HOROSCOPE

ਮੇਖ : ਕਿਸੇ ਤੋਂ ਧੋਖਾ ਮਿਲਣ ਦੀ ਸੰਭਾਵਨਾ ਹੈ| ਸਰਕਾਰ ਜਾਂ ਰਾਜ ਪ੍ਰਬੰਧ ਤੋਂ ਪਰੇਸ਼ਾਨੀ ਹੋ ਸਕਦੀ ਹੈ| ਅਯੋਗ ਕੰਮਾਂ ਵੱਲ ਮਨ ਦੌੜੇਗਾ| ਕਿਸੇ ਤਰ੍ਹਾਂ ਦਾ ਛਾਪਾ ਵੀ ਪੈ ਸਕਦਾ ਹੈ, ਸਾਵਧਾਨ ਰਹੋ| ਅਧਿਐਨ ਅਤੇ ਪੜ੍ਹਾਈ ਲਿਖਾਈ ਦੇ ਕੰਮਾਂ ਵਿਚ ਰੁੱਝੇ ਰਹੋਗੇ| ਹਫਤੇ ਦੇ ਅਖੀਰਲੇ ਦਿਨਾਂ ਵਿਚ ਸਹਿਯੋਗੀ ਮਦਦ ਕਰਨਗੇ|
ਬ੍ਰਿਖ : ਛੋਟੀਆਂ-ਛੋਟੀਆਂ ਯਾਤਰਾਵਾਂ ਲਾਭਕਾਰੀ ਸਿੱਧ ਹੋਣਗੀਆਂ| ਕੋਈ ਨਵਾਂ ਵਪਾਰਕ ਸਮਝੌਤਾ ਵੀ ਹੋਵੇਗਾ| ਗੁਆਂਢੀਆਂ ਨਾਲ ਸੰਬੰਧ ਸੁਧਰਨਗੇ| ਕਿਸੇ ਇਸਤਰੀ ਵਲੋਂ ਮੱਦਦ ਮਿਲਣੀ ਤਾਂ ਯਕੀਨੀ ਹੈ| ਪਰਿਵਾਰਿਕ ਸੁੱਖ-ਸਾਂਤੀ ਦੀ ਘਾਟ ਮਹਿਸੂਸ ਹੋਵੇਗੀ| ਪ੍ਰਾਪਰਟੀ ਦੇ ਕੰਮ ਉਲਝ ਸਕਦੇ ਹਨ| ਸਰਕਾਰੀ ਕੰਮਾਂ ਵਿਚ ਸਫਲਤਾ ਮਿਲੇਗੀ|
ਮਿਥੁਨ : ਮਾਨਸਿਕ ਅਸਥਿਰਤਾ ਅਤੇ ਮਨ ਉਦਾਸ ਰਹੇਗਾ| ਮਨ ਵਿਚ ਵਹਿਮ-ਭਰਮ ਬਣਿਆ ਰਹੇਗਾ| ਸਿਹਤ ਪ੍ਰਤੀ ਚਿੰਤਾ ਉਦਾਸ ਕਰੇਗੀ| ਅਚਾਨਕ ਕੋਈ ਸਥਿਤੀ ਉਲਟ ਬਣ ਸਕਦੀ ਹੈ, ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ| ਦੁਸ਼ਮਣ ਨੁਕਸਾਨ ਕਰ ਸਕਦੇ ਹਨ| ਹਾਨੀ ਦਾ ਡਰ ਲਗਿਆ ਰਹੇਗਾ|
ਕਰਕ : ਸਮੇਂ ਦਾ ਸਹੀ ਉਪਯੋਗ ਕਰਨ ਦਾ ਯਤਨ ਕਰੋ, ਜ਼ਰੂਰ ਲਾਭ ਮਿਲੇਗਾ| ਮਿਹਨਤ ਅਤੇ ਯਤਨ ਕਰਨ ਉਪਰੰਤ ਹੀ ਸਫਲਤਾ ਮਿਲੇਗੀ| ਮਨੋਰੰਜਨ ਦੇ ਕੰਮਾਂ ਉੱਤੇ ਖਰਚਾ ਹੋਵੇਗਾ| ਮੇਲ-ਜੋਲ ਵਧੇਗਾ| ਪੇਟ ਦੀ ਸਮੱਸਿਆ ਦੀ ਵੀ ਸੰਭਾਵਨਾ ਹੈ| ਕੰਮਾਂ ਵਿਚ ਸਫਲਤਾ ਮਿਲੇਗੀ| ਦੁਸ਼ਮਣ ਤੁਹਾਡੇ ਸਾਹਮਣੇ ਠਹਿਰ ਨਹੀਂ ਸਕਣਗੇ|
ਸਿੰਘ : ਘਰ ਜਾਂ ਰਹਿਣ ਦੇ ਸਥਾਨ ਵਿਚ ਪਰਿਵਰਤਨ ਹੋ ਸਕਦਾ ਹੈ| ਬਦਲੀ ਦਾ ਡਰ ਲੱਗਾ ਰਹੇਗਾ| ਯਾਤਰਾ ਤਾਂ ਨਿਸ਼ਚਿਤ ਹੈ| ਮਨ ਉਦਾਸ ਰਹੇਗਾ ਅਤੇ ਵਿਚਾਰਾਂ ਵਿਚ ਅਸਥਿਰਤਾ ਆਵੇਗੀ| ਆਲਸ ਦਾ ਵਾਤਾਵਰਣ ਬਣਿਆ ਰਹੇਗਾ| ਵਣਜ-ਵਪਾਰ ਵਿਚ ਸੁਧਾਰ ਆਵੇਗਾ| ਮਨੋਰੰਜਨ ਅਤੇ ਵਿਲਾਸਤਾ ਦੀਆਂ ਵਸਤੂਆਂ ਉੱਤੇ ਖਰਚਾ ਹੋਵੇਗਾ| ਭਵਿੱਖ ਦੀ ਚਿੰਤਾ ਲੱਗੀ ਰਹੇਗੀ|
ਕੰਨਿਆ : ਕਾਰੋਬਾਰੀ ਹਾਲਾਤ ਉਤਾਰ-ਚੜ੍ਹਾਅ ਵਾਲੇ ਰਹਿਣਗੇ| ਆਰਥਿਕ ਸਥਿਤੀ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ| ਕਿਸੇ ਨੂੰ ਦਿੱਤਾ ਧਨ ਅਜੇ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ| ਕਿਸੇ ਇਸਤਰੀ ਨਾਲ ਝਗੜਾ ਵੀ ਹੋ ਸਕਦਾ ਹੈ| ਪੱਤਰ-ਵਿਹਾਰ ਰਾਹੀਂ ਲਾਭ ਹੋ ਸਕਦਾ ਹੈ| ਇਸਤਰੀ ਵਲੋਂ ਸਹਾਇਤਾ ਮਿਲੇਗੀ| ਯਾਤਰਾ ਦੌਰਾਨ ਨਵੇਂ ਸੰਪਰਕ ਬਣਨਗੇ|
ਤੁਲਾ : ਇਸਤਰੀ ਸੁੱਖ ਦੀ ਕਮੀ ਮਹਿਸੂਸ ਹੋਵੇਗੀ| ਯਾਤਰਾ ਸੁੱਖਦ ਰਹੇਗੀ| ਅਚਾਨਕ ਕੋਈ ਖਰਚਾ ਕਰਨਾ ਪੈ ਸਕਦਾ ਹੈ ਅਤੇ ਆਰਥਿਕ ਤੰਗੀ ਵੀ ਮਹਿਸੂਸ ਹੋ ਸਕਦੀ ਹੈ| ਕੰਮ ਕਰਨ ਦੀ ਸ਼ਕਤੀ ਦੀ ਘਾਟ ਰਹੇਗੀ| ਸਰੀਰਕ ਦੁੱਖ ਹੋ ਸਕਦਾ ਹੈ| ਹਫਤੇ ਦੇ ਅੰਤ ਵਿਚ ਆਮਦਨ ਆਮ ਵਾਂਗ ਰਹੇਗੀ|
ਬ੍ਰਿਸ਼ਚਕ : ਮਿਹਨਤ ਕਰਨ ਨਾਲ ਕੰਮਾਂ ਵਿਚ ਸਫਲਤਾ ਮਿਲੇਗੀ ਅਤੇ ਸਮੱਸਿਆਵਾਂ ਹੱਲ ਹੋ ਜਾਣਗੀਆਂ| ਪਰਿਵਾਰਿਕ ਮੈਂਬਰਾਂ ਦਾ ਤਾਲਮੇਲ ਵਧੇਗਾ| ਅਦਾਲਤੀ ਮਾਮਲਿਆਂ ਵਿਚ ਸਫਲਤਾ ਮਿਲੇਗੀ| ਕਾਰੋਬਾਰੀ ਹਾਲਾਤ ਬਿਹਤਰ ਰਹਿਣਗੇ| ਆਰਥਿਕ ਸਥਿਤੀ ਮਜ਼ਬੂਤ ਹੋਵੇਗੀ| ਪਤਨੀ/ਪਤੀ ਦਾ ਸਹਿਯੋਗ ਮਿਲੇਗਾ| ਹਫਤੇ ਦੇ ਅੰਤ ਵਿਚ ਸੁੱਖ-ਚੈਨ ਵਿਚ ਖਲਲ ਪਵੇਗਾ|
ਧਨੁ : ਸਰਕਾਰ ਵੱਲੋਂ ਮਾਨ-ਸਨਮਾਨ ਮਿਲੇਗਾ ਅਤੇ ਸਰਕਾਰੀ ਕੰਮਾਂ ਵਿਚ ਸਫਲਤਾ ਮਿਲੇਗੀ| ਆਰਥਿਕ ਤਰੱਕੀ ਲਈ ਯਤਨ ਸਫਲ ਹੋਣਗੇ| ਤੁਹਾਡੇ ਔਖੇ ਕੰਮ ਵੀ ਨੇਪਰੇ ਚੜ੍ਹ ਜਾਣਗੇ| ਵਣਜ-ਵਪਾਰ ਵਿਚ ਸੁਧਾਰ ਆਵੇਗਾ| ਆਪਣਿਆਂ ਦਾ ਸਹਿਯੋਗ ਮਿਲੇਗਾ| ਯਾਤਰਾ ਹੋਵੇਗੀ ਅਤੇ ਖਰਚਾ ਵੀ ਹੋਵੇਗਾ| ਯਾਤਰਾ ਵਿਚ ਲਾਭ ਘੱਟ ਹੀ ਰਹੇਗਾ| ਕੁੱਝ ਪਰਿਵਾਰਕ ਸਮੱਸਿਆਵਾਂ ਪ੍ਰੇਸ਼ਾਨ ਕਰ ਸਕਦੀਆਂ ਹਨ|
ਮਕਰ : ਸ਼ੁੱਭ ਕੰਮਾਂ ਉੱਤੇ ਧਨ ਖਰਚ ਹੋਵੇਗਾ| ਬਜ਼ੁਰਗਾਂ ਦਾ ਸਹਿਯੋਗ ਮਿਲੇਗਾ ਅਤੇ ਮਹਾਂਪੁਰਖਾਂ ਦਾ ਅਸ਼ੀਰਵਾਦ ਪ੍ਰਾਪਤ ਹੋਵੇਗਾ| ਨਵੇਂ ਕੰਮ ਅਜੇ ਸ਼ੁਰੂ ਨਾ ਕਰੋ ਅਤੇ ਸ਼ੁੱਭ ਸਮੇਂ ਦਾ ਇੰਤਜ਼ਾਰ ਕਰਨਾ ਲਾਭਕਾਰੀ ਰਹੇਗਾ| ਕੰਮਕਾਰ ਬਿਹਤਰ ਰਹੇਗਾ| ਕਾਰਜ-ਖੇਤਰ ਵਿਚ ਸੁਧਾਰ ਆਵੇਗਾ| ਕੰਮ ਦੇ ਸਥਾਨ ਅਤੇ ਦਫਤਰ ਵਿਚ ਤੁਹਾਡਾ ਪ੍ਰਭਾਵ ਵਧੇਗਾ| ਤਰੱਕੀ ਵਿਚ ਆਈ ਅਚਾਨਕ ਰੁਕਾਵਟ ਦੂਰ ਹੋਵੇਗੀ|
ਕੁੰਭ : ਯੋਜਨਾਵਾਂ ਸਿਰੇ ਚੜ੍ਹਨਗੀਆਂ ਅਤੇ ਪਹਿਲਾਂ ਕੀਤੇ ਗਏ ਉਪਰਾਲਿਆਂ ਦਾ ਸ਼ੁੱਭ ਨਤੀਜਾ ਨਿਕਲੇਗਾ| ਕਾਰੋਬਾਰ ਵਿਚ ਕੋਈ ਸ਼ੱਕ ਹੋਣ ਕਰਕੇ ਪ੍ਰੇਸ਼ਾਨੀ ਵੀ ਹੋ ਸਕਦੀ ਹੈ| ਨੌਕਰੀ, ਰੁਜ਼ਗਾਰ ਦੇ ਲਈ ਕੀਤੀ ਭੱਜਦੌੜ ਸਫਲਤਾ ਦੇਵੇਗੀ| ਪੜ੍ਹਾਈ-ਲਿਖਾਈ ਵਿਚ ਰੁਚੀ ਵਧੇਗੀ| ਸਰਕਾਰ ਵਲੋਂ ਸਹਿਯੋਗ ਮਿਲੇਗਾ|
ਮੀਨ : ਘੱਟ ਮਿਹਨਤ ਨਾਲ ਵੀ ਲਾਭ ਪੂਰਾ ਮਿਲੇਗਾ| ਕਿਸੇ ਨਵੇਂ ਬਣੇ ਸੰਪਰਕ ਤੋਂ ਲਾਭ ਪ੍ਰਾਪਤ ਹੋਵੇਗਾ| ਨੌਕਰੀ ਵਿਚ ਤਰੱਕੀ ਅਤੇ ਆਰਥਿਕ ਤਰੱਕੀ ਲਈ ਰਾਹ ਪੱਧਰਾ ਹੋਵੇਗਾ| ਮਾਨਸਿਕ ਅਤੇ ਸਰੀਰਕ ਮਿਹਨਤ ਵਧੇਰੇ ਕਰਨੀ ਪਵੇਗੀ ਅਤੇ ਖਰਚਾ ਵੀ ਕੁਝ ਜ਼ਿਆਦਾ ਰਹੇਗਾ ਜਿਸ ਕਾਰਨ ਮਨ ਪ੍ਰੇਸ਼ਾਨ ਰਹੇਗਾ| ਹਫਤੇ ਦੇ ਆਖਰੀ ਦਿਨਾਂ ਵਿਚ ਕਾਰਜਗਤੀ ਅਨੁਕੂਲ ਰਹੇਗੀ ਪਰੰਤੂ ਕਈ ਕੰਮਾਂ ਵਿਚ ਰੁਕਾਵਟਾਂ ਵੀ ਆ ਸਕਦੀਆਂ ਹਨ|

Leave a Reply

Your email address will not be published. Required fields are marked *