Block Level Rural Tournament from Sep 27-30

ਬਲਾਕ ਪੱਧਰੀ ਪੇਂਡੂ ਟੂਰਨਾਮੈਂਟ 27 ਤੋਂ 30 ਸਤੰਬਰ ਤੱਕ 

ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਕੀਤਾ ਜਾਵੇਗਾ ਸਨਾਮਨਿਤ

ਕੁਰਾਲੀ, ਭਾਗੂਮਾਜਰਾ ਅਤੇ ਲਾਲੜੂ ਵਿਖੇ ਹੋਣਗੇ ਖੇਡ ਮੁਕਾਬਲੇ

ਐਸ.ਏ.ਐਸ ਨਗਰ, 22 ਸਤੰਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਖੇਲੋ ਇੰਡੀਆ-ਨੈਸ਼ਨਲ ਪ੍ਰੋਗਰਾਮ ਫਾਰਮ ਡਿਵੈਲਪਮੈਂਟ ਆਫ ਸਪੋਰਟਸ ਸਕੀਮ ਅਧੀਨ ਸਾਲ 2016-17 ਲਈ ਬਲਾਕ ਪੱਧਰੀ ਪੇਂਡੂ ਟੂਰਨਾਮੈਂਟ 27 ਤੋਂ 30 ਸਤੰਬਰ ਤੱਕ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆ ਜਿਲ੍ਹਾ ਖੇਡ ਅਫਸਰ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਅੰਡਰ-19 ਦੇ ਖੇਡ ਮੁਕਾਬਲੇ ਮਿਤੀ 27 ਅਤੇ 28 ਸਤੰਬਰ ਨੂੰ ਹੋਣਗੇ ਜਦਕਿ ਲੜਕੇ ਅਤੇ ਲੜਕੀਆਂ ਅੰਡਰ-25 ਦੇ ਖੇਡ ਮੁਕਾਬਲੇ  ਮਿਤੀ  29 ਅਤੇ 30 ਸਤੰਬਰ ਨੂੰ ਹੋਣਗੇ।

ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਨਾ੍ਹਂ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਆਪਣੀ ਜਨਮ ਮਿਤੀ ਸਬੰਧੀ ਦਸਤਾਵੇਜ਼, ਬੈਂਕ ਦਾ ਖਾਤਾ ਨੰਬਰ ਅਤੇ ਬੈਂਕ ਦਾ ਨਾਮ, ਪਤਾ ਤੇ ਆਈ.ਐਫ.ਐਸ.ਸੀ ਕੋਡ ਨਾਲ ਲੈ ਕੇ ਆਉਣ।  ਉਨਾ੍ਹਂ ਹੋਰ ਦੱਸਿਆ ਕਿ ਇਨਾ੍ਹਂ ਪੇਂਡੂ ਖੇਡ ਮੁਕਾਬਲਿਆਂ ਦੌਰਾਨ ਅਥਲੈਟਿਕਸ, ਫੁੱਟਬਾਲ, ਕਬੱਡੀ, ਵਾਲੀਬਾਲ, ਕੁਸ਼ਤੀ ਅਤੇ ਹੈਂਡਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਬਲਾਕ ਮਾਜਰੀ ਦੇ ਖੇਡ ਮੁਕਾਬਲੇ ਸਪੋਰਟਸ ਸਟੇਡੀਮਅ ਸਿੰਘਪੁਰਾ ਰੋਡ, ਕੁਰਾਲੀ ਵਿਖੇ, ਬਲਾਕ ਖਰੜ ਦੇ ਖੇਡ ਮੁਕਾਬਲੇ ਫਿਜ਼ੀਕਲ ਕਾਲਜ ਭਾਗੂ ਮਾਜਰਾ ਵਿਖੇ ਅਤੇ  ਬਲਾਕ ਡੇਰਾਬਸੀ ਦੇ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਾਲੜੂ ਵਿਖੇ ਕਰਵਾਏ ਜਾਣਗੇ। ਉਨਾ੍ਹਂ ਇਹ ਵੀ ਦੱਸਿਆ ਕਿ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵਿਭਾਗ ਵੱਲੋਂ ਦਿੱਤੀ ਜਾਵੇਗੀ।

Leave a Reply

Your email address will not be published. Required fields are marked *