5 Killed in road accident in Aurangabad

ਬਿਹਾਰ ਦੇ ਔਰੰਗਾਬਾਦ ਵਿੱਚ ਸੜਕ ਹਾਦਸੇ ਵਿੱਚ 5 ਦੀ ਮੌਤ
ਔਰੰਗਾਬਾਦ, 12 ਦਸੰਬਰ (ਸ.ਬ.) ਬਿਹਾਰ ਵਿੱਚ ਔਰੰਗਾਬਾਦ ਜ਼ਿਲੇ ਦੇ ਮੁੱਫਸਿਲ ਥਾਣਾ ਖੇਤਰ ਵਿੱਚ ਅੱਜ ਹੋਏ ਭਿਆਨਕ ਹਾਦਸੇ ਵਿੱਚ 2 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਆਦਮੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਪੁਲੀਸ ਸੂਤਰਾਂ ਨੇ ਦੱਸਿਆ ਕਿ ਔਰਰਾ ਪਿੰਡ ਨੇੜੇ ਰਾਸ਼ਟਰੀ ਉਚ ਮਾਰਗ 02 ਤੇ ਕਾਰ ਅਤੇ ਟਰੇਲਰ ਵਿਚਾਲੇ ਹੋਈ ਟੱਕਰ ਵਿੱਚ 2 ਔਰਤਾਂ ਸਮੇਤ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਕ ਆਦਮੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਪੁਲੀਸ ਮੁਤਾਬਕ ਸੜਕ ਕਿਨਾਰੇ ਖੜ੍ਹੇ ਟਰੇਲਰ ਵਿੱਚ ਪਿੱਛੇ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ| ਇਸ ਤੋਂ ਬਾਅਦ ਕਾਰ ਤੋਂ ਪਿੱਛੇ ਆ ਰਿਹਾ ਇਕ ਟਰੱਕ ਵੀ ਕਾਰ ਨਾਲ ਟਕਰਾ ਗਿਆ| ਹਾਦਸੇ ਦਾ ਕਾਰਨ ਧੁੰਦ ਦੱਸਿਆ ਜਾ ਰਿਹਾ ਹੈ| ਸੂਤਰਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਟਰੇਲਰ ਅਤੇ ਟਰੱਕ ਵਿਚਾਲੇ ਕਾਰ ਬੁਰੀ ਤਰ੍ਹਾਂ ਨਾਲ ਫਸ ਗਈ| ਮ੍ਰਿਤਕਾਂ ਵਿੱਚ ਮਹਿਲਾਂ ਦੀ ਉਮਰ (35) ਸਾਲ ਜਦਕਿ ਇਕ ਲੜਕੀ ਦੀ ਉਮਰ (22) ਸਾਲ ਹੈ| ਜ਼ਖਮੀ ਆਦਮੀ ਨੂੰ ਬੇਹਤਰ ਇਲਾਜ ਲਈ ਵਾਰਾਣਸੀ ਭੇਜ ਦਿੱਤਾ ਗਿਆ ਹੈ| ਮ੍ਰਿਤਕਾਂ ਦੇ ਨਾਮ ਤੁਰੰਤ ਪਤਾ ਨਹੀਂ ਲੱਗ ਸਕੇ ਹਨ| ਲਾਸ਼ਾਂ ਨੂੰ ਪੋਸਟਮਾਰਟਮ ਲਈ ਔਰੰਗਾਬਾਦ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ|

Leave a Reply

Your email address will not be published. Required fields are marked *