56 thousand 236 metric ton rice purchased in Distt. Mohali : DC

dc

ਜ਼ਿਲ੍ਹੇ ਦੀ ਮੰਡੀਆਂ ‘ਚ 57 ਹਜ਼ਾਰ 322 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ ਵਿੱਚੋਂ 56 ਹਜ਼ਾਰ 236 ਮੀਟ੍ਰਿਕ ਟਨ ਦੀ ਕੀਤੀ ਖਰੀਦ-ਡੀ.ਐਸ.ਮਾਂਗਟ
84.92 ਕਰੋੜ ਰੁਪਏ ਦੀ ਬਣਦੀ ਰਕਮ ਵਿੱਚੋਂ 41.96 ਕਰੋੜ ਰੁਪਏ ਦੀ ਕਿਸਾਨਾਂ ਨੂੰ ਕੀਤੀ ਅਦਾਇਗੀ
ਖਰੀਦ ਕੀਤੇ ਝੋਨੇ ਚੋਂ 29 ਹਜ਼ਾਰ 764 ਮੀਟ੍ਰਿਕ ਟਨ ਝੋਨੇ ਦੀ ਹੋਈ ਲਿਫ਼ਟਿੰਗ

ਐਸ.ਏ.ਐਸ ਨਗਰ, 13 ਅਕਤੂਬਰ :  ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 57 ਹਜ਼ਾਰ 322 ਮੀਟ੍ਰਿਕ ਟਨ ਝੋਨੇ ਦੀ ਆਈ ਫ਼ਸਲ ਵਿੱਚੋਂ 56 ਹਜ਼ਾਰ 236 ਮੀਟ੍ਰਿਕ ਟਨ ਦੀ ਖਰੀਦ ਕਰ ਲਈ ਗਈ ਹੈ ਅਤੇ ਫਸਲ ਦੀ ਬਣਦੀ 84.92 ਕਰੋੜ ਰੁਪਏ ਦੀ ਅਦਾਇਗੀ ਵਿੱਚੋਂ 41.96 ਕਰੋੜ ਰੁਪਏ ਦੀ ਅਦਾਇਗੀ ਵੀ ਹੋ ਚੁੱਕੀ ਹੈ|
ਸ. ਮਾਂਗਟ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰੀਦ ਕੀਤੇ  ਝੋਨੇ ਵਿੱਚੋਂ ਪਨਗ੍ਰੇਨ ਵੱਲੋਂ 14 ਹਜ਼ਾਰ 988 ਮੀਟਰਕ ਟਨ, ਮਾਰਕਫੈਡ ਵੱਲੋਂ 15 ਹਜ਼ਾਰ 377 ਮੀਟਰਕ ਟਨ, ਪਨਸਪ ਵੱਲੋਂ 8545 ਮੀਟਰਕ ਟਨ, ਵੇਅਰ ਹਾਊਸ ਵੱਲੋਂ 5030 ਮੀਟਰਕ ਟਨ, ਪੰਜਾਬ ਐਗਰੋ ਵੱਲੋਂ 6726 ਮੀਟਰਕ ਟਨ ਅਤੇ ਐਫ਼.ਸੀ.ਆਈ. ਵੱਲੋਂ 5572 ਮੀਟਰਕ ਟਨ  ਝੋਨੇ ਦੀ ਖਰੀਦ ਕੀਤੀ ਗਈ ਹੈ| ਉਨ੍ਹਾਂ ਇਹ ਵੀ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਵਿੱਚੋਂ 29 ਹਜ਼ਾਰ 764 ਮੀਟ੍ਰਿਕ ਟਨ ਝੋਨੇ ਦੀ ਹੋਈ ਲਿਫ਼ਟਿੰਗ ਹੋਈ ਹੈ ਜਿਸ ਵਿਚੋਂ ਪਨਗ੍ਰੇਨ ਵੱਲੋਂ 9936 ਮੀਟਰਕ ਟਨ, ਮਾਰਕਫੈਡ ਵੱਲੋਂ 6058 ਮੀਟਰਕ ਟਨ, ਪਨਸਪ ਵੱਲੋਂ 6568 ਮੀਟਰਕ ਟਨ, ਵੇਅਰ ਹਾਊਸ ਵੱਲੋਂ 1950 ਮੀਟਰਕ ਟਨ, ਪੰਜਾਬ ਐਗਰੋ ਵੱਲੋਂ 3369 ਮੀਟਰਕ ਟਨ ਅਤੇ ਐਫ.ਸੀ.ਆਈ ਵੱਲੋਂ 1883 ਮੀਟਰਕ ਟਨ ਝੋਨੇ ਦੀ ਲਿਫਟਿੰਗ ਕੀਤੀ ਗਈ |
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਨਿਰਧਾਰਿਤ ਸ਼ਰਤਾਂ ਮੁਤਾਬਕ ਖਰੀਦੇ ਮਾਲ ਦੀ 48 ਘੰਟਿਆਂ ਵਿੱਚ ਅਦਾਇਗੀ ਅਤੇ 72 ਘੰਟਿਆਂ ਵਿੱਚ ਲਿਫ਼ਟਿੰਗ ਯਕੀਨਨ ਕੀਤੀ ਜਾਵੇਗੀ| ਜੇਕਰ ਖਰੀਦ ਦੇ ਮਿੱਥੇ ਮਿਆਰ ਪੂਰੀ ਕਰਦੀ ਕੋਈ ਵੀ ਢੇਰੀ ਬੋਲੀ ਤੋਂ ਵਾਂਝੀ ਰਹਿੰਦੀ ਹੈ ਤਾਂ ਸਬੰਧਤ ਏਜੰਸੀ ਦੀ ਜ਼ਿੰਮੇਂਵਾਰੀ ਹੋਵੇਗੀ| ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਨੂੰ ਨਿਰਵਿਘਨ ਚਲਾਉਣ ਅਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਣ ਦੀਆਂ ਹਦਾਇਤਾਂ ਨੂੰ ਮੁਕੰਮਲ ਰੂਪ ਵਿੱਚ ਲਾਗੂ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *