50 ਹਜ਼ਾਰ ਦਾ ਇਨਾਮੀ ਬਦਮਾਸ਼ ਪੁਲੀਸ ਮੁਕਾਬਲੇ ਵਿੱਚ ਢੇਰ

ਮੁਜਫੱਰਨਗਰ, 4 ਜੂਨ (ਸ.ਬ.) ਉਤਰ ਪ੍ਰਦੇਸ਼ ਦੇ ਮੁਜਫੱਰਨਗਰ ਵਿੱਚ ਯੂ.ਪੀ ਪੁਲੀਸ ਨੂੰ ਵੱਡੀ ਕਾਮਯਾਬੀ ਮਿਲੀ ਹੈ| ਮੇਰਠ ਦੇ ਮੁਜਫੱਰਨਗਰ ਦੇ ਪੁਰਕਾਜੀ ਥਾਣਾ ਖੇਤਰ ਵਿੱਚ ਪੁਲੀਸ ਨੇ 50 ਹਜ਼ਾਰ ਰੁਪਏ ਦੇ ਇਕ ਇਨਾਮੀ ਬਦਮਾਸ਼ ਨੂੰ ਮਾਰ ਸੁੱਟਿਆ ਹੈ| ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੂੰ ਇਨਾਮੀ ਬਦਮਾਸ਼ ਰਮੇਸ਼ ਨਾਨੂ ਉਫਰ ਰਿਸ਼ੀਪਾਲ ਦੇ ਲੁੱਕੇ ਹੋਣ ਦੀ ਗੁਪਤ ਜਾਣਕਾਰੀ ਮਿਲੀ|
ਜਿਸ ਦੇ ਬਾਅਦ ਪੁਲੀਸ ਨੇ ਉਥੇ ਛਾਪਾ ਮਾਰਿਆ| ਪੁਲੀਸ ਦੇ ਆਉਣ ਦੀ ਖਬਰ ਮਿਲਦੇ ਹੀ ਉਸ ਨੇ ਸੁਰੱਖਿਆ ਬਲਾਂ ਤੇ ਗੋਲਬਾਰੀ ਸ਼ੁਰੂ ਕਰ ਦਿੱਤੀ| ਇਸ ਗੋਲਬਾਰੀ ਵਿੱਚ ਰਿਸ਼ੀਪਾਲ ਮਰ ਗਿਆ| ਇਸ ਮੁਕਾਬਲੇ ਵਿੱਚ ਇੰਚਾਰਜ਼ ਪੁਰਕਾਜੀ ਵੀ ਜ਼ਖਮੀ ਹੋ ਗਏ| ਹੁਣ ਉਹ ਖਤਰੇ ਵਿੱਚੋਂ ਬਾਹਰ ਹਨ| ਰਮੇਸ਼ ਨਾਨੂ ਉਰਫ ਰਿਸ਼ੀਪਾਲ ਦੇਵਬੰਦ ਦਾ ਰਹਿਣ ਵਾਲਾ ਸੀ| ਉਸ ਤੇ ਅੱਧਾ ਦਰਜ਼ਨ ਤੋਂ ਜ਼ਿਆਦਾ ਮੁੱਕਦਮੇ ਚੱਲ ਰਹੇ ਸਨ ਜਦਕਿ ਕਈ ਮਾਮਲਿਆਂ ਵਿੱਚ ਵਾਂਟੇਡ ਅਪਰਾਧੀ ਸੀ ਅਤੇ ਪੁਲੀਸ ਨੂੰ ਲੰਬੇ ਸਮੇਂ ਤੋਂ ਉਸ ਦੀ ਤਲਾਸ਼ ਸੀ|
ਦੱਸਿਆ ਜਾ ਰਿਹਾ ਹੈ ਕਿ ਰਮੇਸ਼ ਨਾਨੂ ਜਮਸ਼ੇਦ ਗੈਂਗ ਦਾ ਮੈਂਬਰ ਅਤੇ ਸ਼ੂਟਰ ਸੀ| ਕਈ ਇਲਾਕਿਆਂ ਵਿੱਚ ਉਸ ਦੀ ਬਹੁਤ ਦਹਿਸ਼ਤ ਸੀ|

Leave a Reply

Your email address will not be published. Required fields are marked *