5 percent houses under EWS Scheme not given by builders and colonisers

Demand charter given to Health Minister Jiyani

ਪੰਜਾਬ ਅਗੈਂਸਟ ਕੁਰੱਪਸ਼ਨ” ਦੇ ਮੈਂਬਰਾਂ ਨੇ ਪੰਜਾਬ ਦੇ ਸਿਹਤ ਮੰਤਰੀ ਅਤੇ ਫਾਜ਼ਿਲਕਾ ਦੇ ਵਿਧਾਇਕ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੂੰ ਉਹਨਾਂ ਦੇ ਦਫਤਰ ਵਿਖੇ ਆਪਣੀਆਂ ਮੰਗਾ ਸਬੰਧੀ ਮੰਗ ਪੱਤਰ ਦਿੱਤਾ। ਪੰਜਾਬ ਸਰਕਾਰ ਨੇ ਈ ਡਬਲਯੂ ਐਸ ਸਕੀਮ 2008 ਅਧੀਨ ਪਾਸ ਕੀਤੇ ਹਾਊਸਿੰਗ ਪ੍ਰੋਜੈਕਟ ਵਿਚ ਪੰਜ ਤੋਂ ਦੱਸ ਫੀਸਦੀ ਘਰ ਰਿਜ਼ਰਵ ਕੀਤੇ ਸਨ ਪਰੰਤੂ ਲੋੜਵੰਦ ਗਰੀਬ ਲੋਕਾਂ ਨੂੰ ਲਾਭ ਮਿਲਣ ਦੀ ਥਾਂ ਬਿਲਡਰਜ ਤੇ ਪ੍ਰਸ਼ਾਸ਼ਨ ਦੀ ਮਿਲੀ ਭਗਤ ਨਾਲ ਨਿਯਮਾਂ ਦੀਆਂ ਧਜੀਆਂ ਉਡਾਈਆਂ ਗਈਆਂ ਅਤੇ ਮਕਾਨ ਵਾਧੂ ਕੀਮਤ ਵਿਚ ਆਮਨ ਲੋਕਾਂ ਨੂੰ ਹੀ ਵੇਚੇ ਗਏ.

ਮੰਗ ਪੱਤਰ ਵਿਚ ਇਸ ਮਾਮਲੇ ਨੂੰ ਆਉਣ ਵਾਲੇ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਮੰਗ ਕੀਤੀ ਗਈ
ਜਿਕਰ ਯੋਗ ਹੈ ਕੇ ਮੋਹਾਲੀ ਦੇ ਪਿੰਡ ਦਾਊਂ ਦੇ ਰਹਿਣ ਵਾਲੇ ਤਰਕਸ਼ੀਲ ਆਗੂ ਸਤਨਾਮ ਸਿੰਘ ਦਾਊਂ ਨੇ ਇਸ ਬਹੁ ਕਰੋੜ੍ਹੀ ਘਪਲੇ ਦਾ ਪਰਦਾਫ਼ਾਸ਼ ਕੀਤਾ। ਘਪਲੇ ਦਾ ਪਤਾ ਚਲਦਿਆਂ ਸਤਨਾਮ ਸਿੰਘ ਨੇ ਸਿਵਲ ਤੇ ਪੁਲਸ ਪ੍ਰਸ਼ਾਸ਼ਨ ਤਕ ਪਹੁੰਚ ਕੀਤੀ ਪਰ ਕੀਤੇ ਵੀ ਸੁਣਵਾਈ ਨਹੀਂ। ਉਲਟਾ ਪ੍ਰਸ਼ਾਸ਼ਨ ਦੁਆਰਾ ਰਾਜਿਨਾਵਾਂ ਕਰ ਲੈਣ ਤੇ ਜ਼ੋਰ ਪਾਇਆ। ਸਤਨਾਮ ਸਿੰਘ ਤੇ ਕਈ ਵਾਰ ਜਾਨਲੇਵਾ ਹਮਲੇ ਵੀ ਕੀਤੇ ਗਏ ਪਰ ਪੁਲਸ ਪ੍ਰਸ਼ਾਸ਼ਨ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਨੇ ਕਿਸੇ ਵੀ ਤਰਾਂ ਦੀ ਕੋਈ ਕਾਰਵਾਈ ਨਹੀਂ ਕੀਤੀ।

ਇਸ ਬਹੁ ਕਰੋੜ੍ਹੀ ਘਪਲੇ ਦੀ ਪੈਰਵਾਈ ਲਈ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਐਮੈਂਟ ਨੇ ਦੇਸ਼ ਦੀ ਪਾਰਲੀਮੈਂਟ ਵਿਚ ਇਸ ਘਪਲੇ ਦੀ ਚਰਚਾ ਕੀਤੀ ਅਤੇ ਇਹ ਸਮੇ ਮਾਮਲਾ “ਪਾਰਲੀਮੈਂਟ ਸਟੈਂਡਿੰਗ ਕਮੇਟੀ ਓਂਨ ਅਰਬਨ ਡਿਵੈਲਪਮੈਂਟ” ਕੋਲ ਵਿਚਾਰ ਅਧੀਨ ਹੈ। ਦੇਸ਼ ਵਿਦੇਸ਼ ਵਿਚ ਇਸ ਮਾਮਲੇ ਦੇ ਚਰਚੇ ਹਨ ਅਤੇ ਹਰੇਕ ਪਾਸੋਂ ਸਤਨਾਮ ਸਿੰਘ ਦਾਊਂ ਨੂੰ ਇਨਸਾਫ ਦੇਣ ਅਤੇ ਗਰੀਬ ਲੋਕਾਂ ਨੂੰ ਬਣਦਾ ਹੱਕ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੰਦਿਆਂ ਜਿਲਾ ਫਾਜ਼ਿਲਕਾ ਦੇ ਮੈਂਬਰਾਂ ਨੇ ਸਤਨਾਮ ਸਿੰਘ ਦੀ ਜਾਨ-ਮਾਲ ਦੀ ਰਾਖੀ ਅਤੇ ਇਨਸਾਫ ਦੀ ਮੰਗ ਕੀਤੀ ਗਈ। ਇਸ ਸਮੇ ਸੁਰਿੰਦਰ ਕੁਮਾਰ, ਹਰਗੁਰਬਿੰਦਰ ਸਿੰਘ,ਨਰੇਸ਼ ਸਿੰਘ,ਰਵੀ ਕੰਬੋਜ ਅਤੇ ਵਿਸ਼ਾਲ ਕੁਮਾਰ ਵੀ ਹਾਜ਼ਰ ਸਨ

Leave a Reply

Your email address will not be published. Required fields are marked *