5 ਵਿਅਕਤੀਆਂ ਦੀ ਹੱਤਿਆ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਕੀਤਾ ਆਸਾਮ ਬੰਦ

ਆਸਾਮ, 3 ਨਵੰਬਰ (ਸ.ਬ.) ਆਸਾਮ ਦੇ ਤਿਨਸੁਕਿਆ ਜ਼ਿਲੇ ਵਿੱਚ 5 ਵਿਅਕਤੀਆਂ ਦੀ ਸ਼ਰੇਆਮ ਹੱਤਿਆ ਕਰਨ ਤੇ ਕੁਝ ਸੰਗਠਨਾਂ ਵੱਲੋਂ ਸਾਰੇ ਸੂਬੇ ਨੂੰ ਅੱਜ 24 ਘੰਟਿਆ ਤੱਕ ਬੰਦ ਕੀਤਾ ਗਿਆ ਹੈ| ਬੰਦ ਸਮਰੱਥਕਾਂ ਨੇ ਵੱਖ-ਵੱਖ ਸਥਾਨਾਂ ਤੇ ਜਬਰਦਸਤੀ ਦੁਕਾਨਾਂ ਬੰਦ ਕਰਨ ਅਤੇ ਵਾਹਨਾਂ ਤੇ ਰੋਕ ਕੇ ਆਵਾਜਾਈ ਵੀ ਪ੍ਰਭਾਵਿਤ ਕਰਨ ਦਾ ਯਤਨ ਵੀ ਕੀਤਾ ਸੀ| ਇਸ ਸੂਬੇ ਪੱਧਰ ਤੇ ਬੰਦ ਕਰਨ ਨਾਲ ਐਮਰਜੈਂਸੀ ਸੇਵਾਵਾਂ ਵੀ ਬੰਦ ਕੀਤੀਆਂ ਗਈਆ|
ਇਸ ਸੂਬਾ ਪੱਧਰੀ ਬੰਦ ਨੂੰ ਸਾਰੇ ਆਸਾਮ ਬੰਗਾਲੀ ਨੌਜਵਾਨ ਸਟੂਡੈਂਟਸ ਕੌਂਸਲ ਨੇ ਬੁਲਾਇਆ ਸੀ, ਜਿਸ ਦਾ ਵੱਖ-ਵੱਖ ਬੰਗਾਲੀ ਸੰਗਠਨਾਂ ਨੇ ਸਮਰੱਥਨ ਕੀਤਾ ਸੀ| ਤਿਨਸੁਕਿਆ ਜ਼ਿਲੇ ਦੇ ਢੋਲਾ ਥਾਣੇ ਖੇਤਰ ਵਿੱਚ 1 ਨਵੰਬਰ ਨੂੰ ਓਲਫਾ (ਆਈ) ਦੇ ਸ਼ੱਕੀ ਅੱਤਵਾਦੀਆਂ ਨੇ 5 ਬੰਗਾਲੀ ਨੌਜਵਾਨਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ|
ਮੱਧ ਅਤੇ ਦੱਖਣੀ ਆਸਾਮ ਦੇ ਕੁਝ ਸਥਾਨਾਂ ਤੇ ਜੀਵਨ ਪ੍ਰਭਾਵਿਤ ਰਿਹਾ ਪਰ ਇਸ ਤੋਂ ਇਲਾਵਾ ਕਿਸੇ ਵੀ ਸਥਾਨ ਤੇ ਬੰਦ ਦਾ ਕੋਈ ਵੀ ਅਸਰ ਨਹੀਂ ਰਿਹਾ ਹੈ| ਬੰਦ ਸਮਰੱਥਕਾਂ ਨੇ ਵੱਖ-ਵੱਖ ਸਥਾਨਾਂ ਤੇ ਵਾਹਨਾਂ ਵਿੱਚ ਭੰਨ ਤੋੜ ਕਰਨ ਦਾ ਯਤਨ ਕੀਤਾ ਪਰ ਆਵਾਜ਼ਾਈ ਸਧਾਰਨ ਤਰੀਕੇ ਨਾਲ ਜਾਰੀ ਰਹੀ| ਇਸ ਤੋਂ ਇਲਾਵਾ ਗੁਵਾਹਾਟੀ ਤੇ ਬੰਦ ਦਾ ਕੋਈ ਵੀ ਖਾਸ ਪ੍ਰਭਾਵ ਨਹੀਂ ਪਿਆ ਹੈ|

Leave a Reply

Your email address will not be published. Required fields are marked *