55 ਲਾਭਪਾਤਰੀਆਂ ਨੂੰ ਕਰਜੇ ਮੁਆਫੀ ਦੇ ਵੰਡੇ ਸਰਟੀਫਿਕੇਟ

55 ਲਾਭਪਾਤਰੀਆਂ ਨੂੰ ਕਰਜੇ ਮੁਆਫੀ ਦੇ ਵੰਡੇ ਸਰਟੀਫਿਕੇਟ
13 ਲੱਖ ਤੋਂ ਜਿਆਦਾ ਦਾ ਹੋਇਆ ਕਰਜਾ ਮੁਆਫ
ਰਾਜਪੁਰਾ, 14 ਅਗਸਤ (ਅਭਿਸ਼ੇਕ ਸੂਦ) ਸਥਾਨਕ ਮਿੰਨੀ ਸੈਕਟਰੀਏਟ ਵਿਖੇ ਪੰਜਾਬ ਅਨੂਸੁਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਭੋ-ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਜਿਲ੍ਹਾ ਪਟਿਆਲਾ ਵਲੋਂ ਕਰਵਾਏ ਗਏ ਕਰਜਾ ਮੁਆਫੀ ਸਰਟੀਫਿਕੇਟ ਵੰਡ ਸਮਾਰੋਹ ਵਿੱਚ ਪਹੁੰਚੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਅਜਾਦੀ ਦਿਵਸ ਮੋਕੇ ਤੋਹਫਾ ਦਿੰਦੇ ਹੋਏ 55 ਲਾਭਪਾਤਰੀਆਂ ਨੂੰ ਕਰਜੇ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ|
ਇਸ ਮੌਕੇ ਵਿਧਾਇਕ ਕੰਬੋਜ ਨੇ ਕਿਹਾ ਕਿ ਜੋ ਵਾਅਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਕਰਜਾ ਮੁਆਫੀ ਦਾ ਕੀਤਾ ਸੀ ਉਸਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਉਸੇ ਕੜੀ ਦੇ ਤਹਿਤ ਅੱਜ 55 ਲਾਭਪਾਤਰੀਆਂ ਨੂੰ ਕਰਜੇ ਮੁਆਫੀ ਦੇ ਤਹਿਤ 13 ਲੱਖ 29 ਹਜਾਰ ਰੁਪਏ ਦੀ ਰਾਸ਼ੀ ਮੁਆਫ ਕੀਤੀ ਗਈ ਹੈ ਅਤੇ ਹਰ ਇਕ ਲਾਭਪਾਤਰੀ ਦੇ 50 ਹਜਾਰ ਰੁਪਏ ਤੱਕ ਦਾ ਕਰਜਾ ਮੁਆਫ ਕੀਤਾ ਗਿਆ ਜੋ ਕਿ ਲਾਭਪਾਤਰੀਆਂ ਨੇ ਪਿਛਲੇ ਕਾਫੀ ਸਮੇਂ ਤੋਂ ਕਾਰਪੋਰੇਸ਼ਨ ਨੂੰ ਮੋੜਨਾ ਸੀ| ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 1700 ਦੇ ਕਰੀਬ ਕਿਸਾਨਾਂ ਦੇ ਕਰਜੇ ਮਆਫੀ ਦੇ ਸਰਟੀਫਿਕੇਟ ਵੰਡੇ ਜਾਣਗੇ ਜਿਨ੍ਹਾਂ ਦੀ ਲਿਸਟ ਸਥਾਨਕ ਪ੍ਰਸ਼ਾਸਨ ਕੋਲ ਪਹੁੰਚ ਗਈ ਹੈ| ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਿਲਾਫ ਸਰਕਾਰ ਨੇ ਆਪਣੀ ਮੁਹਿੰਮ ਚਲਾਈ ਹੋਈ ਹੈ ਅਤੇ ਇਸ ਮੁੱਦੇ ਤੇ ਸਰਕਾਰ ਬਹੁਤ ਗੰਭੀਰ ਹੈ| ਇਸ ਮੌਕੇ ਐਸਡੀਐਮ ਰਾਜਪੁਰਾ ਸ਼ਿਵ ਕੁਮਾਰ, ਤਹਿਸੀਲਦਾਰ ਸਿਮਰਨਪਾਲ ਸਿੰਘ, ਚੇਅਰਮੈਨ ਸਰਬਜੀਤ ਸਿੰਘ, ਨਰਿੰਦਰ ਸ਼ਾਸ਼ਤਰੀ ਪ੍ਰਧਾਨ ਨਗਰ ਕੌਂਸਲ, ਬਲਦੇਵ ਸਿੰਘ ਗੱਦੋਮਾਜਰਾ, ਮਲਕੀਤ ਸਿੰਘ ਉਪਲੇਹੜੀ, ਦਰਸ਼ਨ ਸਿੰਘ, ਬਲਦੀਪ ਸਿੰਘ ਬਲੂ, ਮਨਪ੍ਰੀਤ ਸਿੰਘ ਫੀਲਡ ਅਫਸਰ ਕਾਰਪੋਰੇਸ਼ਨ ਸਮੇਤ ਹੋਰ ਵੀ ਹਾਜਰ ਸਨ|

Leave a Reply

Your email address will not be published. Required fields are marked *