5178 ਮਾਸਟਰ ਕਾਡਰ ਯੂਨੀਅਨ ਵਲੋਂ ਰੋਸ ਧਰਨਾ

ਐਸ ਏ ਐਸ ਨਗਰ, 19 ਫਰਵਰੀ (ਸ.ਬ.) ਸਥਾਨਕ ਫੇਜ਼ 8 ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫਤਰ ਅੱਗੇ ਅੱਜ 5178 ਮਾਸਟਰ ਕਾਡਰ ਯੂਨੀਅਨ ਵਲੋਂ ਪ੍ਰਧਾਨ ਇੰਦਰਜੀਤ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵਲੋਂ ਉਹਨਾਂ ਨੂੰ ਭਰਤੀ ਕਰਨ ਵੇਲੇ ਵਾਅਦਾ ਕੀਤਾ ਗਿਆ ਸੀ ਕਿ ਤਿੰਨ ਸਾਲ ਦੀ ਸਰਵਿਸ ਹੋਣ ਤੋਂ ਬਾਅਦ ਉਹਨਾਂ ਨੂੰ ਪੱਕਾ ਕਰ ਦਿਤਾ ਜਾਵੇਗਾ ਪਰ ਉਹਨਾਂ ਨੂੰ ਹੁਣ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ ਪੱਕਾ ਕਰਨ ਦੀ ਥਾਂ ਮੁੜ ਤਿੰਨ ਸਾਲ ਲਈ ਹੀ ਨਿਯੁਕਤ ਕੀਤਾ ਜਾ ਰਿਹਾ ਹੈ| ਉਹਨਾਂ ਮੰਗ ਕੀਤੀ ਕਿ 5178 ਮਾਸਟਰ ਕਾਡਰ ਵਾਲੇ ਸਾਰੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ|
ਇਸ ਮੌਕੇ ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਔਜਲਾ, ਸੈਲੀ ਸ਼ਰਮਾ, ਅਸ਼ਵਨੀ ਬਠਿੰਡਾ, ਕੁਲਦੀਪ, ਅਮਰ ਵਰਮਾ, ਗੁਰਜੀਤ ਕੌਰ, ਗੁਰਮੀਤ, ਅਮਰਪ੍ਰੀਤ ਵੀ ਮੌਜੂਦ ਸਨ| Converted from Joy to Unicode

Leave a Reply

Your email address will not be published. Required fields are marked *