5 ਕਿਲੋ ਅਫੀਮ ਸਮੇਤ 2 ਵਿਅਕਤੀ ਕਾਬੂ

ਐਸ. ਏ. ਐਸ ਨਗਰ,14 ਜੂਨ (ਸ.ਬ.) ਸਪੈਸ਼ਲ ਟਾਸਕ ਫੋਰਸ ਯੂਨਿਟ ਮੁਹਾਲੀ ਨੇ 5 ਕਿਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ਐਸ ਟੀਐਫ ਨੇ ਏਅਰਪੋਰਟ ਚੌਂਕ ਨੇੜੇ ਨਾਕਾ ਲਗਾ ਕੇ ਇੱਕ ਕਾਰ ਦੀ ਤਲਾਸ਼ੀ ਦੌਰਾਨ ਕਾਰ ਵਿੱਚੋਂ 5 ਕਿਲੋ ਅਫੀਮ ਬਰਾਮਦ ਕੀਤੀ ਅਤੇ ਕਾਰ ਸਵਾਰ ਦੋ ਵਿਅਕਤੀਆਂ ਜਸਵੀਰ ਸਿੰਘ ਅਤੇ ਪ੍ਰੇਮਾ ਰਾਮ ਨੂੰ ਕਾਬੂ ਕੀਤਾ| ਉਹਨਾਂ ਦੱਸਿਆ ਕਿ ਇਹ ਦੋਵੇਂ ਵਿਅਕਤੀ ਮੱਧ ਪ੍ਰਦੇਸ਼ ਤੋਂ ਸਸਤੀ ਅਫੀਮ ਲਿਆ ਕੇ ਪੰਜਾਬ ਵਿੱਚ ਪੱਕੇ ਗ੍ਰਾਹਕਾਂ ਨੂੰ ਵੇਚਣ ਆਏ ਸਨ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *