Ratti Agnihotri 56 years

ਮੁੰਬਈ, 10 ਦਸੰਬਰ (ਸ.ਬ.) ਬਾਲੀਵੁੱਡ ਦੀ 80 ਦੇ ਦਹਾਕੇ ਦੀ               ਅਭਿਨੇਤਰੀ ਰਤੀ ਅਗਨੀਹੋਤਰੀ ਦਾ ਜਨਮ 10 ਦਸੰਬਰ 1960 ਨੂੰ ਹੋਇਆ ਸੀ| ਆਪਣੀ ਕੁਦਰਤੀ ਖੂਬਸੂਰਤੀ ਅਤੇ ਐਕਟਿੰਗ ਦੀ ਬਦੌਲਤ ਉਸ ਨੇ ਬਾਲੀਵੁੱਡ ਵਿੱਚ ਵੱਖਰੀ ਹੀ ਪ੍ਰਸਿੱਧੀ ਹਾਸਲ ਕੀਤੀ ਹੈ| ਪੰਜਾਬੀ ਪਰਿਵਾਰ ਤੋਂ ਆਉਣ ਵਾਲੀ ਰਤੀ ਦਾ ਬਚਪਨ ਚੇਨਈ ਵਿੱਚ ਬੀਤੀਆ| ਉਸ ਨੇ 10 ਸਾਲ ਦੀ ਉਮਰ ਵਿੱਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ| ਉਸ ਦੇ ਅਭਿਨੇਤਰੀ ਬਣਨ ਦਾ ਸਿਹਰਾ ਤਮਿਲ ਨਿਰਦੇਸ਼ਕ ਭਾਰਤੀ ਰਾਜਾ ਨੂੰ ਜਾਂਦਾ ਹੈ, ਜਿਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ਰਤੀ ਨੂੰ ਫਿਲਮ ‘ਪੁਦਿਆ ਵਰਪੁਕਲ’ ਵਿੱਚ ਮੌਕਾ ਦਿੱਤਾ| ਦੱਖਣ ਦੀਆਂ ਕਈ ਫਿਲਮਾਂ ਕਰਨ ਤੋਂ ਬਾਅਦ ਰਤੀ ਨੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ| ਉਸ ਨੇ ਫਿਲਮ ‘ਏਕ ਦੂਜੇ ਕੇ ਲੀਏ’ ਨਾਲ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ| ਇਹ ਫਿਲਮ ਸੁਪਰਹਿੱਟ ਰਹੀ ਸੀ| ਉਸ ਨੇ ‘ਫਰਜ ਔਰ ਕਾਨੂੰਨ’, ‘ਕੁਲੀ’, ‘ਤਵਾਯਕ’, ‘ਹੁਕੂਮਤ’ ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ| ਉਸ ਨੇ 9 ਫਰਵਰੀ 1985 ਵਿੱਚ ਬਿਜਨੈਸਮੈਨ ਅਨਿਲ ਵਿਰਵਾਨੀ ਨਾਲ ਵਿਆਹ ਕਰਵਾ ਲਿਆ| ਜਦੋਂਕਿ ਹੁਣ ਦੋਵੇਂ ਵੱਖ ਹੋ ਚੁੱਕੇ ਹਨ| ਉਸ ਦਾ ਇਕ ਬੇਟਾ ਤਨੂਜ ਵਿਰਵਾਨੀ ਹੈ|

Leave a Reply

Your email address will not be published. Required fields are marked *