 14 ਸਤੰਬਰ (ਸ.ਬ.) ਐਕਸ ਸਰਵਿਸਮੈਨ ਗ੍ਰਿਵੈਸਿਸ ਸੈੱਲ ਸੰਸਥਾ ਦੇ ਯਤਨ ਨਾਲ ਐਕਸ ਸਰਵਿਸਮੈਨ ਨੇਤਰਹੀਨ ਸਿਪਾਹੀ ਮਹਿੰਦਰ ਸਿੰਘ ਨੂੰ 48 ਸਾਲ ਬਾਅਦ ਪੈਨਸ਼ਨ ਲਗਵਾਈ ਗਈ ਹੈ| ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੰਸਥਾ ਦੇ ਪ੍ਰਧਾਨ ਕਰਨਲ ਐਸ. ਐਸ ਸੋਹੀ ਨੇ ਦੱਸਿਆ ਕਿ ਸਿਪਾਹੀ ਮਹਿੰਦਰ ਸਿੰਘ 3-2-1968 ਵਿੱਚ ਆਰਮੀ ਫੋਰਸ ਵਿੱਚ ਭਰਤੀ ਹੋਇਆ ਅਤੇ 20-6-1970 ਵਿੱਚ ਉਹਨਾਂ ਨੂੰ ਫੌਜ ਵਿੱਚ ਸ਼ਰੀਰਕ ਤੌਰ ਤੇ ਅਯੋਗ ਹੋਣ ਕਾਰਨ ਡਿਸਚਾਰਚ ਕਰ ਦਿੱਤਾ ਗਿਆ|
ਸਿਪਾਹੀ ਮਹਿੰਦਰ ਸਿੰਘ ਨੇ ਦੱਸਿਆ ਕਿ ਨੌਕਰੀ ਦੌਰਾਨ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਘੱਟ ਹੋ ਗਈ ਜਿਸ ਕਾਰਨ ਉਹਨਾਂ ਨੂੰ ਮਿਲਟਰੀ ਹਸਪਤਾਲ ਗਵਾਲੀਅਰ ਅਤੇ ਭੋਪਾਲ ਵਿੱਚ ਕਾਫੀ ਸਮਾਂ ਇਲਾਜ ਕਰਵਾਉਂਦੇ ਰਹੇ| ਪਰੰਤੂ 40% ਨੇਤਰਹੀਨ ਹੋਣ ਕਾਰਨ ਉਹਨਾਂ ਨੂੰ ਫੌਜ ਤੋਂ ਡਿਸਚਾਰਜ ਕਰ ਦਿੱਤਾ ਗਿਆ| ਇਸ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਨਹੀਂ ਦਿੱਤੀ ਗਈ ਜਿਸ ਕਾਰਨ ਉਹਨਾਂ ਦੇ ਪਰਿਵਾਰ ਨੂੰ ਗਰੀਬੀ ਦੀ ਹਾਲਤ ਵਿੱਚ ਲੰਘਣਾ ਪਿਆ| ਉਹਨਾਂ ਕਿਹਾ ਕਿ ਉਹਨਾਂ ਦੀ ਪਤਨੀ ਗਰੀਬੀ ਕਾਰਨ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਮਜਬੂਰ ਹੋ ਗਈ|
ਕਰਨਲ ਸੋਹੀ ਨੇ ਦੱਸਿਆ ਕਿ ਤਕਰੀਬਨ 4 ਸਾਲ ਪਹਿਲਾ ਮਹਿੰਦਰ ਸਿੰਘ ਨੇ ਉਹਨਾਂ ਦੀ ਸੰਸਥਾ ਐਕਸ ਸਰਵਿਸਮੈਨ ਗ੍ਰਿਵੈਸਿੰਸ ਨਾਲ ਸੰਪਰਕ ਕਰਕੇ ਆਪਣੀ ਸਾਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਉਹਨਾਂ ਦੀ ਸੰਸਥਾ ਵਲੋਂ ਇਸ ਮਾਮਲੇ ਦੀ ਪੈਰਵੀ ਅਰੰਭੀ ਗਈ| ਇਸ ਦੌਰਾਨ ਜਿਲ੍ਹਾ ਸੈਨਿਕ ਭਲਾਈ ਬੋਰਡ ਅਤੇ ਕਈ ਹੋਰ ਸੰਸਥਾਵਾਂ ਵਲੋਂ ਮਹਿੰਦਰ ਸਿੰਘ ਲਈ1 ਲੱਖ ਤੋਂ ਵੱਧ ਰਾਸ਼ੀ ਦੀ ਆਰਥਿਕ ਮਦਦ ਕੀਤੀ ਗਈ|
ਉਹਨਾਂ ਕਿਹਾ ਕਿ ਲਗਭਗ 4-5 ਮਹੀਨੇ ਸੰਘਰਸ਼ ਕਰਨ ਤੋਂ ਬਾਅਦ ਮਹਿੰਦਰ ਸਿੰਘ ਦੀ ਪੈਨਸ਼ਨ ਲਈ ਆਰਮਡ ਫੋਰਸ ਟ੍ਰਬਿਊਨਲ, ਚੰਡੀਮੰਦਰ ਵਿਖੇ ਉਨ੍ਹਾਂ ਦੀ ਪੈਨਸ਼ਨ ਲਈ ਮੁਕਦਮਾ ਦਰਜ ਕੀਤਾ ਗਿਆ| ਐਡਵੋਕੇਟ ਸ੍ਰੀ ਆਰ ਐਨ ਓਝਾ ਵੱਲੋਂ ਲੰਬੀ ਬਹਿਸ ਤੋਂ ਬਾਅਦ ਇਸ ਕੇਸ ਵਿੱਚ ਜਿੱਤ ਪ੍ਰਾਪਤ ਕੀਤੀ| ਆਰਮਡ ਫੋਰਸ ਟ੍ਰਬਿਊਨਲ ਵੱਲੋਂ ਫੈਸਲਾ ਕੀਤਾ ਗਿਆ ਕਿ ਸਿਪਾਹੀ ਮਹਿੰਦਰ ਸਿੰਘ ਜੋ ਕਿ 40% ਨੇਤਰਹੀਨ ਸਨ ਨੂੰ ਉਹਨਾਂ ਪਿਛਲੀ ਸਾਰੀ 40% ਪੈਨਸ਼ਨ ਤਕਰੀਬਨ 4-5 ਲੱਖ ਅਤੇ 5-6 ਹਜ਼ਾਰ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇ|
ਕਰਨਲ ਸੋਹੀ ਨੇ ਕਿਹਾ ਕਿ ਸਿਪਾਹੀ ਮਹਿੰਦਰ ਸਿੰਘ ਨੌਕਰੀ ਦੌਰਾਨ ਸੁੰਤਲਿਤ ਭੋਜਨ ਦੀ ਕਮੀ ਕਾਰਨ ਨੇਤਰਹੀਨ ਹੋਏ ਸਨ ਇਸ ਲਈ ਉਹਨਾਂ ਵੱਲੋਂ ਮਹਿੰਦਰ ਸਿੰਘ ਦੀ ਪੂਰੀ ਪੈਨਸ਼ਨ ਲਈ ਅੱਗੇ ਮੁਕੱਦਮਾ ਦਰਜ ਕੀਤਾ ਜਾਵੇਗਾ|

Leave a Reply

Your email address will not be published. Required fields are marked *