6 ਮਹੀਨੇ ਤੋਂ ਬੇਲਾਰੂਸ ਵਿੱਚ ਫਸੇ 2 ਨੌਜਵਾਨ ਹੈਲਪਿੰਗ ਹੈਪਲੈਸ ਦੀ ਮਦਦ ਨਾਲ ਵਤਨ ਪਰਤੇ : ਰਾਮੂਵਾਲੀਆ

ਐਸ. ਏ. ਐਸ. ਨਗਰ, 6 ਅਪ੍ਰੈਲ (ਸ.ਬ.) ਪਿਛਲੇ 6 ਮਹੀਨਿਆਂ ਤੋਂ             ਬੇਲਾਰੂਸ ਵਿੱਚ ਫਸੇ 2 ਨੌਜਵਾਨਾਂ ਬਿਕਰਮ ਜੀਤ ਸਿੰਘ ਅਤੇ ਕੁਲਦੀਪ ਸਿੰਘ ਹੈਲਪਿੰਗ ਹੈਪਲੈਸ ਸੰਸਥਾ ਦੀ ਮਦਦ ਨਾਲ ਭਾਰਤ ਪਰਤ ਆਏ ਹਨ| ਸੰਸਥਾ ਦੀ ਸੰਚਾਲਕ ਅਤੇ ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ  ਰਾਮੂਵਾਲੀਆਂ ਨੇ ਦੱਸਿਆ ਕਿ ਇਹਨਾਂ ਦੋਵਾਂ ਨੌਜਵਾਨਾਂ ਨੂੰ ਏਜੰਟਾਂ ਵਲੋਂ ਧੋਖੇ ਨਾਲ ਬੇਲਾਰੂਸ ਵਿੱਚ ਉਤਾਰ ਦਿੱਤਾ ਗਿਆ ਸੀ ਜਿੱਥੋਂ ਵਾਪਸ ਪਰਤਣਾ ਉਹਨਾਂ ਲਈ ਔਖਾ ਹੋ ਗਿਆ ਸੀ| ਉਹਨਾਂ  ਨੂੰ ਨਾ ਤਾਂ ਬਾਹਰ ਨਿਕਲਣ ਦਿੱਤਾ ਜਾਂਦਾ ਸੀ ਅਤੇ ਨਾ ਹੀ  ਪੂਰਾ ਖਾਣਾ ਮਿਲਦਾ ਸੀ|
ਉਹਨਾਂ ਦੱਸਿਆ ਕਿ ਏਜੰਟ ਵਲੋਂ ਇਹਨਾਂ ਨੌਜਵਾਨਾਂ ਤੋਂ 10- 10 ਲੱਖ ਰੁਪਏ ਲਏ ਸਨ ਅਤੇ ਜਦੋਂ ਇਹ ਨੌਜਵਾਨ ਉਹਨਾਂ ਨੂੰ ਵਾਪਸ ਭੇਜਣ ਲਈ ਕਹਿੰਦੇ ਸਨ ਤਾਂ ਉਹ ਉਹਨਾਂ ਤੋਂ ਹੋਰ ਰਕਮ ਮੰਗਦੇ ਸੀ| ਉਹਨਾਂ ਦੱਸਿਆ ਕਿ ਉਕਤ ਨੌਜਵਾਨਾਂ ਦੇ ਮਾਪਿਆਂ ਨੇ ਉਹ ਤਕ ਪਹੁੰਚ ਕੀਤੀ ਸੀ ਅਤੇ ਉਹਨਾਂ ਸੰਸਥਾ ਵਲੋਂ ਇਹਨਾਂ ਨੌਜਵਾਨਾਂ ਦੀ ਮਦਦ ਕਰਕੇ ਉਹਨਾਂ ਨੂੰ ਵਾਪਸ ਲਿਆਂਦਾ ਹੈ|
ਬੀਬੀ ਰਾਮੂਵਾਲੀਆਂ ਨੇ ਦੱਸਿਆ ਕਿ ਉਹਨਾਂ ਵਲੋਂ ਬੇਲਾਰੂਸ ਵਿੱਚ ਭਾਰਤ ਦੇ ਰਾਜਦੂਤ ਦੀ ਪੰਕਜ ਨਾਲ ਸੰਪਰਕ ਕਰਕੇ ਇਹਨਾਂ ਨੌਜਵਾਨਾਂ ਦੀ ਮਦਦ ਦੀ ਬੇਨਤੀ ਕੀਤੀ ਗਈ ਸੀ ਅਤੇ ਉਸ ਉਪਰੰਤ ਇਹ ਦੋਵੇ ਨੌਜਵਾਨ ਵਾਪਸ ਪਰਤਨ ਦੇ ਸਮਰਥ ਹੋਏ|

Leave a Reply

Your email address will not be published. Required fields are marked *