5 ਅਧਿਆਪਕਾਂ ਨੂੰ ਬਰਖਾਸਤ ਕਰਨ ਦੀ ਨਿਖੇਧੀ

ਐਸ ਏ ਐਸ ਨਗਰ, 16 ਜਨਵਰੀ (ਸ.ਬ.) ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਪੰਜਾਬ ਸਰਕਾਰ ਵਲੋਂ ਸਾਂਝਾ ਅਧਿਆਪਕ ਮੋਰਚੇ ਦੇ 5 ਆਗੂਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰਨ ਦੇ ਹੁਕਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਲਈ ਸੰਘਰਸ਼ ਕਰਨਾ ਮਜ਼ਦੂਰਾਂ-ਮੁਲਾਜ਼ਮਾਂ ਦਾ ਸੰਵਿਧਾਨਿਕ ਅਧਿਕਾਰ ਹੈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਮਸਾ ਅਧਿਆਪਕਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਸਵੀਕਾਰ ਕਰਨ ਦੀ ਬਜਾਏ ਅਧਿਆਪਕ ਮੋਰਚੇ ਦੇ ਆਗੂਆਂ, ਸ੍ਰੀ ਹਰਜੀਤ ਸਿੰਘ (ਅੰਗਰੇਜ਼ੀ ਅਧਿਆਪਕ, ਸਰਕਾਰੀ ਹਾਈ ਸਕੂਲ ਕੋਠੇ ਨੱਥਾ ਸਿੰਘ ਜਿਲ੍ਹਾ ਬਠਿੰਡਾ), ਸ੍ਰੀ ਹਰਵਿੰਦਰ ਸਿੰਘ ( ਸਾਇੰਸ ਅਧਿਆਪਕ, ਸਰਕਾਰੀ ਮਿਡਲ ਸਕੂਲ, ਖੇਡੀ ਜੱਟਾਂ, ਜਿਲ੍ਹਾ ਪਟਿਆਲਾ), ਸ੍ਰੀ ਹਰਦੀਪ ਸਿੰਘ (ਪੰਜਾਬੀ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਕਰਾਲਾ, ਜਿਲ੍ਹਾ ਪਟਿਆਲਾ), ਸ੍ਰੀ ਭਰਤ ਕੁਮਾਰ (ਐਸ.ਐਸ.ਮਾਸਟਰ, ਸਰਕਾਰੀ ਮਿਡਲ ਸਕੂਲ ਕਛਵਾ ਜਿਲ੍ਹਾ ਪਟਿਆਲਾ) ਅਤੇ ਸ੍ਰੀ ਦੀਦਾਰ ਸਿੰਘ ਮੁੱਦਕੀ ( ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ, ਜਿਲ੍ਹਾ ਫਿਰੋਜ਼ਪੁਰ) ਨੂੰ ਨੌਕਰੀਆਂ ਤੋਂ ਹੀ ਬਰਖਾਸਤ ਕਰ ਦਿੱਤਾ ਹੈ|
ਉਹਨਾਂ ਕਿਹਾ ਕਿ ਸਰਕਾਰ ਅਧਿਆਪਕਾਂ ਦੀਆਂ ਜਥੇਬੰਦੀਆਂ ਨੂੰ ਇਕੱਲਾ ਨਾ ਸਮਝਣ| ਪੰਜਾਬ ਦੇ ਸਾਰੇ ਕਿਰਤੀ ਕਾਮੇ ਇਹਨਾਂ ਦੇ ਨਾਲ ਹਨ| ਜੇਕਰ ਅਧਿਆਪਕ ਆਗੂਆਂ ਦੀ ਟਰਮੀਨੇਸ਼ਨ ਦਾ ਫੈਸਲਾ ਤੁਰੰਤ ਵਾਪਿਸ ਨਾ ਲਿਆ ਤਾਂ ਪੰਜਾਬ ਦੀਆਂ ਸਾਰੀਆਂ ਮਜ਼ਦੂਰ-ਮੂਲਾਜ਼ਮ ਜੱਥੇਬੰਦੀਆਂ ਸਰਕਾਰ ਵਿਰੁੱਧ ਸੰਘਰਸ਼ ਅਰੰਭ ਕਰਨ ਲਈ ਮੈਦਾਨ ਵਿੱਚ ਆ ਜਾਣਗੀਆਂ|

Leave a Reply

Your email address will not be published. Required fields are marked *