5 ਸਾਲਾਂ ਦੌਰਾਨ ਸਿਰਫ 23 ਵਾਰ ਹੀ ਸੰਸਦ ਪੁੱਜੇ ਸਚਿਨ

ਨਵੀਂ ਦਿੱਲੀ, 11 ਅਪ੍ਰੈਲ (ਸ.ਬ.) ਭਾਰਤ ਦੇ ਦਿੱਗਜ ਕ੍ਰਿਕਟ ਸਟਾਰ ਸਚਿਨ ਤੇਂਦੁਲਕਰ ਦਾ ਰਿਕਾਰਡ ਤਾਂ ਸ਼ਾਨਦਾਰ ਰਿਹਾ ਹੈ ਪਰ ਰਾਜ ਸਭਾ ਵਿੱਚ ਚੰਗਾ ਨਹੀਂ ਕਿਹਾ ਜਾ ਸਕਦਾ| ਕ੍ਰਿਕਟ ਦੇ ਮੈਦਾਨ ਵਿੱਚ 24 ਸਾਲਾਂ ਦੇ ਕੈਰੀਅਰ ਦੌਰਾਨ ਉਹ ਕੁਝ ਮੌਕਿਆਂ ਤੇ ਹੀ ਮੈਦਾਨ ਤੋਂ ਦੂਰ ਰਹੇ| ਉੱਥੇ ਹੀ ਸੰਸਦ ਮੈਂਬਰ ਹੋਣ ਦੇ ਨਾਤੇ ਸੰਸਦ ਪੁੱਜਣ ਦਾ ਸਵਾਲ ਹੈ ਤਾਂ ਉਨ੍ਹਾਂ ਦਾ ਰਿਕਾਰਡ   ਬੇਹੱਦ ਖਰਾਬ ਰਿਹਾ ਹੈ| ਰਾਜ ਸਭਾ ਦੇ 12 ਨਾਮਜ਼ਦ ਮੈਂਬਰਾਂ ਵਿੱਚੋਂ ਇਕ ਸਚਿਨ ਅਤੇ ਫਿਲਮ ਅਭਿਨੇਤਰੀ ਰੇਖਾ ਦਾ ਰਿਕਾਰਡ ਸੰਸਦ ਵਿੱਚ ਮੌਜੂਦਗੀ ਦੇ ਮਾਮਲੇ ਵਿੱਚ ਸਭ ਤੋਂ ਖਰਾਬ ਰਿਹਾ ਹੈ| ਸਚਿਨ 2012 ਵਿੱਚ ਨਾਮਜ਼ਦ ਕੀਤੇ ਗਏ ਸਨ ਅਤੇ 2013 ਵਿੱਚ ਕ੍ਰਿਕਟ ਤੋਂ ਸੰਨਿਆਸ ਲਿਆ ਸੀ ਪਰ ਉਦੋਂ ਤੋਂ ਲੈ ਕੇ ਅੱਜ-ਤੱਕ 348 ਦਿਨਾਂ ਦੇ ਸੈਸ਼ਨ ਵਿੱਚ ਉਹ ਸਿਰਫ 23 ਵਾਰ ਸੰਸਦ ਵਿੱਚ ਮੌਜੂਦ ਰਹੇ|
ਉੱਥੇ ਹੀ ਅਦਾਕਾਰਾ ਰੇਖਾ ਤਾਂ ਇਸ ਦੌਰਾਨ ਸਿਰਫ 18 ਵਾਰ ਸੰਸਦ ਪੁੱਜੀ| ਰੇਖਾ ਨੂੰ ਵੀ 2012 ਵਿੱਚ ਨਾਮਜ਼ਦ ਕੀਤਾ ਗਿਆ ਸੀ| ਇਸ ਦੌਰਾਨ ਸਚਿਨ ਤੇ ਕੁੱਲ 58.8 ਲੱਖ ਰੁਪਏ ਖਰਚ ਹੋਏ| ਇਹ ਰਾਜ ਸਭਾ ਤੋਂ ਪ੍ਰਾਪਤ ਅੰਕੜਾ ਹੈ| ਰਾਜ ਸਭਾ ਮੈਂਬਰ ਹੋਣ ਦੇ ਨਾਤੇ ਸਚਿਨ ਨੂੰ ਹਰ ਮਹੀਨੇ 50 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ| ਇਸ ਤੋਂ ਇਲਾਵਾ ਹਰ ਮਹੀਨੇ 45 ਹਜ਼ਾਰ ਰੁਪਏ ਸੰਸਦੀ ਖੇਤਰ ਲਈ ਖਰਚ, 15 ਹਜ਼ਾਰ ਹਰ ਮਹੀਨਾ ਦਫ਼ਤਰ ਖਰਚ, ਯਾਤਰਾ ਅਤੇ ਹੋਰ ਭੱਤੇ ਮਿਲਦੇ ਹਨ|

Leave a Reply

Your email address will not be published. Required fields are marked *