6 alcohol smuggler arrested in Bihar

ਬਿਹਾਰ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਸਮੇਤ 6 ਤਸਕਰ ਗ੍ਰਿਫਤਾਰ
ਪਟਨਾ, 13 ਦਸੰਬਰ (ਸ.ਬ.) ਬਿਹਾਰ ਵਿੱਚ ਸ਼ਰਾਬਬੰਦੀ ਤੋਂ ਬਾਅਦ ਚੌਕੰਨੀ ਪੁਲੀਸ ਨੇ ਅੱਜ ਸਾਰਨ, ਸੁਪੌਲ ਅਤੇ ਕੈਮੂਰ ਜ਼ਿਲੇ ਵਿੱਚੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ| ਛੱਪਰਾ ਤੋਂ ਪ੍ਰਾਪਤ ਰਿਪੋਰਟ ਮੁਤਾਬਕ ਸਾਰਨ ਜ਼ਿਲੇ ਦੇ ਅਮਨੌਰ ਥਾਣੇ ਦੀ ਪੁਲੀਸ ਨੇ ਸੂਚਨਾ ਦੇ ਆਧਾਰ ਤੇ ਰਾਜ ਉਚ ਮਾਰਗ 73 ਤੇ ਲਾਈਨ ਹੋਟਲ      ਨੇੜੇ ਇਕ ਟਰੱਕ ਵਿਚੋਂ 400 ਕਾਰਟਨ ਵਿਦੇਸ਼ੀ ਸ਼ਰਾਬ ਦੇ ਬਰਾਮਦ ਕੀਤੇ| ਇਸ ਦੌਰਾਨ ਡਰਾਈਵਰ ਸਮੇਤ 3 ਤਸਕਰਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਅ ਹੈ| ਪੁਲੀਸ ਨੇ ਟਰੱਕ ਨੂੰ ਵੀ ਜਬਤ ਕਰ ਲਿਆ| ਪੁਲੀਸ ਸੂਤਰਾਂ ਨੇ ਦੱਸਿਆ ਕਿ ਗ੍ਰਿਫਤਾਰ ਤਸਕਰਾਂ ਵਿੱਚ ਡਰਾਈਵਰ ਨਾਗੇਂਦਰ ਸਿੰਘ ਅਤੇ ਅਖਿਲੇਸ਼ ਚੌਹਾਨ ਉਤਰ ਪ੍ਰਦੇਸ਼ ਦਾ ਜਦਕਿ ਕਨੱਈਆ ਮਿਸ਼ਰ ਜ਼ਿਲੇ ਦੇ ਜਨਤਾ ਬਾਜ਼ਾਰ ਥਾਣਾ ਖੇਤਰ ਦਾ ਨਿਵਾਸੀ ਹੈ| ਬਰਾਮਦ ਸ਼ਰਾਬ ਹਰਿਆਣਾ ਦੀ ਬਣੀ ਹੋਈ ਹੈ ਜੋ ਵੱਖ-ਵੱਖ ਮਾਰਕਾ ਦੀ ਹੈ| ਪੁਲੀਸ ਤਸਕਰਾਂ ਤੋਂ ਪੁੱਛਗਿੱਛ ਕਰ ਰਹੀ ਹੈ|

Leave a Reply

Your email address will not be published. Required fields are marked *