550ਵੇਂ ਨਾਨਕਸ਼ਾਹੀ ਸੰਮਤ ਨੂੰ ਸਮਰਪਿਤ 12ਵਾਂ ਮਹਾਨ ਨਿਸ਼ਕਾਮ ਕੀਰਤਨ ਦਰਬਾਰ ਕਰਵਾਇਆ

ਚੰਡੀਗੜ੍ਹ, 11 ਮਾਰਚ (ਸ.ਬ.) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਸਵਰਗਵਾਸੀ ਕਾਕਾ ਜਸਰਾਜ ਸਿੰਘ ਦੀ ਨਿੱਘੀ ਯਾਦ ਵਿੱਚ 12 ਵਾਂ ਮਹਾਨ ਨਿਸ਼ਕਾਮ ਕੀਰਤਨ ਦਰਬਾਰ ਸਮੂਹ ਪ੍ਰਬੰਧਕ ਕਮੇਟੀ ਗੁ: ਅਸਥਾਪਨ ਅਤੇ ਪ੍ਰਚਾਰ ਕਮੇਟੀ (ਰਜਿ:) ਸੈਕਟਰ 23 ਚੰਡੀਗੜ੍ਹ ਅਤੇ ਨਿਸ਼ਕਾਮ ਕੀਰਤਨੀਏ ਭਾਈ ਸਵਿੰਦਰ ਸਿੰਘ ਮੁੰਬਈ ਵਾਲੇ ਦੇ ਸਹਿਯੋਗ ਨਾਲ ਗੁ: ਅਸਥਾਪਨ ਅਤੇ ਪ੍ਰਚਾਰ ਕਮੇਟੀ (ਰਜਿ:) ਸੈਕਟਰ 23 ਚੰਡੀਗੜ੍ਹ ਵਿਖੇ ਕਰਵਾਇਆ ਗਿਆ| ਜਿਸ ਵਿੱਚ ਪੰਥ ਦੇ ਨਿਸ਼ਕਾਮ ਕੀਰਤਨੀਏ ਭਾਈ ਸਵਿੰਦਰ ਸਿੰਘ ਮੁੰਬਈ ਵਾਲੇ, ਭਾਈ ਸ਼ਿਵਚਰਨ ਸਿੰਘ ਲੁਧਿਆਣੇ ਵਾਲੇ, ਭਾਈ ਮਨਜੀਤ ਸਿੰਘ ਧੀਰਜ ਚੰਡੀਗੜ੍ਹ ਵਾਲੇ, ਭਾਈ ਜਸਬੀਰ ਸਿੰਘ ਜੀ ਮੀਤ ਗ੍ਰੰਥੀ, ਭਾਈ ਹਰਪ੍ਰੀਤ ਸਿੰਘ ਜੀ ਚੰਡੀਗੜ੍ਹ ਵਾਲੇ, ਭਾਈ ਰਜਿੰਦਰ ਸਿੰਘ ਮੋਹਣੀ, ਬੀਬੀ ਤ੍ਰਿਪਤਜੀਤ ਕੌਰ ਮੁਹਾਲੀ ਵਾਲੇ, ਭਾਈ ਇਕਬਾਲ ਸਿੰਘ ਪੰਚਕੂਲਾ ਵਾਲੇ, ਭਾਈ ਹਰਪ੍ਰੀਤ ਸਿੰਘ ਜੀ ਚੰਡੀਗੜ੍ਹ ਵਾਲੇ ਅਤੇ ਭਾਈ ਚਰਨਜੀਤ ਸਿੰਘ ਮੁੰਬਈ ਵਾਲਿਆਂ ਨੇ ਆਪਣੇ ਕਥਾ, ਕੀਰਤਨ ਅਤੇ ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਹਰਿਜਸ ਸੁਣਾ ਕੇ ਸ਼ਬਦ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ| ਸੰਗਤ ਨੇ ਭਾਰੀ ਗਿਣਤੀ ਵਿੱਚ ਹਾਜਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ| ਗੁਰੂ ਕਾ ਲੰਗਰ ਅਤੁੱਟ ਵਰਤਿਆ|

Leave a Reply

Your email address will not be published. Required fields are marked *