50 ਸਾਲ ਪੁਰਾਣੇ ਹਾਦਸਾ ਗ੍ਰਸਤ ਲੜਾਕੂ ਜਹਾਜ਼ ਦਾ ਮਿਲਿਆ ਮਲਬਾ

ਮਨਾਲੀ, 21 ਜੁਲਾਈ (ਸ.ਬ.) ਹਿਮਾਚਲ ਦੇ ਲਾਹੌਲ ਸਪਿਤੀ ਵਿੱਚ ਇਕ ਹਵਾਈ ਜਹਾਜ਼ ਦੇ ਮਲਬੇ ਸਮੇਤ ਮਨੁੱਖੀ ਸਰੀਰ ਦੇ ਅਵਸ਼ੇਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ| ਮਨਾਲੀ ਤੋਂ ਚੰਦਰਭਾਗਾ ਪੀਕ ਤੇ ਪਹੁੰਚੀ ਟੀਮ ਨੇ ਇਸ ਬਾਰੇ ਭਾਰਤੀ ਰੱਖਿਆ ਮੰਤਰਾਲੇ ਨੂੰ ਵੀ ਜਾਣਕਾਰੀ ਦਿੱਤੀ ਹੈ| ਮਿਲੀ ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ ਮਨਾਲੀ ਤੋਂ ਇੰਡੀਅਨ ਮਾਊਟਨੀਰਿੰਗ ਫਾਊਡੇਸ਼ਨ ਅਤੇ ਓਨ.ਜੀ.ਸੀ. ਦੀ ਸੰਯੁਕਤ ਟੀਮ ਨੇ ਚੰਦਰਭਾਗਾ ਦੀਆਂ ਪਹਾੜੀਆਂ ਉੱਤੇ ਸਵੱਛਤਾ ਮੁਹਿੰਮ ਚਲਾਈ ਸੀ| ਜਦੋਂ ਉਹ ਪਹਾੜੀਆਂ ਤੇ ਸਫਾਈ ਮੁਹਿੰਮ ਕਰ ਰਹੇ ਸਨ ਤਾਂ ਚੰਦਰਭਾਗਾ ਦੇ ਹਿੱਸਿਆਂ ਵਿੱਚ ਉਨ੍ਹਾਂ ਨੂੰ ਇਹ ਟੁਕੜੇ ਨਜ਼ਰ ਆਏ| ਨਾਲ ਹੀ ਉਨ੍ਹਾਂ ਨੂੰ ਇਕ ਮਨੁੱਖੀ ਸਰੀਰ ਦੇ ਅਵਸ਼ੇਸ਼ ਵੀ ਨਜ਼ਰ ਆਏ|
ਉਨ੍ਹਾਂ ਨੇ ਉਸ ਦੀ ਤਸਵੀਰ ਲਈ ਅਤੇ ਇਸ ਘਟਨਾ ਬਾਰੇ ਜਾਣਕਾਰੀ ਭਾਰਤੀ ਰੱਖਿਆ ਮੰਤਰਾਲੇ ਨੂੰ ਦਿੱਤੀ ਹੈ| ਜਿਸ ਤੋਂ ਬਾਅਦ ਰੱਖਿਆ ਮੰਤਰਾਲੇ ਦੀ ਟੀਮ ਵੱਲੋਂ ਉਨ੍ਹਾਂ ਤੋਂ ਇਸ ਲੋਕੇਸ਼ਨ ਦੀ ਜਾਣਕਾਰੀ ਲਈ ਗਈ| ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਹਵਾਈ ਫੌਜ ਦਾ ਏ.ਐਨ.-12 ਜਹਾਜ਼ ਹੈ, ਜੋ 7 ਫਰਵਰੀ, 1968 ਭਾਵ 50 ਸਾਲ ਵਿੱਚ ਹਿਮਾਚਲ ਪ੍ਰਦੇਸ਼ ਦੀ ਲਾਹੌਲ ਘਾਟੀ ਵਿੱਚ ਚੰਡੀਗੜ੍ਹ ਤੋਂ ਲੇਹ ਤੱਕ ਉਡਾਨ ਭਰਨ ਦੌਰਾਨ 102 ਕਰਮੀਆਂ ਨਾਲ ਹਾਦਸਾਗ੍ਰਸਤ ਹੋ ਗਿਆ ਸੀ| ਉਸ ਤੋਂ ਬਾਅਦ 98 ਯਾਤਰੀਆਂ ਅਤੇ ਚਾਰ ਚਾਲਕ ਦਲ ਦੇ ਮੈਂਬਰ ਸੋਵੀਅਤ ਯੂਨੀਅਨ ਨਿਰਮਾਰਿਤ ਜਹਾਜ਼ ਗਾਇਬ ਹੋ ਗਿਆ ਸੀ|
ਜਹਾਜ਼ ਦੇ ਇਹ ਟੁਕੜੇ ਠਾਕਾ ਗਲੇਸ਼ੀਅਰ ਬੇਸ ਸ਼ਿਵਰ ਤਲ ਤੋਂ 6200 ਮੀਟਰ ਉਪਰ ਪਾਏ ਗਏ ਹਨ| ਮੁਹਿੰਮ ਵਿੱਚ ਸ਼ਾਮਲ ਮਾਊਂਟ ਏਵਰੇਸਟ ਨੂੰ 20 ਸਾਲ ਦੀ ਉਮਰ ਵਿੱਚ ਪਾਰ ਕਰ ਚੁੱਕੇ ਮਾਊਂਟੇਨੀਏਰ ਖਿਮੀ ਰਾਮ ਨੇ ਦੱਸਿਆ ਕਿ ਅਸੀਂ ਪਹਿਲਾਂ ਜਹਾਜ਼ ਦੇ ਕੁਝ ਹਿੱਸਿਆਂ ਨੂੰ ਪਾਇਆ| ਇਸ ਤੋਂ ਬਾਅਦ ਸਾਡੇ ਟੀਮ ਦੇ ਮੈਂਬਰ ਨੇ ਸਪਾਟ ਤੋਂ ਕੁਝ ਮੀਟਰ ਦੂਰ ਤੱਕ ਵਿਅਕਤੀ ਦੇ ਸਰੀਰ ਦੇ ਟੁਕੜਿਆਂ ਨੂੰ ਦੇਖਿਆ| ਉਨ੍ਹਾਂ ਨੇ ਕਿਹਾ ਹੈ ਕਿ ਸਾਡੀ ਟੀਮ ਨੇ ਮਨੁੱਖੀ ਸਰੀਰ ਅਤੇ ਜਹਾਜ਼ ਦੇ ਮਲਬੇ ਦੀਆਂ ਤਸਵੀਰਾਂ ਲਈਆਂ ਅਤੇ 16 ਜੁਲਾਈ ਨੂੰ ਫੌਜ ਦੇ ਮਾਉਂਟੇਨੀਏਰ ਸੰਸਥਾ ਨੂੰ ਵੀ ਸੁਚਿਤ ਕਰ ਦਿੱਤਾ ਹੈ|

Leave a Reply

Your email address will not be published. Required fields are marked *