HOROSCOPE

ਮੇਖ : ਤੁਹਾਡਾ ਸੁਭਾਅ ਨਰਮ ਰਹੇਗਾ| ਉੱਚ ਸਿੱਖਿਆ ਲਈ ਮਿਹਨਤੀ ਲੋਕਾਂ ਨੂੰ ਸਫਲਤਾ ਮਿਲੇਗੀ| ਨੌਕਰੀ ਵਿੱਚ ਤਰਕੀ ਦੇ ਯੋਗ ਹਨ| ਔਰਤ ਪੱਖ ਮਜਬੂਤ ਰਹੇਗਾ| ਅਧਿਕਾਰੀ ਤੁਹਾਡੇ ਤੋਂ ਖੁਸ਼ ਨਹੀਂ ਹੋਣਗੇ| ਯਾਤਰਾ ਲਾਭਦਾਇਕ ਹੋਵੇਗੀ|
ਬ੍ਰਿਖ : ਪ੍ਰੇਮ ਸਬੰਧਾਂ ਲਈ ਦਿਨ ਵਧੀਆ ਹੈ| ਘਰ ਪਰਿਵਾਰ ਵਿੱਚ ਪਿਆਰ ਬਣਿਆ ਰਹੇਗਾ| ਮੌਸਮ ਦੇ ਕਾਰਨ ਸਿਹਤ ਖ਼ਰਾਬ ਹੋ ਸਕਦੀ ਹੈ| ਰੁਕਿਆ ਪੈਸਾ ਮਿਲ ਸਕਦਾ ਹੈ| ਪਤੀ ਪਤਨੀ ਦੇ ਵਿੱਚ ਅਨਬਣ ਹੋ ਸਕਦੀ ਹੈ|
ਮਿਥੁਨ : ਨੌਕਰੀ ਵਿੱਚ ਉੱਚ ਅਹੁਦਾ ਮਿਲਣ ਦੇ ਯੋਗ ਹਨ| ਪਤੀ ਪਤਨੀ ਦੇ ਵਿਚਾਲੇ ਪਿਆਰ ਬਣਿਆ ਰਹੇਗਾ| ਦੋਸਤਾਂ ਦੀ ਸਲਾਹ ਨਾਲ ਮੱਹਤਵਪੂਰਨ ਕੰਮ ਬਣਨਗੇ| ਦੁਸ਼ਮਣ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕਰਨਗੇ|
ਕਰਕ : ਮਿੱਤਰ ਵਰਗ ਦਾ ਸਹਿਯੋਗ ਘੱਟ ਮਿਲੇਗਾ| ਵਪਾਰ ਵਿੱਚ ਉਤਾਰ ਚੜਾਵ ਦਾ ਦੌਰ ਆ ਸਕਦਾ ਹੈ| ਸਹਿਕਰਮੀ ਤੁਹਾਡੀ ਕੰਮ ਵਿੱਚ ਮਦਦ ਕਰਨਗੇ| ਵਿਦਿਆਰਥੀਆਂ ਨੂੰ ਅਨੁਕੂਲ ਨਤੀਜੇ ਮਿਲਣਗੇ|
ਸਿੰਘ : ਸਰੀਰ ਵਿੱਚ ਆਲਸ ਅਤੇ ਥਕਾਣ ਰਹਿ ਸਕਦੀ ਹੈ| ਕਮਾਈੇ ਦਾ ਸੰਤੁਲਨ ਬਣਾ ਕੇ ਚੱਲੋ| ਕੋਰਟ ਦੇ ਮਾਮਲਿਆਂ ਨੂੰ ਸਥਿਰ ਰੱਖੋ| ਆਰਥਿਕ ਮੁਨਾਫ਼ੇ ਲਈ ਯਾਤਰਾ ਕਰਨੀ ਪੈ ਸਕਦੀ ਹੈ| ਸਿਹਤ ਦੇ ਪ੍ਰਤੀ ਜਾਗਰੂਕ ਰਹੋ| ਨਿਵੇਸ਼ ਤੋਂ ਲਾਭ ਹੋ ਸਕਦਾ ਹੈ|
ਕੰਨਿਆ : ਕਾਰਜ ਖੇਤਰ ਵਿੱਚ ਤੁਹਾਡਾ ਦਬਦਬਾ ਰਹੇਗਾ| ਨੌਜਵਾਨਾਂ ਨੂੰ ਕੈਰੀਅਰ ਦੇ ਚੰਗੇ ਵਿਕਲਪ ਮਿਲਣਗੇ| ਲੇਣ ਦੇਣ ਨਾ ਕਰੋ| ਸਮਾਜ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਓਗੇ|
ਤੁਲਾ : ਆਰਥਿਕ ਪੱਖੋਂ ਮਜਬੂਤ ਰਹੋਗੇ| ਮਾਤਾ ਪਿਤਾ ਦੀ ਸਿਹਤ ਚਿੰਤਾ ਦਾ ਕਾਰਨ ਬਣੇਗੀ| ਔਲਾਦ ਦੀਆਂ ਗਤੀਵਿਧੀਆਂ ਪ੍ਰੇਸ਼ਾਨ ਕਰ ਸਕਦੀਆਂ ਹਨ| ਮਹਿਮਾਨਾਂ ਦਾ ਆਗਮਨ ਹੋ ਸਕਦਾ ਹੈ| ਗੁੱਸੇ ਉੱਤੇ ਕਾਬੂ ਰੱਖੋ| ਯਾਤਰਾ ਨਾ ਕਰੋ|
ਬ੍ਰਿਸਚਕ : ਵਪਾਰਕ ਫ਼ੈਸਲਾ ਸੋਚ ਸਮਝ ਕੇ ਲਓ| ਤੁਹਾਡੀ ਲੋਕਪ੍ਰਿਅਤਾ ਵਿੱਚ ਵਾਧਾ ਹੋਵੇਗਾ| ਕੁਆਰਿਆਂ ਨੂੰ ਵਿਆਹ ਦੇ ਪ੍ਰਸਤਾਵ ਮਿਲ ਸਕਦੇ ਹਨ| ਦੋਸਤਾਂ ਦੇ ਨਾਲ ਘੁੰਮਣ ਜਾਓਗੇ | ਕਮਾਈ ਦੇ ਸਰੋਤਾਂ ਵਿੱਚ ਵਾਧਾ ਹੋਵੇਗਾ| ਰੁਕਿਆ ਪੈਸਾ ਮਿਲ ਸਕਦਾ ਹੈ|
ਧਨੁ : ਮੁਨਾਫ਼ੇ ਲਈ ਕੀਤੇ ਗਏ ਕਾਰਜ ਨੁਕਸਾਨ ਦੇ ਸਕਦੇ ਹਨ| ਦੁਸ਼ਮਨ ਹਾਰਨਗੇ| ਦੂਸਰਿਆਂ ਦੀ ਮਦਦ ਕਰਨਾ ਭਾਰੀ ਪੈ ਸਕਦਾ ਹੈ| ਆਰਥਿਕ ਪੱਖ ਮਜਬੂਤ ਰਹੇਗਾ| ਔਲਾਦ ਸਬੰਧੀ ਚਿੰਤਾ ਰਹਿ ਸਕਦੀ ਹੈ| ਖਾਣ-ਪੀਣ ਵਿੱਚ ਰੁਚੀ ਵਧੇਗੀ|
ਮਕਰ : ਪਤੀ ਪਤਨੀ ਦੇ ਵਿਚਾਲੇ ਆਪਸੀ ਮਤਭੇਦ ਪੈਦਾ ਹੋ ਸਕਦੇ ਹਨ| ਜਿਆਦਾ ਸਮਝਦਾਰੀ ਦੁੱਖ ਦਾ ਕਾਰਨ ਬਣ ਸਕਦੀ ਹੈ| ਦੁਸ਼ਮਣਾਂ ਦੀ ਹਾਰ ਹੋਵੇਗੀ| ਕੋਰਟ ਦੇ ਮਾਮਲਿਆਂ ਵਿੱਚ ਸਫਲਤਾਮਿਲੇਗੀ|
ਕੁੰਭ : ਪਰਿਵਾਰ ਵਿੱਚ ਆਪਸੀ ਮਤਭੇਦ ਪੈਦਾ ਹੋ ਸਕਦੇ ਹਨ| ਕਿਸੇ ਅਣਜਾਨ ਵਿਅਕਤੀ ਦੀਆਂ ਗੱਲਾਂ ਨਾਲ ਤੁਹਾਡੇ ਮਨ ਨੂੰ ਠੇਸ ਪਹੁੰਚ ਸਕਦੀ ਹੈ| ਸਿਹਤ ਦੀ ਅਣਦੇਖੀ ਨਾ ਕਰੋ| ਵਪਾਰ ਵਿੱਚ ਸਾਂਝੇਦਾਰੀ ਨਾਲ ਲਾਭ ਹੋਵੇਗਾ| ਧਾਰਮਿਕ ਯਾਤਰਾ ਹੋ ਸਕਦੀ ਹੈ|
ਮੀਨ : ਧਰਮ, ਕਰਮ ਵਿੱਚ ਰੁਚੀ ਵਧੇਗੀ| ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਰੁਝੇਵਾਂ ਵਧੇਗਾ| ਕਿਸੇ ਵਿਆਹ, ਪਾਰਟੀ ਵਿੱਚ ਜਾ ਸਕਦੇ ਹੋ| ਸਹੁਰਾ-ਘਰ ਪੱਖ ਤੋਂ ਮਾਨ ਸਨਮਾਨ ਮਿਲੇਗਾ| ਰਾਜਨੀਤੀ ਦੇ ਖੇਤਰ ਵਿੱਚ ਸਫਲਤਾ ਮਿਲੇਗੀ|

Leave a Reply

Your email address will not be published. Required fields are marked *