60 ਗ੍ਰਾਮ ਹੈਰੋਇਨ ਸਮੇਤ 3 ਗ੍ਰਿਫਤਾਰ

ਐਸ. ਏ. ਐਸ ਨਗਰ, 23 ਜੁਲਾਈ (ਸ.ਬ.) ਐਸ ਟੀ ਐਫ ਮੁਹਾਲੀ ਵੱਲੋਂ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਕੁੱਲ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਫੇਜ਼-4 ਮੁਹਾਲੀ ਦੇ ਇੱਕ ਪਾਰਕ ਵਿੱਚ ਕੁੱਝ ਵਿਅਕਤੀ ਹੈਰੋਇਨ ਸਮੇਤ ਬੈਠੇ ਹਨ| ਇਸ ਤੇ ਕਾਰਵਾਈ ਕਰਦਿਆਂ ਏ. ਐਸ. ਆਈ ਹਰਭਜਨ ਸਿੰਘ ਨੇ ਪੁਲੀਸ ਪਾਰਟੀ ਸਮੇਤ ਅਨਿਲ ਸ਼ਰਮਾ ਪਾਰਕ ਫੇਜ਼-4 ਮੁਹਾਲੀ ਪੁੱਜ ਕੇ ਧਰਮਪਾਲ ਅਤੇ ਰਾਹੁਲ ਦੋਵੇਂ ਵਾਸੀ ਬਹਿਲੋਲ ਪੁਰ ਜਿਲ੍ਹਾ ਮੁਹਾਲੀ ਅਤੇ ਅਜੈ ਕੁਮਾਰ ਵਾਸੀ ਚੱਕ ਨਰੈਣੀ ਜਿਲ੍ਹਾ ਪਠਾਨਕੋਟ ਨੂੰ ਕਾਬੂ ਕੀਤਾ| ਤਲਾਸ਼ੀ ਲੈਣ ਤੇ ਧਰਮਪਾਲ ਪਾਸੋਂ 20 ਗ੍ਰਾਮ, ਰਾਹੁਲ ਪਾਸੋਂ 20 ਗ੍ਰਾਮ ਅਤੇ ਅਜੈ ਕੁਮਾਰ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ|
ਉਹਨਾਂ ਦੱਸਿਆ ਕਿ ਪੁੱਛਗਿੱਛ ਤੇ ਇਹਨਾਂ ਵਿਅਕਤੀਆਂ ਨੇ ਦੱਸਿਆ ਕਿ ਉਹ ਪਿਛਲੇ 4-5 ਮਹੀਨੇ ਤੋਂ ਹੈਰੋਇਨ ਪੀਂਦੇ ਹਨ| ਧਰਮਪਾਲ ਜੋ ਕਿ ਜਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਹੈ ਅਤੇ ਚੰਡੀਗੜ੍ਹ ਵਿੱਚ ਸਾਲ 2001 ਤੋਂ ਹੋਮਗਾਰਡ ਵਿੱਚ ਸੇਵਾ ਨਿਭਾ ਰਿਹਾ ਹੈ ਅਤੇ ਇਸ ਸਮੇਂ ਸੈਕਟਰ 26 ਪੁਲੀਸ ਲਾਈਨ ਵਿੱਚ ਤਾਇਨਾਤ ਹੈ| ਅਜੈ ਕੁਮਾਰ ਜੋ ਜਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹੈ, ਜਿਸ ਦੇ ਖਿਲਾਫ ਸਾਲ 2014 ਥਾਣਾ ਨੂਰਪੁਰ ਜਿਲ੍ਹਾ ਕਾਂਗੜਾ ਵਿੱਚ ਚੋਰੀ ਦਾ ਮੁਕਦਮਾ ਦਰਜ ਹੈ| ਇਹ ਮੁਹਾਲੀ ਵਿੱਚ ਵੇਰਕਾ ਮਿਲਕ ਪਲਾਂਟ ਦੀ ਗੱਡੀ ਚਲਾਉਂਦਾ ਹੈ| ਰਾਹੁਲ ਜੋ ਕਿ ਜਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਹੈ ਅਤੇ ਟੁਆਇਟਾ ਕੰਪਨੀ ਫੇਜ਼-6 ਮੁਹਾਲੀ ਵਿੱਚ ਬਤੌਰ ਡ੍ਰਾਈਵਰ ਦੀ ਨੌਕਰੀ ਕਰਦਾ ਹੈ ਅਤੇ 3-4 ਮਹੀਨੇ ਤੋਂ ਹੈਰੋਇਨ ਵੇਚਣ ਦਾ ਧੰਦਾ ਕਰ ਰਿਹਾ ਹੈ| ਇਸ ਸਬੰਧੀ ਐਨ. ਡੀ. ਪੀ. ਐਸ ਐਕਟ ਦੀ ਧਾਰਾ 21,29/61/85 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ|

Leave a Reply

Your email address will not be published. Required fields are marked *