50 ਲੱਖ ਰੁਪਏ ਦੇ ਮੁੱਲ ਦੀ ਸ਼ਰਾਬ ਲਿਜਾ ਰਿਹਾ ਟਰੱਕ ਲਾਪਤਾ

ਮੁਜ਼ੱਫਰਪੁਰ, 21 ਦਸੰਬਰ (ਸ.ਬ.) ਲਗਭਗ 50 ਲੱਖ ਰੁਪਏ ਮੁੱਲ ਦੀ ਸ਼ਰਾਬ ਆਗਰਾ ਲਿਜਾ ਰਿਹਾ ਇਕ ਟਰੱਕ ਲਾਪਤਾ ਹੋ ਗਿਆ ਹੈ| ਪੁਲੀਸ ਨੇ ਦੱਸਿਆ ਕਿ ਸਨਸੁਰਪੁਰ ਵਿੱਚ ਸਾਹਸ਼ਾਦੀਲਾਲ ਡਿਸਟਿਲਰੀ ਤੋਂ ਵਾਹਨ 15 ਦਸੰਬਰ ਨੂੰ ਭੇਜਿਆ ਗਿਆ ਸੀ| ਡਿਸਟਿਲਰੀ ਪ੍ਰਬੰਧਕ ਭਗਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਇਹ ਵਾਹਨ ਲਾਪਤਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਟਰੱਕ ਦਾ ਡਰਾਈਵਰ ਹਰੀ ਓਮ ਵੀ ਲਾਪਤਾ ਹੈ| ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *