6 ਅਤੇ 7 ਫਰਵਰੀ ਨੂੰ ਪਾਣੀ ਦੀ ਸਪਲਾਈ ਘੱਟ ਹੋਵੇਗੀ

ਐਸ ਏ ਐਸ ਨਗਰ,3 ਫਰਵਰੀ (ਸ.ਬ.) ਮੁਹਾਲੀ ਸ਼ਹਿਰ ਦੇ ਵੱਖ ਵੱਖ ਹਲਕਿਆਂ ਵਿਚ 6 ਅਤੇ 7 ਫਰਵਰੀ ਨੁੰ ਪਾਣੀ ਦੀ ਸਪਲਾਈ ਘੱਟ ਹੋਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕਮਲ ਕਿਸ਼ੋਰ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ-2 ਨੇ ਦਸਿਆ ਕਿ ਮੁਹਾਲੀ ਜਨ ਸਪਲਾਈ ਅਤੇ                 ਸੈਨੀਟੇਸ਼ਨ ਵਿਭਾਗ ਵਲੋਂ ਕਜੌਲੀ ਵਾਟਰ ਸਕੀਮ ਫੇਜ-4 ਦੀ ਪਾਈਪ ਲਾਈਨ ਦੀ ਰਿਪੇਅਰ ਕਰਨੀ ਹੈ ਇਸ ਕਾਰਨ ਫੇਜ-3 ਅਤੇ ਫੇਜ-4 ਵਿਚ ਕਜੌਲੀ ਦੀ ਪਾਣੀ ਦੀ ਸਪਲਾਈ ਬੰਦ ਕੀਤੀ ਜਾਣੀ ਹੈ| ਉਹਨਾਂ ਦਸਿਆ ਕਿ ਇਸ ਲਈ ਮੁਹਾਲੀ ਦੇ ਸੈਕਟਰ 70-71,ਪਿੰਡ ਮਟੌਰ, ਸ਼ਾਹੀਮਾਜਰਾ,                  ਫੇਜ-9,10,11 ਅਤੇ ਇੰਡਸਟ੍ਰੀਅਲ ਗਰੋਥ ਫੇਜ-1 ਤੋਂ ਫੇਜ -5 ਵਿਖੇ ਪਾਣੀ ਦੀ ਸਪਲਾਈ ਪ੍ਰਭਾਵਿਤ                  ਹੋਵੇਗੀ| ਉਹਨਾਂ ਦਸਿਆ ਕਿ 6 ਫਰਵਰੀ ਨੂੰ ਉਪਰੋਕਤ ਇਲਾਕਿਆਂ ਵਿਚ ਸਵੇਰੇ ਪਾਣੀ ਦੀ ਸਪਲਾਈ ਘਟ ਪ੍ਰੈਸਰ ਨਾਲ ਹੋਵੇਗੀ, ਦੁਪਿਹਰ ਵੇਲੇ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਸਮੇਂ ਵੀ ਪਾਣੀ ਦੀ ਸਪਲਾਈ ਘੱਟ ਹੋਵੇਗੀ|   ਉਹਨਾਂ ਦਸਿਆ ਕਿ ਇਸੇ ਤਰਾਂ 7 ਫਰਵਰੀ ਨੂੰ ਵੀ ਉਪਰੋਕਤ ਇਲਾਕਿਆਂ ਵਿਚ ਸਵੇਰੇ ਪਾਣੀ ਦੀ ਸਪਲਾਈ ਘਟ ਪ੍ਰੈਸਰ ਨਾਲ ਹੋਵੇਗੀ, ਦੁਪਿਹਰ ਵੇਲੇ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਸਮੇਂ ਵੀ ਪਾਣੀ ਦੀ ਸਪਲਾਈ ਘੱਟ ਹੋਵੇਗੀ|

Leave a Reply

Your email address will not be published. Required fields are marked *